ਪੰਜਾਬ ਵਿੱਚ ਜਲਦ ਹੋ ਸਕਦੀਆਂ ਚੋਣਾਂ, ਕਦੇ ਵੀ ਐਲਾਨ ਸੰਭਵ

ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਗਵਾੜਾ ਅਤੇ ਪਟਿਆਲਾ ਵਿੱਚ ਨਗਰ ਨਿਗਮਾਂ ਦੀਆਂ ਚੋਣਾਂ ਹੋਣਿਆ ਬਾਕੀ ਹਨ। ਚੋਣ ਕਮਿਸ਼ਨ ਅਗਲੇ ਹਫ਼ਤੇ ਕਿਸੇ ਵੀ ਵੇਲੇ ਨਗਰ ਨਿਗਮ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਸਕਦੇ ਹਨ। 

Share:

ਪੰਜਾਬ ਵਿੱਚ ਜਲਦ ਹੀ ਚੋਣਾਂ ਹੋ ਸਕਦੀਆਂ ਹਨ। ਇਹ ਚੋਣਾਂ 3 ਦਸੰਬਰ ਨੂੰ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਹੋਣਗੀਆਂ। ਦਸਿਆ ਜਾ ਰਿਹਾ ਹੈ ਕਿ ਰਾਜ ਚੋਣ ਕਮਿਸ਼ਨ ਨੇ ਇਨਾਂ ਚੋਣਾਂ ਨੂੰ ਲੈ ਕੇ ਤਿਆਰੀ ਵੀ ਕਰ ਲਈ ਹੈ। ਦਸ ਦੇਈਏ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਗਵਾੜਾ ਅਤੇ ਪਟਿਆਲਾ ਵਿੱਚ ਨਗਰ ਨਿਗਮਾਂ ਦੀਆਂ ਚੋਣਾਂ ਹੋਣਿਆ ਬਾਕੀ ਹਨ, ਪਰ ਪਿਛਲੇ ਲੰਬੇ ਸਮੇਂ ਤੋਂ ਇਹ ਚੋਣਾਂ ਨਹੀਂ ਹੋ ਪਾ ਰਹਿਆਂ ਹਨ। ਨਿਗਮਾਂ ਦਾ ਕਾਰਜ ਕਾਲ ਖਤਮ ਹੋਏ 10 ਮਹੀਨੇ ਹੋ ਚੁੱਕੇ ਹਨ। ਕਮਿਸ਼ਨ ਅਗਲੇ ਹਫਤੇ ਕਿਸੇ ਵੀ ਸਮੇਂ ਨਗਰ ਨਿਗਮ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਸਕਦੇ ਹਨ। ਸਥਾਨਕ ਸਰਕਾਰ ਨੇ ਰਾਜ ਚੋਣ ਕਮਿਸ਼ਨ ਨੂੰ 15 ਨਵੰਬਰ ਤੱਕ 5 ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਰਾਜ ਚੋਣ ਕਮਿਸ਼ਨ ਅਗਲੇ ਹਫ਼ਤੇ ਨਗਰ ਨਿਗਮ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ।

ਲੋਕ ਸਭਾ ਚੋਣਾਂ 'ਤੇ ਵੀ ਅਸਰ ਪਾ ਸਕਦੇ ਨੇ ਨਤੀਜ਼ੇ

ਜਾਣਕਾਰੀ ਦੇ ਮੁਤਾਬਿਕ ਚੋਣ ਕਮਿਸ਼ਨ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਇੱਕੋ ਸਮੇਂ ਨਹੀਂ ਕਰਵਾਏਗਾ, ਕਿਉਂਕਿ ਸੂਬੇ ਦੀਆਂ 39 ਨਗਰ ਕੌਂਸਲਾਂ ਅਤੇ 27 ਨਗਰ ਕੌਂਸਲਾਂ ਦੇ ਵਾਰਡਾਂ ਵਿੱਚ ਉਪ ਚੋਣਾਂ ਹੋਣੀਆਂ ਹਨ। ਸਥਾਨਕ ਸਰਕਾਰ ਨੇ 3 ਅਗਸਤ ਨੂੰ ਹੀ ਇੱਥੇ ਚੋਣਾਂ ਕਰਵਾਉਣ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਸਰਕਾਰ ਇੰਨੇ ਵੱਡੇ ਪੱਧਰ 'ਤੇ ਚੋਣਾਂ ਕਰਵਾਉਣ ਦੇ ਮੂਡ 'ਚ ਨਹੀਂ ਜਾਪਦੀ। ਇਸ ਲਈ ਪਹਿਲਾਂ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ। ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜ਼ਰੀਵਾਲ ਹੁਸ਼ਿਆਰਪੁਰ ਵਿੱਚ ਕ੍ਰਾਂਤੀ ਰੈਲੀ ਕਰ ਰਹੇ ਹਨ। ਹੁਸ਼ਿਆਰਪੁਰ ਤੋਂ ਕਈ ਐਲਾਨ ਕੀਤੇ ਜਾਣਗੇ, ਜਿਸਦਾ ਅਸਰ ਫਗਵਾੜਾ ਤੇ ਜਲੰਧਰ ਵਿੱਚ ਵੀ ਨਜ਼ਰ ਆ ਸਕਦਾ ਹੈ। 5 ਨਿਗਮਾਂ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਬਹੁਤ ਅਹਿਮ ਮੰਨ ਰਹੀਆਂ ਹਨ। ਚੋਣਾਂ ਭਾਵੇਂ ਸਥਾਨਕ ਪੱਧਰ 'ਤੇ ਹੋਣ ਪਰ ਇਸ ਦੇ ਨਤੀਜੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਵੀ ਅਸਰ ਪਾ ਸਕਦੇ ਹਨ। ਇਹੀ ਕਾਰਨ ਹੈ ਕਿ ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਚੋਣਾਂ ਨੂੰ ਹਲਕੇ ਨਾਲ ਨਹੀਂ ਲੈ ਰਹੀ।

ਇਹ ਵੀ ਪੜ੍ਹੋ

Tags :