ਬੇਖੌਫ ਚੋਰ: 3 ਜਿਊਲਰੀ ਸ਼ੋਰੂਮਾਂ 'ਚੋਂ 2.25 ਕਰੋੜ ਦੇ ਉਡਾਏ ਗਹਿਣੇ

ਸ੍ਰੀਨਾਥ ਜਵੈਲਰਜ਼ 'ਚੋਂ ਗਹਿਣੇ ਅਤੇ ਨਕਦੀ ਵੀ ਚੋਰੀ ਹੋ ਗਈ ਸੀ ਪਰ ਇਸ ਸਬੰਧੀ ਉਨ੍ਹਾਂ ਦੇ ਮਾਲਕ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ...

Share:

ਪੰਜਾਬ 'ਚ ਬੀਤੀ ਰਾਤ ਚੋਰਾ ਵੱਲੋਂ 3 ਜਿਊਲਰੀ ਸ਼ੋਰੂਮਾਂ 'ਚੋਂ 2.25 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੀਆਂ ਵਾਰਦਾਤਾਂ ਸਾਹਮਣੇ ਆਇਆ ਹਨ। ਜਿਸ ਵਿੱਚ ਜਲੰਧਰ ਦੇ ਦੋ ਜਿਊਲਰੀ ਸ਼ੋਰੂਮਾਂ 'ਚੋਂ ਚੋਰ ਨੇ 56 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ ਹਨ। ਇੰਨਾਂ ਹੀ ਨਹੀਂ, ਜਦੋਂ ਚੋਰ ਸੇਫ ਨੂੰ ਨਾ ਤੋੜ ਸਕੇ ਤਾਂ ਉਹ ਸੇਫ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ ਅਤੇ ਨਹਿਰ 'ਚ ਸੁੱਟ ਦਿੱਤੀ। ਇੰਨ੍ਹਾਂ ਦੋਵੇਂ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚੋਰ ਨਜ਼ਰ ਆਏ ਹਨ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇੱਕ ਹੋਰ ਘਟਨਾ ਵਿੱਚ ਸ਼ਨੀਵਾਰ ਤੜਕੇ ਕਰੀਬ 2 ਵਜੇ ਅੰਮ੍ਰਿਤਸਰ ਦੇ ਇਕ ਜਿਊਲਰੀ ਸ਼ੋਰੂਮ 'ਚੋਂ ਚੋਰਾਂ ਨੇ 1.25 ਕਰੋੜ ਦੇ ਗਹਿਣੇ ਚੋਰੀ ਕਰ ਲਏ ਸਨ। ਜਿਸ ਨੂੰ ਉਹ ਬੋਰੀਆਂ ਵਿੱਚ ਭਰ ਕੇ ਲੈ ਗਏ।

ਨਕਾਬਪੋਸ਼ ਚੋਰ ਰਾਤ 1.30 ਵਜੇ ਦਾਖਲ ਹੋਏ ਸ਼ੋਰੂਮ ਵਿੱਚ

ਜਲੰਧਰ 'ਚ ਅਮਿਤ ਜਵੈਲਰਜ਼ ਅਤੇ ਗਦਈਪੁਰ ਦੇ ਸ਼੍ਰੀ ਨਾਥ ਜਿਊਲਰਜ਼ ਦੇ ਸ਼ੋਰੂਮ 'ਚ ਚੋਰੀ ਦੀ ਘਟਨਾ ਵਾਪਰੀ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਅਮਿਤ ਜਵੈਲਰਜ਼ ਦੇ ਮਾਲਕ ਅਮਿਤ ਨੇ ਦੱਸਿਆ, ''ਚੋਰਾਂ ਨੇ ਪਹਿਲਾਂ ਸ਼ੋਰੂਮ ਦਾ ਸ਼ਟਰ ਤੋੜਿਆ, ਫਿਰ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਏ। ਸੀਸੀਟੀਵੀ ਦੇਖਣ ਤੋਂ ਪਤਾ ਲੱਗਾ ਕਿ ਨਕਾਬਪੋਸ਼ ਚੋਰ ਰਾਤ 1.30 ਵਜੇ ਸ਼ੋਰੂਮ ਵਿਚ ਦਾਖਲ ਹੋਏ। ਉਸ ਨੇ ਬੜੀ ਆਸਾਨੀ ਨਾਲ ਇਸ ਅਪਰਾਧ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਸ਼ੋਰੂਮ ਦੀ ਵੀ ਭੰਨਤੋੜ ਕੀਤੀ ਗਈ। ਇੱਥੋਂ ਤੱਕ ਕਿ ਉਨ੍ਹਾਂ ਦਾ ਕਾਊਂਟਰ ਵੀ ਤੋੜ ਦਿੱਤਾ।

ਖਾਲੀ ਸੇਫ ਸੁੱਟੀ ਨਹਿਰ 'ਚ 

ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਗਹਿਣਿਆਂ ਦੇ ਸ਼ੋਰੂਮ ਦੇ ਬਾਹਰ ਕੁਝ ਗਹਿਣੇ ਰੱਖੇ ਗਏ ਸਨ, ਜਦਕਿ ਕੁਝ ਸੇਫ਼ ਦੇ ਅੰਦਰ ਸਨ। ਚੋਰਾਂ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਉਹ ਸੇਫ ਨੂੰ ਆਪਣੇ ਨਾਲ ਲੈ ਗਏ ਅਤੇ ਕਿਸੇ ਔਜ਼ਾਰ ਨਾਲ ਤਿਜੋਰੀ ਤੋੜ ਦਿੱਤੀ। ਇਸ ਵਿਚੋਂ ਗਹਿਣੇ ਚੋਰੀ ਕਰਨ ਤੋਂ ਬਾਅਦ ਖਾਲੀ ਸੇਫ ਨੂੰ ਗਦਾਈਪੁਰ ਨਹਿਰ ਵਿਚ ਸੁੱਟ ਦਿੱਤਾ।

ਸੀਸੀਟੀਵੀ ਦੇ ਆਧਾਰ ’ਤੇ ਕੀਤੀ ਜਾ ਰਹੀ ਮੁਲਜ਼ਮਾਂ ਦੀ ਪਛਾਣ 

ਪੁਲਿਸ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਸਵੇਰੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਘਟਨਾ ਵਾਲੀ ਥਾਂ 'ਤੇ ਜਾਂਚ ਲਈ ਪਹੁੰਚ ਗਏ। ਸਤਨਾਮ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਵਿੱਚ ਦੀਵਾਰ ਤੋੜ ਕੇ ਚਰਨਜੀਤ ਜਵੈਲਰਜ਼ ਵਿੱਚ ਦਾਖ਼ਲ ਹੋਏ

ਤੀਸਰੀ ਘਟਨਾ ਵਿੱਚ ਅੰਮ੍ਰਿਤਸਰ ਦੇ ਘਣੂਪੁਰ ਕਾਲੇ ਇਲਾਕੇ 'ਚ ਸਥਿਤ ਚਰਨਜੀਤ ਜਵੈਲਰਜ਼ 'ਚ ਸ਼ਨੀਵਾਰ ਰਾਤ 2 ਵਜੇ ਚੋਰ ਦਾਖਲ ਹੋਏ। ਉਨ੍ਹਾਂ ਨੇ ਗਹਿਣਿਆਂ ਦੇ ਸ਼ੋਅਰੂਮ ਦੇ ਪਿੱਛੇ ਦੀ ਕੰਧ ਤੋੜ ਦਿੱਤੀ। ਸ਼ੋਅਰੂਮ ਦੇ ਮਾਲਕ ਚਰਨਜੀਤ ਨੇ ਦੱਸਿਆ ਕਿ ਦੋ ਚੋਰਾਂ ਨੇ ਪਹਿਲਾਂ ਕੰਧ ਤੋੜੀ। ਦੁਕਾਨ ਦੇ ਨਾਲ ਹੀ ਉਸ ਦੀ ਇਮਾਰਤ ਬਣ ਰਹੀ ਹੈ, ਚੋਰਾਂ ਨੇ ਇਸ ਦਾ ਪੂਰਾ ਥੰਮ੍ਹ ਉਖਾੜ ਦਿੱਤਾ। ਇਸ ਤੋਂ ਬਾਅਦ ਉਹ ਅੰਦਰ ਚੱਲੇ ਗਏ। ਇਹ ਸਾਰੀ ਘਟਨਾ ਦੁਕਾਨ ਦੇ ਸਾਹਮਣੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ 'ਚ ਇਕ ਚੋਰ ਛੱਤ 'ਤੇ ਖੜ੍ਹਾ ਹੈ, ਜਦਕਿ ਦੂਜੇ ਨੇ ਗਹਿਣੇ ਫੜੇ ਹੋਏ ਹਨ। ਇਸ ਤੋਂ ਬਾਅਦ ਉਹ ਗਹਿਣੇ ਬੋਰੀ ਵਿੱਚ ਭਰ ਕੇ ਭੱਜ ਗਏ। ਉਸ ਨੇ ਦੱਸਿਆ ਕਿ ਚੋਰ ਬੈਗ ਵਿੱਚ ਪਈ 70 ਤੋਂ 80 ਕਿਲੋ ਚਾਂਦੀ, ਬਾਕੀ ਸੋਨੇ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ।

ਇਹ ਵੀ ਪੜ੍ਹੋ