ਜਲੰਧਰ ਵਿੱਚ ਫਰਿੱਜ ਦੇ ਕੰਪ੍ਰੈਸਰ ਵਿੱਚ ਧਮਾਕਾ, 15 ਸਾਲਾ ਬੱਚੇ ਅਤੇ ਪਿਤਾ ਦੀ ਮੌਤ

ਸਤਨਾਮਪੁਰਾ ਵਿੱਚ ਫਰਿੱਜ ਦਾ ਕੰਪ੍ਰੈਸਰ ਫਟਨ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਪਿਤਾ ਅਤੇ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ ਹੈ।

Share:

ਪੰਜਾਬ ਦੇ ਜਲੰਧਰ ਵਿੱਚ ਇੱਕ ਵਾਰ ਫਿਰ ਫਰਿੱਜ ਦੇ ਕੰਪ੍ਰੈਸਰ ਵਿੱਚ ਧਮਾਕਾ ਹੋਣ ਕਾਰਨ ਇੱਕ 15 ਸਾਲ ਦੇ ਬੱਚੇ ਅਤੇ ਉਸਦੇ ਪਿਤਾ ਦੀ ਮੌਤ ਹੋ ਗਈ ਹੈ। ਇਹ ਘਟਨਾ ਜਲੰਧਰ ਦੇ ਸਤਨਾਮ ਪੁਰਾ ਇਲਾਕੇ ਦੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਘਰ ਵਿੱਚ ਅੱਗ ਲੱਗੀ ਤਾਂ ਪਰਿਵਾਰ ਦੇ ਤਿੰਨ ਮੈਂਬਰ ਘਰ ਵਿੱਚ ਸਨ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ

ਜਲੰਧਰ ਸੈਂਟਰਲ ਦੇ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਪੌਣੇ ਘੰਟਾ ਪਹਿਲਾਂ ਘਰ ਵਿੱਚ ਫਰਿੱਜ ਦਾ ਕੰਪ੍ਰੈਸਰ ਫਟਣ ਕਾਰਨ ਅੱਗ ਲੱਗ ਗਈ ਅਤੇ ਇੱਕ ਗੈਸ ਸਿਲੰਡਰ ਵੀ ਫਟ ਗਿਆ। ਘਰ ਵਿੱਚ ਜਿਮ ਦਾ ਸਾਮਾਨ ਬਣਾਇਆ ਜਾਂਦਾ ਸੀ। ਹਾਦਸਾ ਵਾਪਰਨ ਸਮੇਂ ਘਰ ਦਾ ਮਾਲਕ ਹਰਪਾਲ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਘਰ ਵਿੱਚ ਮੌਜੂਦ ਸਨ। ਹਰਪਾਲ ਸਿੰਘ ਅਤੇ ਉਸ ਦੇ ਲੜਕੇ ਜੋਬਨ ਜੀਤ, ਉਮਰ 15 ਤੋਂ 16 ਸਾਲ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਪਤਨੀ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।

ਦਮ ਘੁੱਟਣ ਕਾਰਨ ਹੋਈ ਮੌਤ

ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਖਾਣਾ ਖਾਣ ਲਈ ਘਰ ਦੇ ਅੰਦਰ ਆਏ ਸਨ ਅਤੇ ਉਸ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਫਰਿੱਜ ਦਾ ਕੰਪ੍ਰੈਸ਼ਰ ਫਟ ਗਿਆ ਅਤੇ ਅੱਗ ਫੈਲ ਗਈ। ਘਰ ਵਿੱਚ ਰੱਖਿਆ ਸਿਲੰਡਰ ਵੀ ਸੜ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਬਾਹਰ ਨਿਕਲਣ ਦੀ ਬਜਾਏ ਘਰ ਦੇ ਅੰਦਰ ਭੱਜ ਗਏ, ਜਿਸ ਵਿੱਚ ਦੋਵੇਂ ਪਿਓ-ਪੁੱਤ ਦੀ ਮੌਤ ਹੋ ਗਈ। ਉਸ ਅਨੁਸਾਰ ਕਮਰੇ ਵਿੱਚ ਧੂੰਏਂ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ