Protest: 4 ਸਾਲ ਪੂਰੇ ਹੋਣ ਤੇ ਵੀ Powercom ਮੁਲਾਜ਼ਮਾਂ ਨੂੰ ਨਹੀਂ ਮਿਲੀ ਪੂਰੀ ਤਨਖਾਹ, ਹੁਣ ਸਰਕਾਰ ਦੇ ਖਿਲਾਫ ਪੁਟਣਗੇ ਇਹ ਕਦਮ 

Protest: ਮੁਲਾਜ਼ਮ ਸੰਘਰਸ਼ ਕਮੇਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿਖੇ 17 ਫਰਵਰੀ ਨੂੰ ਧਰਨਾ ਦੇਣ ਜਾ ਰਹੀ ਹੈ। ਇਸ ਵਿੱਚ ਸਰਕਾਰ ਵਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਰੋਸ ਜਤਾਇਆ ਜਾਵੇਗਾ।

Share:

Protest: 4 ਸਾਲ ਪੂਰੇ ਹੋਣ ਤੇ ਵੀ Powercom ਮੁਲਾਜ਼ਮਾਂ ਨੂੰ ਪੂਰੀ ਤਨਖਾਹ ਨਹੀਂ ਮਿਲ ਪਾ ਰਹੀ ਹੈ। ਇਸ ਕਰਕੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮ ਸੰਘਰਸ਼ ਕਮੇਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿਖੇ 17 ਫਰਵਰੀ ਨੂੰ ਧਰਨਾ ਦੇਣ ਜਾ ਰਹੀ ਹੈ। ਇਸ ਵਿੱਚ ਸਰਕਾਰ ਵਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਰੋਸ ਜਤਾਇਆ ਜਾਵੇਗਾ। ਧਰਨੇ ਦੀ ਤਿਆਰੀਆਂ ਨੂੰ ਲੈ ਕੇ ਇੰਪਲਾਈਜ਼ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੀ ਮੀਟਿੰਗ ਰਮਨਜੀਤ ਸਿੰਘ ਲਾਲੀ ਦੀ ਅਗਵਾਈ ਹੇਠ 66 ਕੇ.ਵੀ ਗਰਿੱਡ ਧੂਰੀ ਵਿਖੇ ਹੋਈ। ਜਿੱਥੇ 17 ਫਰਵਰੀ ਨੂੰ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਵਿਚਾਰ ਕੀਤਾ ਗਿਆ। 

ਲਾਈਨਮੈਨਾਂ ਨੂੰ ਨੌਕਰੀ ਤੋਂ ਕੱਢਣ ਦੀ ਕੀਤੀ ਨਿਖੇਧੀ

ਮੀਟਿੰਗ ਦੇ ਦੌਰਾਨ ਪਾਵਰਕੌਮ ਵੱਲੋਂ ਭਰਤੀ ਕੀਤੇ ਇਸ਼ਤਿਹਾਰੀ ਸਾਥੀਆਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਜਗਜੀਤ ਸਿੰਘ, ਮੇਵਾ ਸਿੰਘ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਪੂਰੀ ਤਨਖ਼ਾਹ ਨਹੀਂ ਦਿੱਤੀ ਗਈ, 25 ਸਹਾਇਕ ਲਾਈਨਮੈਨ ਸਾਥੀਆਂ ਨੂੰ ਨਜਾਇਜ਼ ਤੌਰ ’ਤੇ ਨੌਕਰੀ ਤੋਂ ਕੱਢ ਦਿੱਤਾ ਗਿਆ, ਜੋ ਕਿ ਮੁਲਾਜ਼ਮਾਂ ’ਤੇ ਅੱਤਿਆਚਾਰ ਹੈ। ਮੰਗ ਕੀਤੀ ਗਈ ਕਿ ਸ਼ਰਤਾਂ ਪੂਰੀਆਂ ਕਰਨ ਵਾਲੇ ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਬਣਾਇਆ ਜਾਵੇ। ਮੀਟਿੰਗ ਦੇ ਅੰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।  

ਇਹ ਵੀ ਪੜ੍ਹੋ