ਖੰਨਾ 'ਚ 17 ਘੰਟੇ ਦਾਖਲ ਰਹਿਣ ਮਗਰੋਂ ਕਿਸਾਨ ਆਗੂ ਡੱਲੇਵਾਲ ਨੂੰ ਮਿਲੀ ਛੁੱਟੀ, ਰਾਜੇਵਾਲ ਦਾ ਨਾਮ ਲੈਣ ਤੋਂ ਵੀ ਨਫ਼ਰਤ

ਖੰਨਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਬਰਨਾਲਾ ਦੇ ਧਨੌਲਾ ਵਿੱਚ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ। ਡੱਲੇਵਾਲ ਨੇ ਕਿਹਾ ਕਿ ਉਹ ਉਨ੍ਹਾਂ ਪ੍ਰੋਗਰਾਮਾਂ ਵਿੱਚ ਜ਼ਰੂਰ ਹਿੱਸਾ ਲੈਣਗੇ ਜੋ ਉਨ੍ਹਾਂ ਨੇ ਯੋਜਨਾਬੱਧ ਕੀਤੇ ਹਨ।

Courtesy: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ।

Share:

131 ਦਿਨਾਂ ਦਾ ਮਰਨ ਵਰਤ ਤੋੜਨ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਭਗ 17 ਘੰਟੇ ਖੰਨਾ ਨਰਸਿੰਗ ਹੋਮ ਵਿੱਚ ਦਾਖਲ ਰਹੇ। ਓਹਨਾਂ ਨੂੰ ਐਤਵਾਰ ਸ਼ਾਮ 6 ਵਜੇ ਦਾਖਲ ਕਰਵਾਇਆ ਗਿਆ। ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਛੁੱਟੀ ਦਿੱਤੀ ਗਈ। ਇਸ ਸਮੇਂ ਦੌਰਾਨ, ਡੱਲੇਵਾਲ ਨੇ ਡਾਕਟਰਾਂ ਦੀ ਨਿਗਰਾਨੀ ਹੇਠ ਖਾਣਾ-ਪੀਣਾ ਸ਼ੁਰੂ ਕਰ ਦਿੱਤਾ। ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਨਾਲ ਸ਼ੁਰੂਆਤ ਕਰਨ ਤੋਂ ਬਾਅਦ, ਸੋਮਵਾਰ ਸਵੇਰੇ ਦਲੀਆ ਵੀ ਖਾਧਾ। 

ਬਰਨਾਲਾ ਕਿਸਾਨ ਮਹਾਂਪੰਚਾਇਚ ਤ ਲਈ ਰਵਾਨਾ 

ਖੰਨਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਬਰਨਾਲਾ ਦੇ ਧਨੌਲਾ ਵਿੱਚ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ। ਡੱਲੇਵਾਲ ਨੇ ਕਿਹਾ ਕਿ ਉਹ ਉਨ੍ਹਾਂ ਪ੍ਰੋਗਰਾਮਾਂ ਵਿੱਚ ਜ਼ਰੂਰ ਹਿੱਸਾ ਲੈਣਗੇ ਜੋ ਉਨ੍ਹਾਂ ਨੇ ਯੋਜਨਾਬੱਧ ਕੀਤੇ ਹਨ। ਸੰਗਤ ਦੀ ਅਪੀਲ 'ਤੇ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ ਪਰ ਅੰਦੋਲਨ ਜਾਰੀ ਰਹੇਗਾ। ਸਿਆਸੀ ਆਗੂਆਂ ਵੱਲੋਂ ਮਰਨ ਵਰਤ ਤੋੜਨ ਬਾਰੇ ਕੀਤੀ ਗਈ ਟਿੱਪਣੀ 'ਤੇ ਡੱਲੇਵਾਲ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦੀ ਅਪੀਲ ਨੂੰ ਕਿਵੇਂ ਸਵੀਕਾਰ ਕਰ ਸਕਦੇ ਹਾਂ ਜਿਨ੍ਹਾਂ ਨੇ ਮੀਟਿੰਗ ਕੀਤੀ ਅਤੇ ਫਿਰ ਧੋਖਾ ਦੇ ਕੇ ਕਿਸਾਨ ਮੋਰਚੇ 'ਤੇ ਜ਼ੁਲਮ ਕੀਤੇ। ਸੰਗਤ ਵੱਲੋਂ ਲਏ ਗਏ ਫੈਸਲੇ ਨੂੰ ਸਵੀਕਾਰ ਕਰ ਲਿਆ ਗਿਆ ਹੈ, ਇਹ ਸੰਗਤ ਉਨ੍ਹਾਂ ਦੇ ਨਾਲ ਚੱਲਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਚੱਲਦੀ ਰਹੇਗੀ। ਸਰਵਣ ਸਿੰਘ ਪੰਧੇਰ ਦੇ ਵੱਖ ਹੋਣ 'ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਉਹ ਅੰਮ੍ਰਿਤਸਰ ਵਿੱਚ ਆਪਣੇ ਪ੍ਰੋਗਰਾਮ ਕਰ ਰਹੇ ਹਨ। ਇਸਦੇ ਨਾਲ ਹੀ ਬਲਵੀਰ ਸਿੰਘ ਰਾਜੇਵਾਲ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਮ ਨਾ ਲਿਆ ਜਾਵੇ ਤਾਂ ਬਿਹਤਰ ਹੋਵੇਗਾ। 4 ਮਈ ਦੀ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਰਾਦੇ ਸਹੀ ਨਹੀਂ ਜਾਪਦੇ ਪਰ ਉਹ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਣਗੇ। ਜੇਕਰ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਅਸੀਂ ਦਿੱਲੀ ਵੱਲ ਕੂਚ ਕਰਾਂਗੇ।

ਡਾਕਟਰਾਂ ਨੇ ਕਿਹਾ - ਸਿਹਤ ਖ਼ਤਰੇ ਤੋਂ ਬਾਹਰ, ਹਾਲੇ ਰਹੇਗੀ ਕਮਜ਼ੋਰੀ 

ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਖੰਨਾ ਨਰਸਿੰਗ ਹੋਮ ਵਿਖੇ ਡਾ: ਰਣਜੀਤ ਖੰਨਾ ਅਤੇ ਡਾ: ਮਿਨਾਲ ਖੰਨਾ ਵੱਲੋਂ ਕੀਤਾ ਗਿਆ | ਡਾ: ਰਣਜੀਤ ਖੰਨਾ ਨੇ ਜਨਰਲ ਚੈਕਅੱਪ ਕੀਤਾ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਥਿਤੀ ਸਥਿਰ ਹੈ। ਕਾਫ਼ੀ ਸੁਧਾਰ ਹੋਇਆ ਹੈ। ਰਾਤ ਨੂੰ ਨਾਰੀਅਲ ਪਾਣੀ ਅਤੇ ਜੂਸ ਦਿੱਤਾ ਗਿਆ ਸੀ। ਸਵੇਰੇ ਦਲੀਆ ਦਿੱਤਾ ਗਿਆ। ਧਨੌਲਾ ਵਿੱਚ ਹੋਣ ਵਾਲੀ ਮਹਾਪੰਚਾਇਤ ਵਿੱਚ ਜਾਣ ਦਾ ਫੈਸਲਾ ਉਹਨਾਂ ਦਾ ਨਿੱਜੀ ਹੈ। ਇਸ ਦੌਰਾਨ, ਡੱਲੇਵਾਲ ਦਾ ਇਲਾਜ ਕਰ ਰਹੇ  ਦਿਲ ਦੇ ਮਾਹਿਰ ਡਾਕਟਰ ਮੀਨਾਲ ਖੰਨਾ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਓਹਨਾਂ ਦੇ ਸਰੀਰ ਦੇ ਅੰਗ ਬਿਲਕੁਲ ਠੀਕ ਹਨ। ਪਰ ਸਰੀਰਕ ਕਮਜ਼ੋਰੀ ਵਿੱਚ ਕੁਝ ਸਮਾਂ ਲੱਗੇਗਾ। ਡਾਈਟ ਪਲਾਨ ਦਿੱਤਾ ਗਿਆ ਹੈ। ਬਾਕੀ ਦਿਲ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ