ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ 

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਮੁਕਾਬਲੇ ‘ਚ ਦੋਵਾਂ ਪਾਸੇ ਤੋਂ ਅੰਨ੍ਹੇਵਾਹ ਗੋਲੀਆਂ ਚੱਲੀਆਂ। ਪੁਲਿਸ ਪਾਰਟੀ ਜਦੋਂ ਗਸ਼ਤ ਕਰ ਰਹੀ ਸੀ ਤਾਂ ਇੱਕ ਬਿਨ੍ਹਾਂ ਨੰਬਰੀ ਮੋਟਰਸਾਇਕਲ ਉਪਰ 2 ਸ਼ੱਕੀ ਨੌਜਵਾਨ ਜਾਂਦੇ ਦੇਖੇ ਗਏ। ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਇਹਨਾਂ ਨੇ ਮੋਟਰਸਾਇਕਲ ਭਜਾ ਲਿਆ। ਪੁਲਿਸ ਨੇ ਆਪਣੀ ਗੱਡੀ ਨਾਲ ਇਹਨਾਂ ਨੂੰ ਟੱਕਰ ਮਾਰਕੇ ਸੁੱਟਿਆ। […]

Share:

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਮੁਕਾਬਲੇ ‘ਚ ਦੋਵਾਂ ਪਾਸੇ ਤੋਂ ਅੰਨ੍ਹੇਵਾਹ ਗੋਲੀਆਂ ਚੱਲੀਆਂ। ਪੁਲਿਸ ਪਾਰਟੀ ਜਦੋਂ ਗਸ਼ਤ ਕਰ ਰਹੀ ਸੀ ਤਾਂ ਇੱਕ ਬਿਨ੍ਹਾਂ ਨੰਬਰੀ ਮੋਟਰਸਾਇਕਲ ਉਪਰ 2 ਸ਼ੱਕੀ ਨੌਜਵਾਨ ਜਾਂਦੇ ਦੇਖੇ ਗਏ। ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਇਹਨਾਂ ਨੇ ਮੋਟਰਸਾਇਕਲ ਭਜਾ ਲਿਆ। ਪੁਲਿਸ ਨੇ ਆਪਣੀ ਗੱਡੀ ਨਾਲ ਇਹਨਾਂ ਨੂੰ ਟੱਕਰ ਮਾਰਕੇ ਸੁੱਟਿਆ। ਡਿੱਗਦੇ ਸਾਰ ਹੀ ਮੋਟਰਸਾਇਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ। ਇਸ ਫਾਇਰਿੰਗ ‘ਚ 1 ਗੈਂਗਸਟਰ ਦੀ ਲੱਤ ‘ਚ ਗੋਲੀ ਵੱਜੀ। ਜਿਸ ਕਰਕੇ ਉਹ ਭੱਜ ਨਹੀਂ ਸਕਿਆ। ਇਸਦਾ ਸਾਥੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਖੇਤਾਂ ‘ਚ ਭੱਜ ਗਿਆ। ਜਿਸਦੀ ਭਾਲ ਕੀਤੀ ਜਾ ਰਹੀ ਹੈ। ਚਾਰੇ ਪਾਸੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। 

ਪੁਲਿਸ ਨੇ ਮੁਕਾਬਲੇ ਦੌਰਾਨ ਗੈਂਗਸਟਰਾਂ ਦਾ ਮੋਟਰਸਾਇਕਲ ਬਰਾਮਦ ਕੀਤਾ। ਫੋਟੋ ਕ੍ਰੇਡਿਟ – ਜੇਬੀਟੀ

ਗੋਲਡੀ ਬਰਾੜ ਦਾ ਸਾਥੀ ਅੜਿੱਕੇ 

ਮੋਹਾਲੀ ਦੇ ਜ਼ੀਰਕਪੁਰ ‘ਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਵੀਆਈਪੀ ਰੋਡ ’ਤੇ ਮਾਇਆ ਗਾਰਡਨ ਸਿਟੀ ਵਨ ਨੇੜੇ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਵੱਜੀ। ਜਿਸਨੂੰ ਪੁਲਿਸ ਨੇ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ। ਉਸਦੀ ਪਛਾਣ ਮਨਜੀਤ ਸਿੰਘ ਉਰਫ਼ ਗੁਰੀ ਵਜੋਂ ਹੋਈ ਜੋਕਿ ਡੇਰਾ ਬਸੀ ਦਾ ਰਹਿਣ ਵਾਲਾ ਹੈ। ਮਨਜੀਤ ਗੁਰੀ ਗੋਲਡੀ ਬਰਾੜ ਦਾ ਸਾਥੀ ਦੱਸਿਆ ਜਾ ਰਿਹਾ ਹੈ। ਇਸ ਆਪ੍ਰੇਸ਼ਨ ਦੌਰਾਨ ਪੁਲਿਸ ਨੇ 2 ਪਿਸਤੌਲ ਪੁਆਇੰਟ 32 ਅਤੇ ਪੁਆਇੰਟ 30 ਬੋਰ ਬਰਾਮਦ ਕੀਤੇ ਗਏ। 

ਪੂਰੇ ਆਪ੍ਰੇਸ਼ਨ ਦੀ ਜਾਣਕਾਰੀ ਮੋਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਦਿੱਤੀ। ਫੋਟੋ ਕ੍ਰੇਡਿਟ – ਜੇਬੀਟੀ

ਬੀਅਰ ਬਾਰ ‘ਚ ਚਲਾਈਆਂ ਸੀ ਗੋਲੀਆਂ

ਮੋਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੋਹਾਲੀ ਵਿਖੇ ਇੱਕ ਨਾਮੀ ਬੀਅਰ ਬਾਰ ‘ਚ ਵੀ ਮਨਜੀਤ ਗੁਰੀ ਨੇ ਗੋਲੀਆਂ ਚਲਾਈਆਂ ਸੀ। ਉਸਦੇ ਖਿਲਾਫ ਹੋਰ ਵੀ ਕਈ ਮੁਕੱਦਮੇ ਦਰਜ ਹਨ। 2 ਮਹੀਨੇ ਪਹਿਲਾਂ ਹੀ ਮਨਜੀਤ ਜ਼ਮਾਨਤ ‘ਤੇ ਬਾਹਰ ਆਇਆ ਸੀ। ਇੱਥੇ ਦੋਵੇਂ ਕਿਹੜੀ ਵਾਰਦਾਤ ਕਰਨ ਆਏ ਸੀ, ਇਸ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਜਾ ਸਕਦਾ। ਇਸਦੀ ਜਾਂਚ ਪੂਰੀ ਹੋਣ ਮਗਰੋਂ ਹੀ ਦੱਸਿਆ ਜਾ ਸਕਦਾ ਹੈ। ਫਿਲਹਾਲ ਪੁਲਸ ਮੌਕੇ ਤੋਂ ਫਰਾਰ ਹੋਏ ਦੂਜੇ ਗੈਂਗਸਟਰ ਦੀ ਭਾਲ ਕਰ ਰਹੀ ਹੈ।