Farmer Protest: 14 ਹਜਾਰ ਕਿਸਾਨਾਂ ਨੇ 1200 ਟਰੈਕਟਰ-ਟਰਾਲੀਆਂ ਨਾਲ ਦਿੱਲੀ ਵੱਲ ਮਾਰਚ ਕੀਤਾ ਸ਼ੁਰੂ

ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ 'ਤੇ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਤੋਂ ਬਚਣ ਲਈ ਕਿਸਾਨਾਂ ਨੇ ਵਿਸ਼ੇਸ਼ ਮਾਸਕ ਅਤੇ ਈਅਰ ਬਡਜ਼ ਪਹਿਨੇ ਹੋਏ ਹਨ।

Share:

Farmer Protest: ਕਿਸਾਨਾਂ ਨੇ ਦਿੱਲੀ ਚੱਲੋਂ ਮਾਰਚ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ 14 ਹਜ਼ਾਰ ਕਿਸਾਨ 1200 ਟਰੈਕਟਰ-ਟਰਾਲੀਆਂ ਲੈ ਕੇ ਰਾਜਧਾਨੀ ਵੱਲ ਜਾ ਰਹੇ ਹਨ। ਕਿਸਾਨ ਵੀ ਖਨੌਰੀ ਸਰਹੱਦ ਤੋਂ ਹਰਿਆਣਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਵੀ 800 ਟਰੈਕਟਰ ਉਨ੍ਹਾਂ ਦੇ ਨਾਲ ਹਨ। ਰਵਾਨਾ ਹੋਣ ਤੋਂ ਪਹਿਲਾਂ ਸ਼ੰਭੂ ਸਰਹੱਦ 'ਤੇ ਅਰਦਾਸ ਕੀਤੀ ਗਈ। ਦੂਜੇ ਪਾਸੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਸੁਰੱਖਿਆ ਬਲ ਅਲਰਟ 'ਤੇ ਹਨ। ਇੱਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ।

ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਭੇਜਿਆ

ਉੱਧਰ ਦੂਜੀ ਪਾਸੇ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਇੱਕ ਵਾਰ ਫਿਰ ਕਿਸਾਨਾਂ ਨਾਲ ਗੱਲਬਾਤ ਦਾ ਸੱਦਾ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਗੱਲਬਾਤ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਇਹ ਪੰਜਵੀਂ ਮੀਟਿੰਗ ਹੋਵੇਗੀ। ਹੁਣ ਤੱਕ ਦੀਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ।

ਕਿਸਾਨਾਂ ਦੀਆਂ ਤਿਆਰੀਆਂ

ਕਿਸਾਨਾਂ ਦੇ ਵੱਲੋਂ ਬੈਰੀਕੇਡਾਂ ਨੂੰ ਤੋੜਨ ਲਈ ਜੇਸੀਬੀ-ਪੋਕਲੇਨ ਮਸ਼ੀਨਾਂ ਲਿਆਂਦੀਆਂ ਗਈਆਂ। ਅੱਥਰੂ ਗੈਸ ਤੋਂ ਬਚਾਉਣ ਲਈ ਗਿੱਲੀਆਂ ਬੋਰੀਆਂ ਅਤੇ ਚਸ਼ਮਾ ਪਹਿਨੇ ਹੋਏ ਹਨ। ਘੱਗਰ ਦਰਿਆ ਵਿੱਚ ਰਸਤਾ ਬਣਾਉਣ ਲਈ ਮਿੱਟੀ ਦੀਆਂ ਬੋਰੀਆਂ ਟਰਾਲੀਆਂ ਵਿੱਚ ਲਿਆਂਦੀਆਂ ਗਈਆਂ ਹਨ। ਸਾਉਂਡ ਕੈਨਨ ਤੋਂ ਬਚਣ ਲਈ ਇਅਰ ਪਲੱਗ ਲਗਾਏ ਹਨ। ਅੱਥਰੂ ਗੈਸ ਦੇ ਗੋਲੇ ਸੁੱਟਣ ਵਾਲੇ ਡਰੋਨਾਂ ਨੂੰ ਹੇਠਾਂ ਲਿਆਉਣ ਲਈ ਪਤੰਗਾਂ ਵੀ ਲਈਆਂ ਹਨ।

ਪੁਲਿਸ ਵੀ ਮੁਸਤੈਦ

ਸ਼ੰਭੂ ਸਰਹੱਦ 'ਤੇ 7 ਲੇਅਰ ਬੈਰੀਕੇਡਿੰਗ, ਸੀਮਿੰਟ ਦੇ ਗਰਡਰ, ਕੰਡਿਆਲੀ ਤਾਰਾਂ ਵਿਛਾਈਆਂ ਗਈਆਂ ਹਨ। ਟਰੈਕਟਰਾਂ ਨੂੰ ਘੱਗਰ ਦਰਿਆ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਖੁਦਾਈ ਕੀਤੀ ਗਈ। ਖਨੌਰੀ ਸਰਹੱਦ 'ਤੇ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ 5 ਹਜ਼ਾਰ ਜਵਾਨ ਤਾਇਨਾਤ। ਡਰੋਨਾਂ ਤੋਂ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਉਣ ਦਾ ਪ੍ਰਬੰਧ।

ਇਹ ਵੀ ਪੜ੍ਹੋ