ਬਟਾਲਾ 'ਚ ਨਹਿਰ 'ਚ ਡੁੱਬਣ ਕਾਰਨ ਬਜ਼ੁਰਗ ਦੀ ਮੌਤ, ਮ੍ਰਿਤਕ ਨਸ਼ੇ ਦਾ ਸੀ ਆਦੀ

ਮ੍ਰਿਤਕ ਦੀ ਪਛਾਣ ਦਿਲੀਪ ਸਿੰਘ ਵਾਸੀ ਪਿੰਡ ਠੇਠਰਕੇ ਵਜੋਂ ਹੋਈ ਹੈ। ਜੋ ਕੀ ਕਰੀਬ 20 ਸਾਲਾਂ ਤੋਂ ਆਪਣੀ ਭਤੀਜੀ ਸੁਖਵੰਤ ਕੌਰ ਕੋਲ ਆਪਣੀ ਪਤਨੀ ਬਲਵਿੰਦਰ ਸਿੰਘ ਵਾਸੀ ਗਿਲਾਵਾਲੀ ਨਾਲ ਰਹਿ ਰਿਹਾ ਸੀ।

Share:

ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ 70 ਸਾਲਾ ਵਿਅਕਤੀ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਮ੍ਰਿਤਕ ਬਜ਼ੁਰਗ ਦੀ ਪਛਾਣ ਦਲੀਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਨਸ਼ੇ ਦਾ ਆਦੀ ਸੀ। ਬਜ਼ੁਰਗ ਕੰਮ ਲਈ ਘਰੋਂ ਨਿਕਲਿਆ ਸੀ।

ਅਣਪਛਾਤੇ ਵਿਅਕਤੀ ਦਾ ਆਇਆ ਸੀ ਫੋਨ

ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ ਕਿ ਪਿੰਡ ਰਾਇਮਲ ਨੇੜੇ ਨਹਿਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਪਈ ਹੈ। ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਇਕ ਬਜ਼ੁਰਗ ਵਿਅਕਤੀ ਜਿਸ ਦੀ ਉਮਰ 70 ਸਾਲ ਦੇ ਕਰੀਬ ਸੀ। 

ਲਾਸ਼ ਨੂੰ ਭੇਜਿਆ ਪੋਸਟਮਾਰਟਮ ਲਈ 

ਜਦੋਂ ਉਸ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਬਜ਼ੁਰਗ ਨਸ਼ੇ ਦਾ ਆਦੀ ਸੀ ਅਤੇ ਮਿਹਨਤ ਮਜ਼ਦੂਰੀ ਕਰਨ ਲਈ ਘਰੋਂ ਨਿਕਲਿਆ ਸੀ, ਜਦਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
 

ਇਹ ਵੀ ਪੜ੍ਹੋ

Tags :