ਫਰੀਦਕੋਟ ਪੁਲਿਸ ਦੇ ਹੱਥੇ ਚੜੇ ਤਿੰਨ ਨਸ਼ਾ ਤਸਕਰ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ

ਤਿੰਨੋਂ ਮੁਲਜ਼ਮ ਤਿੰਨ ਗੱਡੀਆਂ ਵਿੱਚ ਸਫ਼ਰ ਕਰ ਰਹੇ ਸਨ। ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਵਾਸੀ ਰਾਮੇਆਣਾ, ਸ਼ਮਨਦੀਪ ਸਿੰਘ ਵਾਸੀ ਚੈਨਾ ਰੋਡ ਜੈਤੋ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਰਾਮੇਆਣਾ ਵਜੋਂ ਹੋਈ ਹੈ।

Share:

ਫਰੀਦਕੋਟ ਦੀ ਜੈਤੋ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 1 ਕਿਲੋ ਅਫੀਮ, 2500 ਨਸ਼ੀਲੀਆਂ ਗੋਲੀਆਂ ਅਤੇ 30 ਕਿਲੋ ਭੁੱਕੀ ਬਰਾਮਦ ਹੋਈ ਹੈ। ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। 

ਕਾਰਾਂ ਨੂੰ ਕੀਤਾ ਰੁਕਣ ਦਾ ਇਸ਼ਾਰਾ

ਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਬਕਾਇਦਾ ਗਸ਼ਤ 'ਤੇ ਸਨ। ਪਿੰਡ ਰਾਮੇਆਣਾ ਤੋਂ ਅਬਲੂ ਕੋਟਲੀ ਸਾਈਡ ਪੁਲ ਕੋਲ ਪੁੱਜ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਉਸੇ ਸਮੇਂ ਦੋ ਕਾਰਾਂ ਆਉਂਦੀਆਂ ਵੇਖੀਆਂ ਗਈਆਂ ਅਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ।

1 ਕਿਲੋ ਅਫੀਮ, 2500 ਨਸ਼ੀਲੀਆਂ ਗੋਲੀਆਂ ਤੇ 30 ਕਿਲੋ ਭੁੱਕੀ ਬਰਾਮਦ

ਸਵਿਫਟ ਕਾਰ ਦੀ ਚੈਕਿੰਗ ਦੌਰਾਨ 2500 ਪਾਬੰਦੀਸ਼ੁਦਾ ਟਰਾਮਾਡੋਲ ਗੋਲੀਆਂ ਅਤੇ 17 ਕਿਲੋ ਭੁੱਕੀ ਬਰਾਮਦ ਹੋਈ। ਜਦੋਂਕਿ ਦੂਜੀ ਰਿਟਜ਼ ਕਾਰ ਦੀ ਤਲਾਸ਼ੀ ਦੌਰਾਨ 1 ਕਿਲੋ ਅਫੀਮ ਅਤੇ 13 ਕਿਲੋ ਭੁੱਕੀ ਬਰਾਮਦ ਹੋਈ। ਉਕਤ ਬਰਾਮਦਗੀ ਉਪਰੰਤ ਮੁਲਜ਼ਮ ਕਰਮਜੀਤ ਸਿੰਘ ਵਾਸੀ ਰਾਮੇਆਣਾ, ਸ਼ਮਨਦੀਪ ਸਿੰਘ ਵਾਸੀ ਚੈਨਾ ਰੋਡ ਜੈਤੋ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਰਾਮੇਆਣਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਅਦਾਲਤ ਵਿੱਚ ਪੇਸ਼ ਕਰ ਲਿਆ ਜਾਏਗਾ ਰਿਮਾਂਡ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਇਹ ਨਸ਼ੀਲੇ ਪਦਾਰਥ ਕਿੱਥੋਂ ਲਿਆ ਰਹੇ ਸਨ। ਉਹ ਅੱਗੇ ਇਸ ਨੂੰ ਕਿੱਥੇ ਸਪਲਾਈ ਕਰਨ ਜਾ ਰਹੇ ਸਨ? ਇਸ ਨਾਲ ਇਨ੍ਹਾਂ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ

Tags :