ਪੁਲਿਸ ਅਤੇ ਮੁਲਜ਼ਮ ਵਿੱਚਾਲੇ ਮੁਠਭੇੜ, ਜਵਾਬੀ ਕਾਰਵਾਈ ਵਿੱਚ ਜ਼ਖਮੀ,ਪੰਚਾਇਤ ਮੈਂਬਰ ਦੇ ਘਰ ਕੀਤੀ ਸੀ ਫਾਇਰਿੰਗ

ਪੁਲਿਸ ਨੂੰ ਦੇਖਦੇ ਹੀ ਮੁਲਜ਼ਮ ਭੱਜ ਕੇ ਖੇਤਾਂ ਵਿੱਚ ਬਣੀ ਮੋਟਰ ਵਿੱਚ ਲੁੱਕ ਗਿਆ ਅਤੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਵਾਬੀ ਫਾਇਰਿੰਗ ਕੀਤੀ ਗਈ। ਜਿਸ ਕਾਰਨ ਮੁਲਜ਼ਮ ਜ਼ਖਮੀ ਹੋ ਗਿਆ।

Share:

Encounter: ਮੋਗਾ ਦੇ ਰਾਮੂਵਾਲਾ ਨਵਾਂ ਰੋਡ 'ਤੇ ਸੋਮਵਾਰ ਸਵੇਰੇ 7 ਵਜੇ ਪੁਲਿਸ ਅਤੇ ਇੱਕ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ। ਦੋਸ਼ੀ ਅਮਨ ਨੇ 12 ਫਰਵਰੀ ਨੂੰ ਡਾਲਾ ਦੇ ਇੱਕ ਪੰਚਾਇਤ ਮੈਂਬਰ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਸੋਮਵਾਰ ਸਵੇਰੇ ਪੁਲਿਸ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਰਾਮੂਵਾਲਾ ਨਵਾਂ ਰੋਡ 'ਤੇ ਗਸ਼ਤ ਕਰ ਰਹੇ ਸਨ। ਪੁਲਿਸ ਨੂੰ ਦੇਖ ਕੇ ਦੋਸ਼ੀ ਖੇਤਾਂ ਵਿੱਚ ਮੋਟਰ 'ਤੇ ਲੁਕ ਗਿਆ ਅਤੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ।

ਮੁਲਜ਼ਮ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ

ਪੁਲਿਸ ਨੂੰ ਦੇਖਦੇ ਹੀ ਮੁਲਜ਼ਮ ਭੱਜ ਕੇ ਖੇਤਾਂ ਵਿੱਚ ਬਣੀ ਮੋਟਰ ਵਿੱਚ ਲੁੱਕ ਗਿਆ ਅਤੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਵਾਬੀ ਫਾਇਰਿੰਗ ਕੀਤੀ ਗਈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਉਸਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 

ਖਬਰ ਅੱਪਡੇਟ ਕੀਤੀ ਜਾ ਰਹੀ ਹੈ.....................

 

ਇਹ ਵੀ ਪੜ੍ਹੋ

Tags :