ਅੰਮ੍ਰਿਤਸਰ 'ਚ ਭਾਜਪਾ ਦੇ ਮੰਡਲ ਪ੍ਰਧਾਨ 'ਤੇ ਫਾਇਰਿੰਗ,ਮਸਾ ਬਚੀ ਜਾਨ

ਮੰਡਲ ਪ੍ਰਧਾਨ ਗੁਰਮੁਖ ਸਿੰਘ ਬੱਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਈ ਦਿਨ ਕੋਈ ਨਾ ਕੋਈ ਫਾਇਰਿੰਗ ਦੀ ਘਟਨਾਂ ਸਾਹਮਣੇ ਆਉਂਦੀ ਰਹਿੰਦੀ ਹੈ। ਬੀਤੇ ਸ਼ਨੀਵਾਰ ਗੁਰਦਾਸਪੁਰ ਦੇ ਇੱਕ ਭਾਜਪਾ ਆਗੂ ਦੇ ਘਰ ਤੇ ਹਮਲਾ ਕੀਤਾ ਗਿਆ ਸੀ ਅਤੇ ਫਾਇਰਿੰਗ ਵੀ ਕੀਤੀ ਗਈ ਸੀ। ਹੁਣ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ' ਕੁਝ ਅਣਪਛਾਤੇ ਕਾਰ ਸਵਾਰ ਬਦਮਾਸ਼ਾਂ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਵੇਰਕਾ ਮੰਡਲ ਦੇ ਪ੍ਰਧਾਨ ਗੁਰਮੁਖ ਸਿੰਘ ਬੱਲ 'ਤੇ ਗੋਲੀਆਂ ਚਲਾ ਦਿੱਤੀਆਂਬੱਲ ਨੇ ਕਾਰ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈਖੁਸ਼ਕਿਸਮਤੀ ਇਹ ਰਹੀ ਕਿ ਗੋਲੀਆਂ ਦਰਵਾਜ਼ੇ ਅਤੇ ਟਾਇਰ ਨੂੰ ਲੱਗੀਆਂ

 

ਪਹਿਲਾਂ ਵੀ ਮਿਲਦੀਆਂ ਸਨ ਧਮਕੀਆਂ

ਮੰਡਲ ਪ੍ਰਧਾਨ ਗੁਰਮੁੱਖ ਸਿੰਘ ਬੱਲ ਨੇ ਦੱਸਿਆ ਕਿ ਉਹ ਐਤਵਾਰ ਰਾਤ ਆਪਣੀ ਕਾਰ ਵਿੱਚ ਕਿਸੇ ਕੰਮ ਤੋਂ ਘਰ ਪਰਤ ਰਹੇ ਸਨਜਦੋਂ ਵੱਲਾ ਪੁਲ ਨੇੜੇ ਪਹੁੰਚੇ ਤਾਂ ਬਲੈਰੋ ਕਾਰ ਚਾਲਕਾਂ ਨੇ ਉਨ੍ਹਾਂ ਨੂੰ ਘੇਰ ਲਿਆਕਾਰ ' ਬੈਠੇ ਹਮਲਾਵਰ ਕਾਰ ਤੋਂ ਹੇਠਾਂ ਗਏ ਅਤੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰਮੁਖ ਅਨੁਸਾਰ ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਕਾਰ ਲੈ ਕੇ ਭੱਜ ਗਿਆਇੱਕ ਗੋਲੀ ਕਾਰ ਦੇ ਦਰਵਾਜ਼ੇ ਵਿੱਚ ਜਾ ਵੱਜੀ ਜਦਕਿ ਦੂਜੀ ਗੋਲੀ ਟਾਇਰ ਵਿੱਚ ਜਾ ਵੱਜੀਬੱਲ ਨੇ ਦੱਸਿਆ ਕਿ ਉਸ ਨੂੰ ਅਕਸਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ, ਜਿਸ ਦੀਆਂ ਸ਼ਿਕਾਇਤਾਂ ਉਸ ਨੇ ਪੁਲਿਸ ਨੂੰ ਦਿੱਤੀਆਂ ਹਨ

ਇਹ ਵੀ ਪੜ੍ਹੋ

Tags :