ਪਿਓ ਨੇ ਗੋਲੀ ਮਾਰ ਕੇ ਇਕਲੌਤੇ ਪੁੱਤ ਦਾ ਕੀਤਾ ਕਤਲ, ਵਜ੍ਹਾ ਜਾਣ ਕੇ ਹੋਵੋਗੇ ਹੈਰਾਨ

10 ਦਸੰਬਰ ਨੂੰ ਕੈਨੇਡਾ ਜਾ ਰਿਹਾ ਸੀ ਮ੍ਰਿਤਕ। ਪਿਓ ਨੇ ਆਪਣੇ ਭਰਾ ਨਾਲ ਮਿਲ ਕੇ ਲਾਇਸੰਸੀ ਅਸਲੇ ਨਾਲ ਗੋਲੀ ਮਾਰ ਦਿੱਤੀ। 

Share:

ਮੁਕਤਸਰ ਸਾਹਿਬ ਦੇ ਪਿੰਡ ਧੌਲਾ ਵਿਖੇ ਪਿਓ ਨੇ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਥਾਣਾ ਲੰਬੀ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ‘ਤੇ ਲੜਕੇ ਦੇ ਪਿਤਾ ਅਤੇ ਚਾਚੇ ਖਿਲਾਫ ਕੇਸ ਦਰਜ ਕਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਕੱਲ੍ਹ ਪਿੰਡ ਧੌਲੇ ਦੇ ਸ਼ਿਵਰਾਜ ਸਿੰਘ ਨੇ ਆਪਣੇ ਹੀ ਕਰੀਬ 22 ਸਾਲ ਦੇ ਇਕਲੌਤੇ ਪੁੱਤਰ ਨਵਜੋਤ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ, ਜਿਸਦਾ ਜ਼ਖ਼ਮੀ ਹਾਲਤ ਵਿੱਚ ਇਲਾਜ ਚੱਲ ਰਿਹਾ ਸੀ। ਹੁਣ ਉਸਦੀ ਮੌਤ ਹੋ ਗਈ। 

ਕਿਸੇ ਹੋਰ ਦੀ ਔਲਾਦ ਦਾ ਸ਼ੱਕ 

ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ  ਪਿਤਾ ਅਤੇ ਲੜਕੇ ਦਾ ਚਾਚਾ ਇਹ ਸ਼ੱਕ ਕਰਦੇ ਸਨ ਕਿ ਇਹ ਲੜਕਾ ਉਹਨਾਂ ਦੀ ਔਲਾਦ ਨਹੀਂ ਹੈ। 10 ਦਸੰਬਰ ਨੂੰ ਲੜਕੇ ਨੇ ਕੈਨੇਡਾ ਜਾਣਾ ਸੀ। ਉਹਨਾਂ ਸੋਚਿਆ ਕਿ ਫਿਰ ਪਤਾ ਨਹੀਂ ਕਦੋਂ ਮਿਲਾਪ ਹੋਵੇਗਾ ਜਾਂ ਨਹੀਂ। ਇਸਦੇ ਚੱਲਦਿਆਂ ਕਤਲ ਦੀ ਯੋਜਨਾ ਬਣਾਈ ਗਈ। ਮ੍ਰਿਤਕ ਦੇ ਚਾਚਾ ਰੇਸ਼ਮ ਦੇ ਨਾਮ ‘ਤੇ ਲਾਇਸੰਸੀ ਅਸਲੇ ਨਾਲ ਗੋਲੀ ਮਾਰ ਦਿੱਤੀ ਗਈ। 

ਇਹ ਵੀ ਪੜ੍ਹੋ