ਗਰੀਬੀ ਤੋਂ ਤੰਗ ਪੂਰੇ ਪਰਿਵਾਰ ਨੇ ਨਹਿਰ ‘ਚ ਮਾਰੀ ਛਾਲ 

ਪੰਜਾਬ ‘ਚ ਦਿਲ ਨੂੰ ਝੰਜੋੜਨ ਵਾਲੀ ਘਟਨਾ ਸਾਮਣੇ ਆਈ ਹੈ। ਗਰੀਬੀ ਤੋਂ ਤੰਗ ਪੂਰੇ ਪਰਿਵਾਰ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਪਤੀ-ਪਤਨੀ ਅਤੇ 2 ਲੜਕੀਆਂ ਨਹਿਰ ‘ਚ ਰੁੜ ਰਹੀਆਂ ਸੀ ਤਾਂ ਇਸੇ ਦੌਰਾਨ ਗੋਤਾਖੋਰਾਂ ਨੇ ਪਿਓ ਤੇ ਉਸਦੀ ਇੱਕ ਧੀ ਨੂੰ ਬਚਾ ਲਿਆ। ਜਦਕਿ, ਔਰਤ ਤੇ ਉਸਦੀ ਦੂਜੀ ਧੀ ਪਾਣੀ ਦੇ ਤੇਜ਼ ਵਹਾਅ ‘ਚ ਰੁੜ […]

Share:

ਪੰਜਾਬ ‘ਚ ਦਿਲ ਨੂੰ ਝੰਜੋੜਨ ਵਾਲੀ ਘਟਨਾ ਸਾਮਣੇ ਆਈ ਹੈ। ਗਰੀਬੀ ਤੋਂ ਤੰਗ ਪੂਰੇ ਪਰਿਵਾਰ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਪਤੀ-ਪਤਨੀ ਅਤੇ 2 ਲੜਕੀਆਂ ਨਹਿਰ ‘ਚ ਰੁੜ ਰਹੀਆਂ ਸੀ ਤਾਂ ਇਸੇ ਦੌਰਾਨ ਗੋਤਾਖੋਰਾਂ ਨੇ ਪਿਓ ਤੇ ਉਸਦੀ ਇੱਕ ਧੀ ਨੂੰ ਬਚਾ ਲਿਆ। ਜਦਕਿ, ਔਰਤ ਤੇ ਉਸਦੀ ਦੂਜੀ ਧੀ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਈਆਂ। ਇਹ ਘਟਨਾ ਪਟਿਆਲਾ ਦੇ ਸਮਾਣਾ ਤੋਂ ਸਾਮਣੇ ਆਈ ਹੈ।  ਜਾਣਕਾਰੀ ਮੁਤਾਬਕ ਪਿੰਡ ਮਰੌੜੀ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਚਰਨਾ ਰਾਮ, ਉਸਦੀ ਪਤਨੀ ਕੈਲੋ ਦੇਵੀ, ਧੀ ਜਸਲੀਨ ਕੌਰ ਅਤੇ ਧੀ ਜਸਮੀਨ ਕੌਰ ਨੇ ਭਾਖੜਾ ਨਹਿਰ ‘ਚ ਛਾਲ ਮਾਰੀ। ਇਹਨਾਂ ਨੇ ਪਿੰਡ ਗੁਰਦਿਆਲਪੁਰਾ ਕੋਲ ਭਾਖੜਾ ਨਹਿਰ ‘ਚ  ਛਾਲ ਮਾਰੀ।  ਇਸ ਦੌਰਾਨ ਉੱਥੇ ਗੋਤਾਖੋਰ ਮੌਜੂਦ ਸਨ ਤਾਂ ਉਹਨਾਂ ਨੇ  ਪਰਿਵਾਰ ਦੇ ਮੁਖੀ ਚਰਨਾ ਰਾਮ ਤੇ ਉਸਦੀ ਧੀ ਜਸਮੀਨ ਕੌਰ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ। ਦੋਵਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ਼ ਕਰਾਇਆ ਗਿਆ। ਚਰਨਾ ਰਾਮ ਦੀ ਪਤਨੀ ਕੈਲੋ ਦੇਵੀ ਅਤੇ ਦੂਜੀ ਧੀ ਜਸਲੀਨ ਕੌਰ ਪਾਣੀ ਵਿਚ ਰੁੜ ਗਈਆਂ। 

ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਪੁਲਸ

ਭਾਵੇਂ ਕਿ ਇਸ ਘਟਨਾ ਦੇ ਪਿੱਛੇ ਗਰੀਬੀ ਵਜ੍ਹਾ ਦੱਸੀ ਜਾ ਰਹੀ ਹੈ। ਪ੍ਰੰਤੂ ਇਸਦੇ ਬਾਵਜੂਦ ਪੁਲਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਫਿਲਹਾਲ ਗੋਤਾਖੋਰਾਂ ਦੀ ਮਦਦ ਨਾਲ ਪਾਣੀ ‘ਚ ਰੁੜੀ ਮਾਂ ਤੇ ਧੀ ਦੀ ਭਾਲ ਕੀਤੀ ਜਾ ਰਹੀ ਹੈ।