ਪੰਜਾਬ 'ਚ ਅਦਾਲਤ ਅੰਦਰ ਮਹਿਲਾ ਜੱਜ 'ਤੇ ਹਮਲਾ, ਨਿਹੰਗ ਮੌਕੇ ਤੋਂ ਫੜਿਆ 

ਅਚਾਨਕ ਇੱਕ ਨਿਹੰਗ ਅਦਾਲਤ ਵਿੱਚ ਦਾਖਲ ਹੋਇਆ ਅਤੇ ਜੱਜ ਦੇ ਸਾਹਮਣੇ ਪਹੁੰਚ ਗਿਆ ਅਤੇ ਆਪਣੀ ਤਲਵਾਰ ਕੱਢ ਲਈ। ਇਸ ਮਗਰੋਂ ਕੋਰਟ ਰੂਮ 'ਚ ਹਫੜਾ ਦਫੜੀ ਮਚ ਗਈ ਤੇ ਤੁਰੰਤ ਨਿਹੰਗ ਨੂੰ ਕਾਬੂ ਕੀਤਾ ਗਿਆ।

Courtesy: file photo

Share:

ਸੋਮਵਾਰ ਨੂੰ ਪੰਜਾਬ ਦੀ ਪਟਿਆਲਾ ਜ਼ਿਲ੍ਹਾ ਅਦਾਲਤ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿੱਥੇ ਇੱਕ ਨਿਹੰਗ ਨੇ ਮਹਿਲਾ ਜੱਜ 'ਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਹਿਲਾ ਜੱਜ ਆਪਣੇ ਕੋਰਟ ਰੂਮ ਵਿੱਚ ਇੱਕ ਕੇਸ ਦੀ ਸੁਣਵਾਈ ਕਰ ਰਹੇ ਸੀ। ਅਚਾਨਕ ਇੱਕ ਨਿਹੰਗ ਅਦਾਲਤ ਵਿੱਚ ਦਾਖਲ ਹੋਇਆ ਅਤੇ ਜੱਜ ਦੇ ਸਾਹਮਣੇ ਪਹੁੰਚ ਗਿਆ ਅਤੇ ਆਪਣੀ ਤਲਵਾਰ ਕੱਢ ਲਈ। ਇਸ ਮਗਰੋਂ ਕੋਰਟ ਰੂਮ 'ਚ ਹਫੜਾ ਦਫੜੀ ਮਚ ਗਈ ਤੇ ਤੁਰੰਤ ਨਿਹੰਗ ਨੂੰ ਕਾਬੂ ਕੀਤਾ ਗਿਆ। 

ਅਦਾਲਤੀ ਸਟਾਫ਼ ਨੇ ਟਾਲਿਆ ਵੱਡਾ ਹਾਦਸਾ 

ਹਮਲਾਵਰ ਜੱਜ ਤੋਂ ਸਿਰਫ਼ 4 ਫੁੱਟ ਦੂਰ ਸੀ, ਪਰ ਅਦਾਲਤੀ ਸਟਾਫ਼ ਦੀ ਮੁਸਤੈਦੀ ਨੇ ਇੱਕ ਵੱਡੀ ਘਟਨਾ ਨੂੰ ਟਾਲ ਦਿੱਤਾ। ਸਟਾਫ਼ ਨੇ ਤੁਰੰਤ ਨਿਹੰਗ ਨੂੰ ਫੜ ਲਿਆ। ਜਿਵੇਂ ਹੀ ਤਲਵਾਰ ਕੱਢੀ ਗਈ, ਅਦਾਲਤ ਦੇ ਅੰਦਰ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਲਾਹੌਰੀ ਗੇਟ ਪੁਲਿਸ ਸਟੇਸ਼ਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਦੋਸ਼ੀ ਨਿਹੰਗ ਨੂੰ ਹਿਰਾਸਤ ਵਿੱਚ ਲੈ ਲਿਆ। ਲਾਹੌਰੀ ਗੇਟ ਪੁਲਿਸ ਸਟੇਸ਼ਨ ਦੇ ਐਸਐਚਓ ਗਗਨਦੀਪ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਹਮਲੇ ਦੇ ਪਿੱਛੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ

Tags :