Jalandhar: ਰਿੰਕੂ-ਸ਼ੀਤਲ ਦੇ ਭਾਜਪਾ ਚ ਸ਼ਾਮਲ ਹੋਣ 'ਤੇ ਭੜਕੇ ਆਪ ਵਰਕਰਾਂ ਨੇ ਜਲੰਧਰ ਵਿੱਚ ਕੀਤਾ ਪ੍ਰਦਰਸ਼ਨ, ਤੋੜਭੰਨ 'ਤੇ ਉਤਰੇ

Jalandhar: ਧਰਨੇ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ, ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਨਕੋਦਰ ਤੋਂ ‘ਆਪ’ ਵਿਧਾਇਕ ਇੰਦਰਜੀਤ ਕੌਰ ਸਮੇਤ ਹੋਰ ਵੱਡੇ ਆਗੂਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਇੰਨਾ ਭਖ ਗਿਆ ਕਿ ਰਿੰਕੂ-ਅੰਗੁਰਾਲ ਦੇ ਘਰ ਅੱਗੇ ਲੱਗੇ ਚੌਕ ’ਤੇ ਲੱਗੇ ਸਰਕਾਰੀ ਬੋਰਡ ਦੀ ਵੀ ਭੰਨ-ਤੋੜ ਕੀਤੀ ਗਈ।

Share:

Jalandhar: ਪੰਜਾਬ ਤੋਂ ਆਪ ਦੇ ਇਕਲੌਤੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਰਕਰ ਭੜਕ ਗਏ ਹਨ। ‘ਆਪ’ ਵਰਕਰਾਂ ਨੇ ਜਲੰਧਰ ਬਸਤੀ ਦਾਨਿਸ਼ਮੰਦਾਂ ਚੌਕ ਵਿੱਚ ਪ੍ਰਦਰਸ਼ਨ ਕੀਤਾ। ਉਧਰ ਜਲੰਧਰ ਪੁਲਿਸ ਨੇ ਰਿੰਕੂ ਅਤੇ ਅੰਗੁਰਾਲ ਦੇ ਘਰ-ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਹੈ। ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ। ਧਰਨੇ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ, ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਨਕੋਦਰ ਤੋਂ ‘ਆਪ’ ਵਿਧਾਇਕ ਇੰਦਰਜੀਤ ਕੌਰ ਸਮੇਤ ਹੋਰ ਵੱਡੇ ਆਗੂਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਇੰਨਾ ਭਖ ਗਿਆ ਕਿ ਰਿੰਕੂ-ਅੰਗੁਰਾਲ ਦੇ ਘਰ ਅੱਗੇ ਲੱਗੇ ਚੌਕ ’ਤੇ ਲੱਗੇ ਸਰਕਾਰੀ ਬੋਰਡ ਦੀ ਵੀ ਭੰਨ-ਤੋੜ ਕੀਤੀ ਗਈ। ਤੋੜਨ ਤੋਂ ਪਹਿਲਾਂ ਬੋਰਡ 'ਤੇ ਲਾਲ ਰੰਗ ਦਾ ਛਿੜਕਾਅ ਕੀਤਾ ਗਿਆ।

ਦੋਵਾਂ ਆਗੂਆਂ ਨੇ ਸਾਡੀ ਪਾਰਟੀ ਨਾਲ ਧੋਖਾ ਕੀਤਾ: ਬਲਕਾਰ ਸਿੰਘ

ਮੰਤਰੀ ਬਲਕਾਰ ਸਿੰਘ ਵੀ ਆਪਣੀ ਟੀਮ ਨਾਲ ਰਿੰਕੂ ਅਤੇ ਅਗੁਰਾਲ ਦੇ ਘਰ ਦੇ ਬਾਹਰ ਧਰਨੇ ਵਿੱਚ ਸ਼ਾਮਲ ਹੋਣ ਲਈ ਪੁੱਜੇ। ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਸਾਰੇ ਨੇਤਾਵਾਂ ਨੂੰ ਸਹੀ ਪਾਰਟੀ 'ਚ ਸ਼ਾਮਲ ਹੋਣ ਦਾ ਅਧਿਕਾਰ ਹੈ। ਪਰ ਦੋਵਾਂ ਆਗੂਆਂ ਨੇ ਸਹਿਯੋਗ ਨਹੀਂ ਦਿੱਤਾ। ਪਾਰਟੀ ਨੇ ਸਾਂਸਦ ਰਿੰਕੂ 'ਤੇ ਭਰੋਸਾ ਕੀਤਾ ਸੀ ਅਤੇ ਉਨ੍ਹਾਂ ਨੂੰ ਮੁੜ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਪਰ ਦੋਵਾਂ ਆਗੂਆਂ ਨੇ ਸਾਡੀ ਪਾਰਟੀ ਨਾਲ ਧੋਖਾ ਕੀਤਾ। ਕੱਲ੍ਹ ਹੋਈ ਮੀਟਿੰਗ ਵਿੱਚ ਪਾਰਟੀ ਨੇ ਰਿੰਕੂ ਨੂੰ ਇੱਜ਼ਤ ਨਾਲ ਲੜਨ ਲਈ ਪ੍ਰੇਰਿਆ ਸੀ। ਪਰ ਰਿੰਕੂ ਅਤੇ ਅੰਗੁਰਾਲ ਪਾਰਟੀ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ।

ਭਾਜਪਾ ਸਰਕਾਰ ਨੇ ਆਗੂਆਂ ਨੂੰ ਡਰਾਇਆ-ਧਮਕਾਇਆ

‘ਆਪ’ ਪੰਜਾਬ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਅੱਜ ਦਾ ਧਰਨਾ ਰਿੰਕੂ ਤੇ ਅੰਗੁਰਾਲ ਖ਼ਿਲਾਫ਼ ਹੀ ਲਾਇਆ ਜਾ ਰਿਹਾ ਹੈ। ਰਾਜਾ ਗਿੱਲ ਨੇ ਕਿਹਾ- ਸਾਡੀ ਪਾਰਟੀ ਨੇ ਰਿੰਕੂ 'ਤੇ ਭਰੋਸਾ ਜਤਾਇਆ ਸੀ। ਸਾਰੀ ਪਾਰਟੀ ਨੇ ਮਿਲ ਕੇ ਮਿਹਨਤ ਕੀਤੀ। ਜਿਸ ਕਾਰਨ ਰਿੰਕੂ ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਗਏ। ਪਰ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸਾਡੀ ਮਿਹਨਤ ਬਰਬਾਦ ਹੋ ਗਈ ਹੈ।  ਭਾਜਪਾ ਸਰਕਾਰ ਨੇ ਆਗੂਆਂ ਨੂੰ ਡਰਾਇਆ-ਧਮਕਾਇਆ ਹੈ। ਈਡੀ ਦੀ ਵਰਤੋਂ ਲੋਕਾਂ ਨੂੰ ਡਰਾਉਣ ਲਈ ਕੀਤੀ ਜਾ ਰਹੀ ਹੈ। ਸ਼ੀਤਲ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ 'ਤੇ ਗੰਭੀਰ ਦੋਸ਼ ਲਾਏ ਸਨ ਕਿ ਉਨ੍ਹਾਂ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਹੁਣ ਉਹ ਜਾ ਕੇ ਉਸੇ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਗਿੱਲ ਨੇ ਕਿਹਾ ਕਿ ਦੋਵੇਂ ਆਗੂ ਪਾਰਟੀ ਦੇ ਗੱਦਾਰ ਹਨ।

ਇਹ ਵੀ ਪੜ੍ਹੋ