ਕਰਜ਼ਦਾਰਾਂ ਤੋਂ ਤੰਗ ਆ ਕੇ ਨੌਜਵਾਨ ਨੇ ਲਿਆ ਫਾਹਾ,ਭੈਣ ਦੇ ਦਾਜ ਲਈ ਕਿਸ਼ਤਾਂ 'ਤੇ ਲਿਆ ਸੀ ਮੋਟਰਸਾਈਕਲ

ਮ੍ਰਿਤਕ ਰਾਮਕਰਨ ਦੇ ਭਰਾ ਛੋਟਕ ਨੇ ਦੱਸਿਆ ਕਿ ਉਸ ਦਾ ਭਰਾ ਵਿਆਹਿਆ ਹੋਇਆ ਸੀ। ਉਸਦੀ 1 ਬੇਟੀ ਅਤੇ 2 ਬੇਟੇ ਹਨ। ਉਹ ਕਰੀਬ 7 ਦਿਨ ਪਹਿਲਾਂ ਹੀ ਪਿੰਡ ਤੋਂ ਆਇਆ ਸੀ। ਉਹ ਪਿੰਡ ਵਿੱਚ ਪ੍ਰੈਸ ਚਲਾਉਂਦਾ ਸੀ।

Share:

Punjab News: ਲੁਧਿਆਣਾ 'ਚ ਇਕ ਨੌਜਵਾਨ ਕਰਜ਼ਦਾਰਾਂ ਤੋਂ ਤੰਗ ਆਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਉਨ੍ਹਾਂ ਨੇ ਆਪਣੀ ਧੀ ਨੂੰ ਦਾਜ ਵਿੱਚ ਦੇਣ ਲਈ ਮੋਟਕਸਾਈਕਲ ਕਿਸ਼ਤਾਂ ਤੇ ਲਿਆ ਸੀ। ਜਿਸਦੇ ਚੱਲਦੇ ਕਰਜ਼ਦਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ। ਇਸੇ ਤਣਾਅ ਦੇ ਚੱਲਦਿਆਂ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਆਖਰੀ ਵਾਰ ਆਪਣੇ ਪਿਤਾ ਨੂੰ ਫੋਨ ਕਰਕੇ ਪੁੱਛਿਆ ਸੀ, ਡੈਡੀ, ਅੱਜ ਮੈਂ ਕਿਹੜੀ ਸਬਜ਼ੀ ਬਣਾਵਾਂ? ਦੇਰ ਸ਼ਾਮ ਜਦੋਂ ਪਿਤਾ ਕਮਰੇ ਵਿੱਚ ਆਇਆ ਤਾਂ ਉਸ ਨੇ ਆਪਣੇ ਪੁੱਤਰ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ। ਮ੍ਰਿਤਕ ਦੀ ਪਛਾਣ ਰਾਮਕਰਨ  ਵਜੋਂ ਹੋਈ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਪਿਤਾ ਰਾਮਸ਼ੀਸ਼ ਨੇ ਤੁਰੰਤ ਰੌਲਾ ਪਾਇਆ। ਜਦੋਂ ਪੁਲਿਸ ਅਤੇ ਮਕਾਨ ਮਾਲਕ ਦੀ ਹਾਜ਼ਰੀ ਵਿੱਚ ਦਰਵਾਜ਼ਾ ਤੋੜਿਆ ਗਿਆ ਤਾਂ ਪੁੱਤਰ ਦੀ ਲਾਸ਼ ਲਟਕਦੀ ਮਿਲੀ। ਪਿਤਾ ਰਾਮਾਸ਼ੀਸ਼ ਅਨੁਸਾਰ ਕੁਝ ਲੋਕ ਉਸ ਦੇ ਪੁੱਤਰ ਨੂੰ ਕਿਸ਼ਤਾਂ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਫਿਲਹਾਲ ਚੌਂਕੀ ਸ਼ੇਰਪੁਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾਇਆ। ਪੋਸਟਮਾਰਟਮ ਤੋਂ ਬਾਅਦ ਰਾਮਕਰਨ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ