ਧੂ-ਧੂ ਕਰਕੇ ਸੜੀ ਬੱਸਾਂ ਦੀਆਂ ਬਾਡੀਆਂ ਬਣਾਉਣ ਵਾਲੀ ਫੈਕਟਰੀ,ਲੱਖਾਂ ਦਾ ਨੁਕਸਾਨ

ਚੰਡੀਗੜ੍ਹ ਤੋਂ ਅੰਬਾਲਾ ਜਾਣ ਵਾਲੇ ਹਾਈਵੇਅ 'ਤੇ ਲਾਲੜੂ 'ਚ ਬੱਸ ਬਾਡੀ ਬਣਾਉਣ ਵਾਲੇ JCBL ਨਾਂਅ ਦੇ ਪਲਾਂਟ 'ਚ ਬੁੱਧਵਾਰ ਰਾਤ ਕਰੀਬ 8.45 ਵਜੇ ਅਚਾਨਕ ਅੱਗ ਲੱਗ ਗਈ | ਕੁੱਝ ਹੀ ਦੇਰ ਵਿੱਚ ਪਲਾਂਟ ਅੰਦਰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।

Share:

ਹਾਈਲਾਈਟਸ

  • ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ

ਲਾਲੜੂ ਸਥਿਤ ਬੱਸ ਬਾਡੀ ਬਣਾਉਣ ਵਾਲੀ ਕੰਪਨੀ ਦੇ ਪਲਾਟ 'ਚ ਬੁੱਧਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜਿਸ 'ਚ ਪਲਾਂਟ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਦਮਕਲ ਵਿਭਾਗ ਮੁਤਾਬਕ ਅੱਗ ਲੱਗਣ ਸਮੇਂ 30 ਦੇ ਕਰੀਬ ਮੁਲਾਜ਼ਮ ਅੰਦਰ ਮੌਜੂਦ ਸਨ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

 

20 ਤੋਂ 25 ਟੈਂਡਰਾਂ ਦੀ ਲਈ ਗਈ ਮਦਦ

ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਤੋਂ ਅੰਬਾਲਾ ਜਾਣ ਵਾਲੇ ਹਾਈਵੇਅ ਤੇ ਲਾਲੜੂ ਚ ਬੱਸਾਂ ਦੀ ਬਾਡੀ ਬਣਾਉਣ ਵਾਲਾ ਜੇਸੀਬੀਐਲ ਨਾਂ ਦਾ ਪਲਾਂਟ ਹੈ ਜਿਸ ਚ ਬੁੱਧਵਾਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਸਮੇਂ ਬੱਸਾਂ ਦੀਆਂ ਬਾਡੀਜ਼ ਦੇ ਅੰਦਰ ਵਰਤੀਆਂ ਜਾਣ ਵਾਲੀਆਂ ਫੋਮ ਸੀਟਾਂ ਪਲਾਂਟ ਦੇ ਅੰਦਰ ਵੱਡੀ ਮਾਤਰਾ ਵਿੱਚ ਮੌਜੂਦ ਹਨ, ਜਿਸ ਕਾਰਨ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਅੱਗ ਬੁਝਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਫਾਇਰ ਵਿਭਾਗ ਨੇ 20 ਤੋਂ 25 ਟੈਂਡਰਾਂ ਦੀ ਮਦਦ ਨਾਲ ਭਾਰੀ ਜਲ ਤੋਪਾਂ ਦੀ ਵਰਤੋਂ ਕੀਤੀ ਹੈ।

ਦੂਜੇ ਪਾਸੇ ਮਾਮਲੇ ਦੀ ਸੂਚਨਾ ਮਿਲਣ 'ਤੇ ਥਾਣਾ ਸਦਰ ਦੇ ਇੰਚਾਰਜ ਗੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜੋ ਕਿ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਕੰਪਨੀ 'ਚ ਲੱਗੀ ਅੱਗ ਨੂੰ ਬੁਝਾਉਣ 'ਚ ਮਦਦ ਕਰਦੇ ਨਜ਼ਰ ਆਏ।

ਇਹ ਵੀ ਪੜ੍ਹੋ

Tags :