ਕਣਕ ਦੇ ਖੇਤਾਂ ਨੂੰ ਲੱਗੀ ਅੱਗ ਨੇ ਘਰ ਦਾ ਚਿਰਾਗ ਬੁਝਾਇਆ, ਧੂੰਏ ਕਾਰਨ ਨਹੀਂ ਦੇਖ ਸਕੇ ਨੌਜਵਾਨ

ਅਜਿਹੀ ਹੀ ਦੁਖਦਾਈ ਖ਼ਬਰ ਜ਼ੀਰਾ ਤੋਂ ਸਾਹਮਣੇ ਆਈ ਹੈ। ਜਿੱਥੇ ਜ਼ੀਰਾ ਦੇ ਨਜ਼ਦੀਕ ਪਿੰਡ ਸੋਢੀ ਵਾਲਾ ਤੋਂ ਬੂਈਆਂ ਵਾਲੇ ਰਸਤੇ ’ਤੇ ਕਣਕ ਤੇ ਨਾੜ ਨੂੰ ਅੱਗ ਲੱਗ ਗਈ ਹੈ।

Courtesy: ਕਣਕ ਨੂੰ ਲੱਗੀ ਅੱਗ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ

Share:

ਪੰਜਾਬ ਅੰਦਰ ਤੇਜ਼ ਹਨ੍ਹੇਰੀ ਨੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ। ਸੂਬੇ ਭਰ ਅੰਦਰ ਹੀ ਕਣਕ ਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ। ਜਿੱਥੇ ਅੱਗ ਕਾਰਨ ਸੈਂਕੜੇ ਏਕੜ ਕਣਕ ਤੇ ਨਾੜ ਸੜ ਕੇ ਸੁਆਹ ਹੋ ਗਏ ਹਨ। ਅਜਿਹੀ ਹੀ ਦੁਖਦਾਈ ਖ਼ਬਰ ਜ਼ੀਰਾ ਤੋਂ ਸਾਹਮਣੇ ਆਈ ਹੈ। ਜਿੱਥੇ ਜ਼ੀਰਾ ਦੇ ਨਜ਼ਦੀਕ ਪਿੰਡ ਸੋਢੀ ਵਾਲਾ ਤੋਂ ਬੂਈਆਂ ਵਾਲੇ ਰਸਤੇ ’ਤੇ ਕਣਕ ਤੇ ਨਾੜ ਨੂੰ ਅੱਗ ਲੱਗ ਗਈ ਹੈ।

ਧੂੰਏ ਕਾਰਨ ਅੱਗ ਵਿੱਚ ਫਸੇ 

ਇਸ ਅੱਗ ਦੀ ਚਪੇਟ ਵਿਚ ਦੋ ਨੌਜਵਾਨ ਆ ਗਏ।  ਅੱਗ ਵਿੱਚ ਝੁਲਸੇ ਦੋ ਨੌਜਵਾਨਾਂ ’ਚ ਇੱਕ ਨੌਜਵਾਨ ਤਰਨਪਾਲ ਸਿੰਘ (17) ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੂਜੇ ਨੌਜਵਾਨ ਨੂੰ ਵੱਡੇ ਹਸਪਤਾਲ ਰੈਫਰ ਕੀਤਾ ਗਿਆ। ਦੋਨੋਂ ਨੌਜਵਾਨ ਮੱਥਾ ਟੇਕਣ ਜਾ ਰਹੇ ਸੀ ਕਿ ਖੇਤਾਂ ’ਚ ਧੂੰਏ ਦੀ ਚਪੇਟ ’ਚ ਆਉਣ ਕਾਰਨ ਉਹ ਨਿਕਲ ਨਾ ਸਕੇ ਅਤੇ ਉਹ ਅੱਗ ਵਿੱਚ ਝੁਲਸ ਗਏ। ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। 

ਪਰਾਲੀ ਦੇ ਡੰਪ ਨੂੰ ਭਿਆਨਕ ਅੱਗ

ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਪਾਇਲ ਸਬ-ਡਵੀਜ਼ਨ ਦੇ ਪਿੰਡ ਰਾਈਮਾਜਰਾ ਵਿਖੇ ਪਰਾਲੀ ਦੇ ਡੰਪ ਵਿੱਚ ਭਿਆਨਕ ਅੱਗ ਲੱਗ ਗਈ। ਲਗਭਗ 15 ਏਕੜ ਵਿੱਚ ਬਣੇ ਇਸ ਡੰਪ ਨੂੰ ਤੇਜ਼ ਹਨ੍ਹੇਰੀ ਦੌਰਾਨ ਅੱਗ ਲੱਗੀ। ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹਫੜਾ-ਦਫੜੀ ਮਚ ਗਈ। ਸਾਰੀ ਰਾਤ ਕਿਸਾਨ ਟਰੈਕਟਰ ਟਰਾਲੀਆਂ ਨਾਲ ਅੱਗ 'ਤੇ ਕਾਬੂ ਪਾਉਂਦੇ ਰਹੇ। ਕਈ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬੁਲਾਈਆਂ ਗਈਆਂ। ਪਰ ਸ਼ਨੀਵਾਰ ਦੁਪਹਿਰ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਇਹ ਅੱਗ ਐਤਵਾਰ ਨੂੰ ਦੂਜੇ ਦਿਨ ਵੀ ਸੁਲਗ ਰਹੀ ਸੀ।

ਮੈਰਿਜ ਪੈਲੇਸ ਦੇ ਬਿਲਕੁਲ ਕੋਲ ਬਣਿਆ ਡੰਪ

ਇਸ ਡੰਪ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਣਾਏ ਜਾਣ ਦਾ ਦੋਸ਼ ਹੈ। ਇਹ ਡੰਪ ਗੋਲਡਨ ਪਾਮ ਮੈਰਿਜ ਪੈਲੇਸ ਦੇ ਬਿਲਕੁਲ ਨਾਲ ਬਣਾਇਆ ਗਿਆ। ਨੇੜੇ ਹੀ ਇੱਕ ਗੈਸ ਏਜੰਸੀ ਹੈ। ਕੁੱਝ ਦੂਰੀ 'ਤੇ ਰਿਹਾਇਸ਼ੀ ਇਲਾਕਾ ਹੈ। ਨਾਲ ਲੱਗਦੇ ਖੇਤਾਂ ਵਿੱਚ ਕਈ ਏਕੜ ਵਿੱਚ ਕਣਕ ਦੀ ਫ਼ਸਲ ਖੜੀ ਹੈ। ਜਦੋਂ ਸ਼ੁੱਕਰਵਾਰ ਰਾਤ ਨੂੰ ਅੱਗ ਲੱਗੀ, ਤਾਂ ਪਿੰਡਾਂ ਵਿੱਚ ਮੁਨਾਦੀ ਕੀਤੀ ਗਈ। ਪੈਲੇਸ ਵਾਲਿਆਂ ਨੇ ਆਪਣੇ ਉਪਕਰਣਾਂ ਦੀ ਵਰਤੋਂ ਕਰਕੇ ਅੱਗ ਰੋਕੀ। ਘਟਨਾ ਮਗਰੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਮੌਕਾ ਦੇਖਣ ਆਏ ਤੇ ਕਿਸਾਨਾਂ ਦੇ ਨਾਲ ਨਾਲ ਮੈਰਿਜ ਪੈਲੇਸ ਮਾਲਕ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿੱਤਾ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ। 

ਇਹ ਵੀ ਪੜ੍ਹੋ