ਮੰਗਾਂ ਨੂੰ ਕਿਸਾਨ ਅੱਜ ਕਰਨਗੇ ਟਰੈਕਟਰ ਮਾਰਚ, ਕੌਮੀ ਇਨਸਾਫ਼ ਮੋਰਚਾ ਵਾਲੀ ਥਾਂ 'ਤੇ ਪਹੁੰਚੇ ਕਿਸਾਨ ਆਗੂ

ਕਿਸਾਨ ਸਵੇਰੇ 11 ਵਜੇ ਮੁਹਾਲੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਚੱਪੜਚਿੜੀ ਸਾਹਿਬ ਤੋਂ ਟਰੈਕਟਰ ਮਾਰਚ ਸ਼ੁਰੂ ਕਰਨਗੇ। ਇਹ ਮਾਰਚ 12 ਵਜੇ ਡੀਸੀ ਦਫ਼ਤਰ ਮੋਹਾਲੀ ਤੋਂ ਹੁੰਦਾ ਹੋਇਆ 1.30 ਵਜੇ ਕੌਮੀ ਇਨਸਾਫ਼ ਮੋਰਚਾ ਚੌਕ ਵਿਖੇ ਪਹੁੰਚੇਗਾ।

Share:

ਹਾਈਲਾਈਟਸ

  • ਰੋਸ ਮਾਰਚ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ

Punjab News: ਇੱਕ ਪਾਸੇ ਜਿੱਥੇ ਅੱਜ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਵਿੱਚ ਕਿਸਾਨ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੱਢਣ ਜਾ ਰਹੇ ਹਨ। ਇਹ ਮਾਰਚ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕੱਢਿਆ ਜਾਵੇਗਾ। ਕਿਸਾਨ 11 ਵਜੇ ਮੁਹਾਲੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਚੱਪੜਚਿੜੀ ਸਾਹਿਬ ਤੋਂ ਟਰੈਕਟਰ ਮਾਰਚ ਸ਼ੁਰੂ ਕਰਨਗੇ। ਇਹ ਮਾਰਚ 12 ਵਜੇ ਡੀਸੀ ਦਫ਼ਤਰ ਮੋਹਾਲੀ ਤੋਂ ਹੁੰਦਾ ਹੋਇਆ 1.30 ਵਜੇ ਕੌਮੀ ਇਨਸਾਫ਼ ਮੋਰਚਾ ਚੌਕ ਵਿਖੇ ਪਹੁੰਚੇਗਾ। ਕੌਮੀ ਇਨਸਾਫ ਮੋਰਚਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਪਹੁੰਚਣਗੇ। ਇਸ ਦੇ ਨਾਲ ਹੀ ਇਹ ਮਾਰਚ ਖਰੜ ਵਿੱਚ ਸਮਾਪਤ ਹੋਵੇਗਾ। ਰੋਸ ਮਾਰਚ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ।

ਪੜ੍ਹੋ ਟਰੈਕਟਰ ਮਾਰਚ ਦੇ ਮੁੱਖ ਮੁੱਦੇ

ਕਿਸਾਨਾਂ ਦੀਆਂ ਮੰਗਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਨਾ,ਪਰਾਲੀ ਸਾੜਨ ਦੇ ਦੋਸ਼ 'ਚ ਕਿਸਾਨਾਂ 'ਤੇ ਦਰਜ ਕੇਸ ਖਤਮ ਕਰਨਾ,ਸਰਕਾਰੀ ਕੰਪਨੀਆਂ ਵੱਲੋਂ ਵਾਜਬ ਕੀਮਤਾਂ 'ਤੇ ਫ਼ਸਲੀ ਬੀਮਾ,60 ਸਾਲ ਤੋਂ ਵੱਧ ਉਮਰ ਦੇ ਮਰਦ ਅਤੇ ਔਰਤ ਕਿਸਾਨਾਂ ਨੂੰ ਪੈਨਸ਼ਨ,ਸਾਰੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨਾ,ਸਮਾਰਟ ਮੀਟਰਾਂ ਅਤੇ ਬਿਜਲੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ,ਦਿੱਲੀ ਦੇ ਕਿਸਾਨ ਸੰਘਰਸ਼ ਦੀਆਂ ਚੱਲ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ