ਘਰਵਾਲੀ ਤੋਂ ਤੰਗ ਆ ਕੇ ਸੁਪਰਡੈਂਟ ਨੇ ਕੀਤੀ ਖੁਦਕੁਸ਼ੀ

ਸਹਿਕਾਰਤਾ ਵਿਭਾਗ ਦਾ ਅਧਿਕਾਰੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਪਰਿਵਾਰ ਤੋਂ ਅਲੱਗ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ। ਦੁਖੀ ਹੋ ਕੇ ਪੱਖੇ ਨਾਲ ਫਾਹਾ ਲਗਾ ਲਿਆ। 

Share:

ਲੁਧਿਆਣਾ ਜਿਲ੍ਹੇ ਦੇ ਕਸਬਾ ਪਾਇਲ ਵਿਖੇ ਸਹਿਕਾਰਤਾ ਵਿਭਾਗ ਦੇ ਸੁਪਰਡੈਂਟ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਵਾਸੀ ਗੁਰੂ ਅਮਰਦਾਸ ਨਗਰ, ਨੇੜੇ ਲੋਧੀ ਕਲੱਬ, ਲੁਧਿਆਣਾ ਵਜੋਂ ਹੋਈ। ਜਾਣਕਾਰੀ ਅਨੁਸਾਰ ਗੁਰਮਿੰਦਰ ਸਹਿਕਾਰਤਾ ਵਿਭਾਗ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸੀ। ਉਸਦੀ ਡਿਊਟੀ ਪਾਇਲ ਵਿਖੇ ਸੀ। ਗੁਰਮਿੰਦਰ ਦਾ ਵਿਆਹ ਰਮਨਦੀਪ ਕੌਰ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ। ਗੁਰਮਿੰਦਰ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਇਸ ਕਾਰਨ ਗੁਰਮਿੰਦਰ ਪਾਇਲ ਦੇ ਪਿੰਡ ਰਾਈਮਾਜਰਾ ਵਿਖੇ ਇਕੱਲਾ ਰਹਿੰਦਾ ਸੀ। ਪਤਨੀ ਨਾਲ ਝਗੜੇ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਗੁਰਮਿੰਦਰ ਨੇ ਰਾਈਮਾਜਰਾ ਸਥਿਤ ਕਿਰਾਏ ਦੇ ਕਮਰੇ 'ਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
 
ਪਤਨੀ ਫਰਾਰ, ਭਾਲ ਜਾਰੀ

ਪਾਇਲ ਪੁਲਿਸ ਨੇ ਮ੍ਰਿਤਕ ਗੁਰਮਿੰਦਰ ਸਿੰਘ ਦੀ ਭੈਣ ਜਸਵਿੰਦਰਪਾਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਮਿੰਦਰ ਦੀ ਪਤਨੀ ਰਮਨਦੀਪ ਕੌਰ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ। ਸਬ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਫਰਾਰ ਹੈ। ਉਸਦੀ ਭਾਲ ਜਾਰੀ ਹੈ। ਪੋਸਟਮਾਰਟਮ ਤੋਂ ਬਾਅਦ ਗੁਰਮਿੰਦਰ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।

ਇਹ ਵੀ ਪੜ੍ਹੋ