ਪੰਜਾਬ ਪੁਲਿਸ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਵਿਚਕਾਰ ਮੁਕਾਬਲਾ, ਜਖ਼ਮੀ, ਮੰਗੀ ਸੀ ਫਿਰੌਤੀ 

ਪੰਜਾਬ ਪੁਲਿਸ ਦੀਆਂ ਟੀਮਾਂ ਮੁਲਜ਼ਮ ਪਿੱਛੇ ਲੱਗੇ ਹੋਏ ਸਨ।  ਪੁਲਿਸ ਨੇ ਉਕਤ ਮੁਲਜ਼ਮ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਜ਼ਖਮੀ ਗੈਂਗਸਟਰ ਨੂੰ ਡੇਰਾ ਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ।

Share:

ਪੰਜਾਬ ਦੇ ਡੇਰਾ ਬੱਸੀ ਦੇ ਲਾਲਰੂ ਨੇੜੇ ਪੰਜਾਬ ਪੁਲਿਸ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗਿਆਂ ਵਿਚਕਾਰ ਇੱਕ ਮੁਕਾਬਲਾ ਹੋਇਆ। ਇਸ ਘਟਨਾ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਰਵੀ ਨਰਾਇਣਗੜੀਆ ਗੰਭੀਰ ਜ਼ਖਮੀ ਹੋ ਗਿਆ। ਸ਼ੁੱਕਰਵਾਰ ਨੂੰ ਮੁਲਜ਼ਮ ਰਵੀ ਨਾਰਾਇਣਗਡੀਆ ਨੇ ਡੇਰਾਬੱਸੀ ਦੇ ਇਮੀਗ੍ਰੇਸ਼ਨ ਸੈਂਟਰ ਵਿੱਚ ਇੱਕ ਪਰਚੀ ਦੇ ਕੇ ਫਿਰੌਤੀ ਦੀ ਮੰਗ ਕੀਤੀ ਸੀ।

ਮੁਕਾਬਲੇ ਦੌਰਾਨ ਕੀਤਾ ਕਾਬੂ 

ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਟੀਮਾਂ ਉਕਤ ਮੁਲਜ਼ਮ ਪਿੱਛੇ ਲੱਗੇ ਹੋਏ ਸਨ।  ਪੁਲਿਸ ਨੇ ਉਕਤ ਮੁਲਜ਼ਮ ਨੂੰ ਅੱਜ ਦੁਪਹਿਰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਜ਼ਖਮੀ ਗੈਂਗਸਟਰ ਨੂੰ ਡੇਰਾ ਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ।

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ ਗੋਲਡੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਯੂਏਪੀਏ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਹੈ। ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਉਸਦੇ ਸਬੰਧ ਸਾਹਮਣੇ ਆਏ ਸਨ। ਗੋਲਡੀ ਬਰਾੜ ਨੂੰ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਦੱਸਿਆ ਗਿਆ ਹੈ। ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਗੋਲਡੀ ਬਰਾੜ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸਬ-ਇੰਸਪੈਕਟਰ ਦਾ ਪੁੱਤਰ ਹੈ। ਆਪਣੇ ਭਰਾ ਦੇ ਕਤਲ ਤੋਂ ਬਾਅਦ ਉਹ ਗੈਂਗਸਟਰ ਬਣ ਗਿਆ। ਹੁਣ ਉਹ ਚਿਹਰੇ ਬਦਲ ਕੇ ਅਪਰਾਧ ਕਰਦਾ ਰਹਿੰਦਾ ਹੈ। ਉਸਨੇ ਭਾਰਤ ਵਿੱਚ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ