ਮੋਹਾਲੀ 'ਚ ਐਨਕਾਊਂਟਰ, ਪੁਲਿਸ ਨੇ ਸੁੱਟ ਲਏ ਭੱਜੇ ਜਾ ਰਹੇ ਗੈਂਗਸਟਰ

ਪਿਛਲੇ ਦਿਨੀਂ ਕਾਂਗਰਸੀ ਆਗੂ ਦੇ ਘਰ ਗੋਲੀਆਂ ਚਲਾਈਆਂ ਸੀ। ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਨੇ ਪਿੱਛਾ ਕਰਕੇ ਇਹਨਾਂ ਦਾ ਐਨਕਾਊਂਟਰ ਕੀਤਾ। 

Share:

ਪੰਜਾਬ ਵਿੱਚ ਇਨ੍ਹੀਂ ਦਿਨੀਂ ਐਨਕਾਊਂਟਰਾਂ ਦਾ ਦੌਰ ਚੱਲ ਰਿਹਾ ਹੈ। ਇਸੇ ਕੜੀ 'ਚ ਵੀਰਵਾਰ ਨੂੰ ਮੋਹਾਲੀ 'ਚ ਪੁਲਸ ਅਤੇ ਦੋ ਗੈਂਗਸਟਰਾਂ ਵਿਚਾਲੇ ਇਕ ਵਾਰ ਫਿਰ ਮੁਕਾਬਲਾ ਹੋਇਆ। ਜਿਸ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋਨਾਂ ਗੈਂਗਸਟਰਾਂ ਨੂੰ ਫੜ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ। ਉਹਨਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਇਹ ਦੋਵੇਂ ਗੈਂਗਸਟਰ ਧਮਕੀਆਂ ਦੇਣ, ਫਿਰੌਤੀਆਂ ਮੰਗਣ ਦਾ ਗੈਰ ਕਾਨੂੰਨੀ ਕੰਮ ਕਰਦੇ ਸਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਕਾਂਗਰਸੀ ਆਗੂ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਉਸਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਵੀਰਵਾਰ ਨੂੰ ਜਦੋਂ ਮੋਹਾਲੀ ਪੁਲਸ ਦੀ ਟੀਮ ਨੇ ਖਰੜ ਇਲਾਕੇ 'ਚ ਦੋਵਾਂ ਗੈਂਗਸਟਰਾਂ ਨੂੰ ਘੇਰ ਲਿਆ ਤਾਂ ਦੋਵੇਂ ਬਾਈਕ 'ਤੇ ਭੱਜਣ ਲੱਗੇ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਟੀਮ 'ਤੇ ਗੋਲੀ ਚਲਾ ਦਿੱਤੀ ਤਾਂ ਜੋ ਉਹ ਭੱਜ ਜਾਣ। ਪਰ ਅਜਿਹਾ ਨਹੀਂ ਹੋ ਸਕਿਆ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ।

ਕੈਨੇਡਾ ਬੈਠੇ ਪ੍ਰਿੰਸ ਦਾ ਨਾਂਅ

ਇਸ ਦੌਰਾਨ ਜਦੋਂ ਗੋਲੀਆਂ ਲੱਗਣ ਮਗਰੋਂ ਦੋਵੇਂ ਗੈਂਗਸਟਰ ਜ਼ਮੀਨ ਉਪਰ ਡਿੱਗੇ ਤਾਂ ਪੁਲਿਸ ਨੂੰ ਇਹਨਾਂ ਨੂੰ ਕਾਬੂ ਕੀਤਾ। ਇੱਕ ਗੈਂਗਸਟਰ ਦੀ ਵੀਡੀਓ ਵੀ ਸਾਮਣੇ ਆਈ ਹੈ ਜਿਸ ਵਿੱਚ ਉਹ ਸਵੀਕਾਰ ਕਰ ਰਿਹਾ ਹੈ ਕਿ ਉਹਨਾਂ ਨੇ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਦੇ ਕਹਿਣ 'ਤੇ ਗੋਲੀਆਂ ਚਲਾਈਆਂ ਸੀ ਅਤੇ ਅੱਗੇ ਵੀ ਵਾਰਦਾਤ ਕਰਨੀ ਸੀ। ਪੁਲਿਸ ਨੇ ਦੋਵਾਂ ਕੋਲੋਂ ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ। 

SSP ਸੰਦੀਪ ਗਰਗ ਮੌਕੇ 'ਤੇ ਪੁੱਜੇ 

ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਕਿਹਾ ਕਿ ਬਾਈਕ ਸਵਾਰ ਗੈਂਗਸਟਰਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਬਾਈਕ ਬੇਕਾਬੂ ਹੋ ਕੇ ਪੁਲਿਸ ਦੀ ਗੱਡੀ ਨਾਲ ਟਕਰਾ ਗਈ। ਇਸ ਉਪਰੰਤ ਪੁਲਿਸ ਉਪਰ ਗੋਲੀ ਚਲਾਈ ਗਈ। ਜਵਾਬੀ ਕਾਰਵਾਈ 'ਚ ਪੁਲਿਸ ਨੇ ਗੈਂਗਸਟਰਾਂ ਨੂੰ ਕਾਬੂ  ਕਰ ਲਿਆ। ਇਹਨਾਂ ਦੇ ਸਾਥੀਆਂ ਦੀ ਭਾਲ ਜਾਰੀ ਹੈ। 

ਇਹ ਵੀ ਪੜ੍ਹੋ