ਲੁਧਿਆਣਾ ਵਿੱਚ ਪ੍ਰਦਰਸ਼ਨੀ ਚ ਵੇਚੇ ਜਾ ਰਹੇ ਸੀ ਬ੍ਰਾਂਡੇਡ ਕੰਪਨੀਆਂ ਦੇ ਕਰੋੜਾਂ ਰੁਪਏ ਦੇ ਨਕਲੀ ਕੱਪੜੇ, ਪੁਲਿਸ ਨੇ ਮਾਰਿਆ ਛਾਪਾ

ਪੁਲਿਸ ਪ੍ਰਦਰਸ਼ਨੀ ਲਾਉਣ ਵਾਲੀ ਕੰਪਨੀ ਨੂੰ ਮਾਲ ਸਪਲਾਈ ਕਰਨ ਵਾਲੇ ਮੁਲਜ਼ਮ ਦੀ ਭਾਲ ਵਿੱਚ ਵੀ ਛਾਪੇਮਾਰੀ ਕਰੇਗੀ। ਪੁਲਿਸ ਨੇ ਰਿਕਾਰਡ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਪ੍ਰਦਰਸ਼ਨੀ ਬੰਦ ਕਰਵਾ ਦਿੱਤੀ।

Share:

ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿੱਖੇ ਇਕ ਨਾਮੀ ਹੋਟਲ ਵਿੱਚ ਕੰਪਨੀ ਵਲੋਂ ਬ੍ਰਾਂਡੇਡ ਕੰਪਨੀਆਂ (ਕੈਲਵਿਨ ਕਲੇਨ, ਟੌਮੀ-ਹਿਲਫਿਗਰ ) ਦੇ ਨਕਲੀ ਕਪੜੇ ਵੇਚੇ ਜਾ ਰਹੇ ਸਨ। ਲੁਧਿਆਣਾ ਪੁਲਿਸ ਨੇ ਹੋਟਲ ਵਿੱਚ ਛਾਪਾ ਮਾਰਿਆ ਹੈ। ਦਸਿਆ ਜਾ ਰਿਹਾ ਹੈ ਕਿ ਨਕਲੀ ਕੱਪੜਿਆਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ। ਪੁਲਿਸ ਨੇ ਹਰਮਿੰਦਰ ਸਿੰਘ ਵਾਸੀ ਲਾਜਪਤ ਨਗਰ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਾਲੇ ਕਾਰੋਬਾਰ ਦਾ ਸਬੰਧ ਬੈਂਗਲੁਰੂ ਤੋਂ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਪ੍ਰਦਰਸ਼ਨੀ ਲਾਉਣ ਵਾਲੀ ਕੰਪਨੀ ਨੂੰ ਮਾਲ ਸਪਲਾਈ ਕਰਨ ਵਾਲੇ ਮੁਲਜ਼ਮ ਦੀ ਭਾਲ ਵਿੱਚ ਵੀ ਛਾਪੇਮਾਰੀ ਕਰੇਗੀ। ਸੂਤਰਾਂ ਅਨੁਸਾਰ ਹੁਣ ਤੱਕ ਮੁਲਜ਼ਮ ਕਈ ਸ਼ਹਿਰਾਂ ਵਿੱਚ ਨਕਲੀ ਸਾਮਾਨ ਵੇਚ ਚੁੱਕਾ ਹੈ, ਪਰ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਨੇ ਰਿਕਾਰਡ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਪ੍ਰਦਰਸ਼ਨੀ ਬੰਦ ਕਰਵਾ ਦਿੱਤੀ।

 

ਬ੍ਰਾਂਡ ਦੀ ਕਾਨੂੰਨੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੀਤੀ ਜਾਂਚ 

ਸੂਤਰਾਂ ਅਨੁਸਾਰ ਮੁਲਜ਼ਮ ਹੁਣ ਤੱਕ ਡੀ ਕੰਪਨੀ ਦਾ ਸਾਮਾਨ ਕਈ ਸ਼ਹਿਰਾਂ ਵਿੱਚ ਵੇਚ ਚੁੱਕਾ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਮੁਲਜ਼ਮ ਸਕਸ਼ਮ ਮੁੰਜਾਲ ਵਾਸੀ ਪਾਣੀਪਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਬੈਂਗਲੁਰੂ ਤੋਂ ਕੱਪੜੇ ਲੈ ਕੇ ਆਇਆ ਸੀ। ਸੂਤਰਾਂ ਅਨੁਸਾਰ ਉਸ ਨੇ ਇਨ੍ਹਾਂ ਕੱਪੜਿਆਂ ਦੇ ਬਿੱਲ ਵੀ ਪੁਲਿਸ ਨੂੰ ਦਿਖਾ ਦਿੱਤੇ ਹਨ। ਮੁਲਜ਼ਮ ਕੈਲਵਿਨ ਕਲੇਨ, ਟੌਮੀ-ਹਿਲਫਿਗਰ ਅਤੇ ਹੋਰਾਂ ਵਰਗੇ ਬ੍ਰਾਂਡਾਂ ਦੇ ਨਾਂ ਦੀ ਵਰਤੋਂ ਕਰਕੇ ਪ੍ਰਦਰਸ਼ਨੀਆਂ ਦਾ ਆਯੋਜਨ ਕਰਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਸੀ। ਇਸ ਪ੍ਰਦਰਸ਼ਨੀ ਵਿੱਚ ਹੁਣ ਤੱਕ ਕਰੀਬ 7000 ਲੋਕ ਖਰੀਦਦਾਰੀ ਕਰ ਚੁੱਕੇ ਹਨ। ਬ੍ਰਾਂਡ ਦੀ ਕਾਨੂੰਨੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਕਾਰੋਬਾਰੀ ਸਸਤੇ 'ਚ ਸਾਮਾਨ ਵੇਚ ਰਿਹਾ ਸੀ। 

ਇਹ ਵੀ ਪੜ੍ਹੋ