Farmer Protest: ਕਿਸਾਨਾਂ ਨੇ ਰੋਕੇ ਰੇਲਾਂ ਦੇ ਪਹੀਏ,ਕਈ ਟਰੇਨਾਂ ਪ੍ਰਭਾਵਿਤ

ਰੇਲਵੇ ਮੰਤਰਾਲੇ ਨੇ ਬਰਨਾਲਾ ਸਟੇਸ਼ਨ 'ਤੇ ਦੁਪਹਿਰ 3.45 ਵਜੇ ਆਉਣ ਵਾਲੀ ਅਪ 04547 ਅੰਬਾਲਾ ਬੰਠਿਡਾ ਪੈਸੰਜਰ ਟਰੇਨ ਅਤੇ ਸ਼ਾਮ 4.30 ਵਜੇ ਆਉਣ ਵਾਲੀ ਡਾਊਨ 14735 ਗੰਗਾਨਗਰ ਅੰਬਾਲਾ ਪੈਸੰਜਰ ਟਰੇਨ ਨੂੰ ਰੱਦ ਕਰ ਦਿੱਤਾ ਹੈ।

Share:

Farmer Protest: ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ’ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਕਾਰਨ ਰੇਲਵੇ ਮੰਤਰਾਲੇ ਨੇ ਬਰਨਾਲਾ ਸਟੇਸ਼ਨ 'ਤੇ ਦੁਪਹਿਰ 3.45 ਵਜੇ ਆਉਣ ਵਾਲੀ ਅਪ 04547 ਅੰਬਾਲਾ ਬੰਠਿਡਾ ਪੈਸੰਜਰ ਟਰੇਨ ਅਤੇ ਸ਼ਾਮ 4.30 ਵਜੇ ਆਉਣ ਵਾਲੀ ਡਾਊਨ 14735 ਗੰਗਾਨਗਰ ਅੰਬਾਲਾ ਪੈਸੰਜਰ ਟਰੇਨ ਨੂੰ ਰੱਦ ਕਰ ਦਿੱਤਾ ਹੈ।

ਸ਼ਤਾਬਦੀ ਐਕਸਪ੍ਰੈਸ ਨੂੰ ਬਿਆਸ ਵਿਖੇ ਕਰਵਾਇਆ ਜਾਵੇਗਾ ਖਾਲੀ

ਵੀਰਵਾਰ ਨੂੰ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਐਕਸਪ੍ਰੈਸ ਨੂੰ ਬਿਆਸ ਰੇਲਵੇ ਸਟੇਸ਼ਨ 'ਤੇ ਖਾਲੀ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਸ ਰੇਲਗੱਡੀ ਨੂੰ ਵਾਪਸ ਲੁਧਿਆਣਾ ਲਿਜਾ ਕੇ ਸਫਾਈ ਕਰਵਾ ਕੇ ਨਵੀਂ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ। ਅਜਿਹੀ ਸਥਿਤੀ 'ਚ ਜਿਨ੍ਹਾਂ ਯਾਤਰੀਆਂ ਨੇ ਅੰਮ੍ਰਿਤਸਰ ਤੋਂ ਟਿਕਟਾਂ ਬੁੱਕ ਕਰਵਾਈਆਂ ਹਨ ਉਹ ਕਿਸੇ ਹੋਰ ਤਰੀਕੇ ਨਾਲ ਬਿਆਸ ਰੇਲਵੇ ਸਟੇਸ਼ਨ ਜਾਂ ਲੁਧਿਆਣਾ ਰੇਲਵੇ ਸਟੇਸ਼ਨ ਤੱਕ ਪਹੁੰਚ ਸਕਦੇ ਹਨ ਅਤੇ ਸ਼ਤਾਬਦੀ ਐਕਸਪ੍ਰੈਸ ਫੜ ਸਕਦੇ ਹਨ।

ਸ਼ਾਨ-ਏ-ਪੰਜਾਬ ਐਕਸਪ੍ਰੈਸ ਕੀਤੀ ਵਾਪਸੀ ਲਈ ਸ਼ਡਿਊਲ

ਇਸੇ ਤਰ੍ਹਾਂ ਰੇਲਗੱਡੀ ਨੰਬਰ 12497 ਸ਼ਾਨ-ਏ-ਪੰਜਾਬ ਐਕਸਪ੍ਰੈਸ ਨੂੰ ਵੀ ਬਿਆਸ ਰੇਲਵੇ ਸਟੇਸ਼ਨ 'ਤੇ ਖਾਲੀ ਕਰਨ ਤੋਂ ਬਾਅਦ ਉਸੇ ਥਾਂ ਤੋਂ ਵਾਪਸ ਭੇਜਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਰਵਾਨਾ ਹੋਣ ਵਾਲੀਆਂ ਸਾਰੀਆਂ ਟਰੇਨਾਂ ਆਪਣੇ ਨਿਰਧਾਰਤ ਸਮੇਂ 'ਤੇ ਰਵਾਨਾ ਹੋਈਆਂ। ਕਿਸਾਨਾਂ ਵੱਲੋਂ ਦੁਪਹਿਰ 12 ਤੋਂ 4 ਵਜੇ ਤੱਕ ਰੇਲਵੇ ਟ੍ਰੈਕ ਜਾਮ ਕੀਤਾ ਜਾਣਾ ਹੈ ਜਿਸ ਕਾਰਨ ਸਵਾਰੀਆਂ ਨੂੰ ਸਵੇਰ ਵੇਲੇ ਆਉਣ-ਜਾਣ ਵਾਲੀ ਕਿਸੇ ਵੀ ਰੇਲਗੱਡੀ ਵਿੱਚ ਕੋਈ ਦਿੱਕਤ ਨਹੀਂ ਆਈ।

ਇਹ ਵੀ ਪੜ੍ਹੋ