Kisan Andolan 2.0: ਸ਼ਾਮ ਨੂੰ ਕਿਸਾਨਾਂ ਨੇ ਟ੍ਰੈਕ ਕੀਤੇ ਖਾਲੀ, ਸ਼ਤਾਬਦੀ-ਸ਼ਾਨ-ਏ-ਪੰਜਾਬ ਦਿੱਲੀ ਲਈ ਹੋਈ ਰਵਾਨਾ

Kisan Andolan 2.0: ਅੱਜ ਦਿੱਲੀ ਤੋਂ ਆਉਣ ਵਾਲੀ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਨੂੰ ਲੁਧਿਆਣਾ ਵਿੱਚ ਰੋਕ ਦਿੱਤਾ ਗਿਆ ਸੀ। ਹੁਣ ਇਹ ਦੋਵੇਂ ਟ੍ਰੇਨਾਂ ਲੁਧਿਆਣਾ ਤੋਂ ਹੀ ਰਵਾਨਾ ਹੋ ਗਈਆਂ ਹਨ। ਸ਼ਤਾਬਦੀ ਸ਼ਾਮ 5 ਵਜੇ ਅਤੇ ਸ਼ਾਨ-ਏ-ਪੰਜਾਬ ਸ਼ਾਮ 5.20 ਵਜੇ ਰਵਾਨਾ ਹੋਈ।

Share:

Kisan Andolan 2.0: ਪੰਜਾਬ ਵਿੱਚ ਚੱਲ ਕਿਸਾਨ ਅੰਦੋਲਨ ਦੇ ਚਲਦਿਆਂ ਅੱਜ ਟ੍ਰੇਨਾਂ ਬੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਦੁਪਹਿਰ 12 ਵੱਜੇ ਤੋਂ ਲੈ ਕੇ ਸ਼ਾਮ 4 ਵੱਜੇ ਤੱਕ ਕਿਸਾਨ ਟ੍ਰੈਕ ਤੇ ਬੈਠੇ ਰਹੇ। ਸ਼ਾਮ 4 ਵਜੇ ਕਿਸਾਨ ਟ੍ਰੈਕ ਤੋਂ ਉਠ ਗਏ। ਇਸ ਤੋਂ ਬਾਅਦ ਟ੍ਰੇਨਾਂ ਚਲਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਦਿੱਲੀ ਤੋਂ ਆਉਣ ਵਾਲੀ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਨੂੰ ਲੁਧਿਆਣਾ ਵਿੱਚ ਰੋਕ ਦਿੱਤਾ ਗਿਆ ਸੀ। ਹੁਣ ਇਹ ਦੋਵੇਂ ਟ੍ਰੇਨਾਂ ਲੁਧਿਆਣਾ ਤੋਂ ਹੀ ਰਵਾਨਾ ਹੋ ਗਈਆਂ ਹਨ। ਸ਼ਤਾਬਦੀ ਸ਼ਾਮ 5 ਵਜੇ ਅਤੇ ਸ਼ਾਨ-ਏ-ਪੰਜਾਬ ਸ਼ਾਮ 5.20 ਵਜੇ ਰਵਾਨਾ ਹੋਈ। ਬੀਕੇਯੂ ਉਗਰਾਹਾਂ ਨੇ ਵੀ 6 ਜ਼ਿਲ੍ਹਿਆਂ ਵਿੱਚ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਰੋਕ ਦਿੱਤੀਆਂ ਹਨ। ਇਸ ਦੇ ਨਾਲ ਹੀ ਸੜਕ-ਰੇਲ ਮਾਰਗ ਬੰਦ ਹੋਣ ਤੋਂ ਬਾਅਦ ਉਡਾਣਾਂ ਦੀਆਂ ਕੀਮਤਾਂ 7 ਗੁਣਾ ਤੱਕ ਵਧ ਗਈਆਂ ਹਨ। 

ਕਿਸਾਨ ਆਗੂਆਂ ਨੇ ਕਲ੍ਹ ਵੀ ਪੂਰੇ ਦੇਸ਼ ਵਿੱਚ ਬੰਦ ਦਾ ਦਿੱਤਾ ਸੱਦਾ 

ਕਿਸਾਨ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ ਨੂੰ ਦੇਸ਼ ਵਿਆਪੀ ਬੰਦ ਦਾ ਐਲਾਨ ਵੀ ਕੀਤਾ ਗਿਆ ਹੈ। ਕਿਸਾਨਾਂ ਨੇ ਸਪੱਸ਼ਟ ਕਿਹਾ ਕਿ ਭਲਕੇ ਕੋਈ ਵੀ ਬਿਨਾਂ ਕਾਰਨ ਬਾਹਰ ਨਾ ਜਾਵੇ। ਇਸ ਪ੍ਰਦਰਸ਼ਨ 'ਚ ਸਿਰਫ 4 ਲੋਕਾਂ ਨੂੰ ਹੀ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਜਿਸ ਵਿੱਚ ਪਹਿਲਾਂ ਐਂਬੂਲੈਂਸ ਜਾਂ ਮੈਡੀਕਲ ਐਮਰਜੈਂਸੀ, ਇਮਤਿਹਾਨ ਲਈ ਜਾਣ ਵਾਲੇ ਵਿਦਿਆਰਥੀ, ਦਿੱਲੀ ਏਅਰਪੋਰਟ ਤੇ ਵਿਆਹ ਸਮਾਗਮਾਂ ਵਿੱਚ ਜਾਣ ਵਾਲੇ ਲੋਕ। ਕਿਸੇ ਹੋਰ ਨੂੰ ਹਾਈਵੇਅ ਜਾਂ ਟ੍ਰੈਫਿਕ ਜਾਮ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਸਾਂਝਾ ਮੋਰਚੇ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਕੱਲ੍ਹ ਵੀ ਪੂਰੇ ਦੇਸ਼ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਇਸ ਸਮੇਂ ਦੌਰਾਨ ਕਿਸੇ ਵੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।  

ਉਡਾਣਾਂ ਦੀਆਂ ਕੀਮਤਾਂ 'ਚ 7 ਗੁਣਾ ਵਾਧਾ

ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲਣ ਵਾਲੀਆਂ ਚਾਰ ਉਡਾਣਾਂ ਦੀਆਂ ਕੀਮਤਾਂ 'ਚ 7 ਗੁਣਾ ਵਾਧਾ ਹੋਇਆ ਹੈ। ਇੰਡੀਗੋ ਦੀ ਸਵੇਰੇ 6.05 ਵਜੇ ਰਵਾਨਾ ਹੋਣ ਵਾਲੀ ਫਲਾਈਟ ਦੀ ਕੀਮਤ 12,177 ਰੁਪਏ ਸੀ। ਇਸ ਦੇ ਨਾਲ ਹੀ ਸਵੇਰੇ 6.50 ਵਜੇ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੀ ਕੀਮਤ 34,617 ਰੁਪਏ ਸੀ। ਦਿੱਲੀ ਤੋਂ ਸਵੇਰੇ 10.05 ਵਜੇ ਵਿਸਤਾਰਾ ਦੀ ਉਡਾਣ ਦੀ ਕੀਮਤ ਲਗਭਗ 34 ਹਜ਼ਾਰ ਰੁਪਏ ਹੈ। ਦੁਪਹਿਰ 3.25 ਵਜੇ ਵਿਸਤਾਰਾ ਦੀ ਉਡਾਣ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਸੀ।

ਇਹ ਵੀ ਪੜ੍ਹੋ