ਆਖਿਰਕਾਰ ਪੰਜਾਬ ਨੂੰ ਮਿਲੀ ਪਹਿਲੀ ਵੰਦੇ ਭਾਰਤ, ਹਫ਼ਤੇ ਵਿੱਚ 6 ਦਿਨ ਚੱਲੇਗੀ ਟ੍ਰੇਨ

ਪੰਜਾਬ ਨੂੰ ਇਹ ਵੀਆਈਪੀ ਟ੍ਰੇਨ ਮਿਲਣ ਦੇ ਨਾਲ ਕਾਫੀ ਫਾਇਦਾ ਹੋਵੇਗਾ, ਖਾਸ ਤੌਰ ਤੇ ਦਿੱਲੀ ਆਉਣ-ਜਾਉਣ ਵਾਲੇ ਕਾਰੋਬਾਰੀਆਂ ਨੂੰ ਸਹੂਲਤ ਮਿਲੇਗੀ। ਇਹ ਟ੍ਰੇਨ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੋੜੇਗੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਆਉਣ-ਜਾਉਣ ਲਈ 5.30 ਘੰਟੇ ਦਾ ਸਮਾਂ ਲਵੇਗੀ। 

Share:

Vande Bharat Train: ਆਖਿਰਕਾਰ ਪੰਜਾਬ ਨੂੰ ਪਹਿਲੀ ਵੀਆਈਪੀ ਟ੍ਰੇਨ ਵੰਦੇ ਭਾਰਤ (22487/22488) ਸ਼ਨੀਵਾਰ ਨੂੰ ਮਿਲ ਹੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਹਫ਼ਤੇ ਵਿੱਚ 6 ਦਿਨ ਚਲੇਗੀ, ਸਿਰਫ਼ ਸ਼ੁੱਕਰਵਾਰ ਨੂੰ ਇਹ ਟ੍ਰੇਨ ਨਹੀਂ ਚਲੇਗੀ। ਪੰਜਾਬ ਨੂੰ ਇਹ ਵੀਆਈਪੀ ਟ੍ਰੇਨ ਮਿਲਣ ਦੇ ਨਾਲ ਕਾਫੀ ਫਾਇਦਾ ਹੋਵੇਗਾ, ਖਾਸ ਤੌਰ ਤੇ ਦਿੱਲੀ ਆਉਣ-ਜਾਉਣ ਵਾਲੇ ਕਾਰੋਬਾਰੀਆਂ ਨੂੰ ਸਹੂਲਤ ਮਿਲੇਗੀ। ਇਹ ਟ੍ਰੇਨ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੋੜੇਗੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਆਉਣ-ਜਾਉਣ ਲਈ 5.30 ਘੰਟੇ ਦਾ ਸਮਾਂ ਲਵੇਗੀ। ਦਸ ਦੇਈਏ ਕਿ 'ਵੰਦੇ ਭਾਰਤ' ਲੋਕਾਂ ਨੂੰ ਸ਼ਤਾਬਦੀ ਟ੍ਰੇਨ ਦੇ ਮੁਕਾਬਲੇ 38 ਮਿੰਟ ਦੀ ਤੇਜ਼ੀ ਨਾਲ ਦਿੱਲੀ ਲੈ ਕੇ ਜਾਵੇਗੀ। ਟ੍ਰੇਨ ਨੂੰ ਜਲੰਧਰ ਅਤੇ ਲੁਧਿਆਣਾ ਵਿੱਚ ਸਾਟਪੇਜ ਦਿੱਤਾ ਗਿਆ ਹੈ। 

ਪਹਿਲੇ ਦਿਨ ਯਾਤਰੀਆਂ ਨੂੰ ਮੁਫਤ ਸਫਰ ਦੀ ਮਿਲੀ ਸਹੂਲਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਹਿਲੇ ਦਿਨ ਟ੍ਰੇਨ 'ਚ ਸਾਰੇ ਯਾਤਰੀਆਂ ਨੂੰ ਦਿੱਲੀ ਤੱਕ ਮੁਫਤ ਸਫਰ ਦੀ ਸਹੂਲਤ ਮਿਲੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਵੀ ਮੌਜੂਦ ਸਨ। ਪੁਰੋਹਿਤ ਨੇ ਕਿਹਾ ਕਿ ਇਹ ਕੇਂਦਰ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਰੇਲ ਗੱਡੀ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸੈਰ ਸਪਾਟੇ ਦਾ ਸਥਾਨ ਹੈ ਅਤੇ ਇਹ ਮੱਧ ਵਰਗ ਦੇ ਲੋਕਾਂ ਲਈ ਤੋਹਫ਼ਾ ਹੈ। ਹੁਣ ਜ਼ਿਆਦਾ ਲੋਕ ਅੰਮ੍ਰਿਤਸਰ ਆ ਸਕਦੇ ਹਨ। ਵੰਦੇ ਭਾਰਤ ਟ੍ਰੇਨ ਦੀ ਰਫਤਾਰ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। 

ਵੰਦੇ ਭਾਰਤ ਚਲਵਾਉਣ ਨੂੰ ਲੈ ਕੇ ਰਾਜਨੀਤੀ ਸ਼ੁਰੂ

ਪੰਜਾਬ ਨੂੰ ਪਹਿਲੀ ਵੰਦੇ ਭਾਰਤ ਟ੍ਰੇਨ ਮਿਲਣ ਤੋਂ ਬਾਅਦ ਕ੍ਰੈਡਿਟ ਵਾਰ ਵੀ ਸ਼ੁਰੂ ਹੋ ਗਈ ਹੈ। ਸਾਰੀਆਂ ਹੀ ਪਾਰਟਿਆਂ ਦਾ ਦਾਅਵਾ ਹੈ ਕਿ ਟ੍ਰੇਨ ਉਹਨਾਂ ਨੇ ਸ਼ੁਰੂ ਕਰਵਾਈ ਹੈ। ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਵੰਦੇ ਭਾਰਤ ਟ੍ਰੇਨ ਦਾ ਸਟਾਪੇਜ ਪਹਿਲਾਂ ਜਲੰਧਰ ਨਹੀਂ ਸੀ। ਉਹਨਾਂ ਨੇ ਹੀ ਕੋਸ਼ਿਸ ਕਰਕੇ ਇਹ ਟ੍ਰੇਨ ਦਾ ਸਟਾਪੇਜ ਜਲੰਧਰ ਕਰਵਾਇਆ ਹੈ। ਇਸਦੇ ਨਾਲ ਹੀ ਕ੍ਰੈਡਿਟ ਲੈਣ ਲਈ ਭਾਜਪਾ ਆਗੂਆਂ ਅਤੇ 'ਆਪ' ਆਗੂਆਂ ਵੱਲੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਕਈ ਬੋਰਡ ਅਤੇ ਫਲੈਕਸ ਲਗਾਏ ਗਏ ਹਨ। ਰੇਲਵੇ ਸਟੇਸ਼ਨ 'ਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਪੋਸਟਰ ਲਗਾਏ ਗਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਦਾ ਜਲੰਧਰ 'ਚ ਸਟਾਪੇਜ ਨਹੀਂ ਸੀ। ਪਰ ਉਦੋਂ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੰਦੇ ਨੇ ਭਾਰਤ ਦੇ ਰੁਕਣ ਨੂੰ ਲੈ ਕੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਜਲੰਧਰ ਕੈਂਟ ਅਤੇ ਫਗਵਾੜਾ ਵਿੱਚ ਵੰਦੇ ਭਾਰਤ ਦਾ ਜਾਮ ਵਧਾ ਦਿੱਤਾ ਗਿਆ। ਜਲੰਧਰ ਦੇ 'ਆਪ' ਆਗੂਆਂ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਨੂੰ ਵੰਦੇ ਭਾਰਤ ਦਾ ਤੋਹਫਾ ਸੰਸਦ ਮੈਂਬਰ ਰਿੰਕੂ ਦੀ ਬਦੌਲਤ ਹੀ ਮਿਲਿਆ ਹੈ।

ਵੰਦੇ ਭਾਰਤ ਟ੍ਰੇਨ ਦਾ ਸ਼ੈਡੂਅਲ

ਵੰਦੇ ਭਾਰਤ ਅੰਮ੍ਰਿਤਸਰ-ਦਿੱਲੀ ਜੰਕਸ਼ਨ-ਅੰਮ੍ਰਿਤਸਰ ਰੇਲਗੱਡੀ (22488/22487) ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ਵਿੱਚ 6 ਦਿਨ ਚੱਲੇਗੀ। ਟ੍ਰੇਨ ਨੰਬਰ 22488 ਅੰਮ੍ਰਿਤਸਰ ਤੋਂ ਸਵੇਰੇ 08:20 ਵਜੇ ਰਵਾਨਾ ਹੋਵੇਗੀ। ਇਹ ਟ੍ਰੇਨ ਦੁਪਹਿਰ 1.50 ਵਜੇ ਦਿੱਲੀ ਜੰਕਸ਼ਨ ਪਹੁੰਚੇਗੀ। ਵਾਪਸੀ ਤੇ ਟ੍ਰੇਨ ਨੰਬਰ 22487 ਦਿੱਲੀ ਜੰਕਸ਼ਨ ਤੋਂ ਬਾਅਦ ਦੁਪਹਿਰ 03:15 ਵਜੇ ਰਵਾਨਾ ਹੋਵੇਗੀ। ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਰਾਤ 08:45 ਵਜੇ ਅੰਮ੍ਰਿਤਸਰ ਪਹੁੰਚੇਗੀ। ਦੋਵੇਂ ਪਾਸੇ ਇਹ ਵੰਦੇ ਭਾਰਤ ਟ੍ਰੇਨ ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ, ਸਾਹਨੇਵਾਲ, ਅੰਬਾਲਾ ਜੰਕਸ਼ਨ 'ਤੇ ਰੁਕੇਗੀ।

ਇਹ ਵੀ ਪੜ੍ਹੋ