ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਰਤਾ ਵੱਡਾ ਐਲਾਨ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵਿਟਰ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਨਵੀਂ ਉਡਾਣ “ਸੁਪਰ 5000” ਉਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੈ ਜੋ ਪ੍ਰਤਿਭਾਸ਼ਾਲੀ ਅਤੇ ਸਿੱਖਣ ਲਈ ਉਤਸੁਕ ਹਨ।

Share:

 

ਹੁਸ਼ਿਆਰ ਅਤੇ ਸਿੱਖਣ ਦੇ ਚਾਹਵਾਨ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਸਕੀਮ ਅਧੀਨ ਸੁਪਰ 5000” ਬੱਚਿਆਂ ਦੀ ਚੋਣ ਕੀਤੀ ਜਾਵੇਗੀ ਜੋ ਹੁਸ਼ਿਆਰ ਅਤੇ ਸਿੱਖਣ ਲਈ ਉਤਸੁਕ ਹਨ।

 

ਪੜੋ ਟਵੀਟ

ਟਵੀਟ 'ਚ ਲਿਖਿਆ ਹੈ- ਪੰਜਾਬ 'ਚ ਪਹਿਲੀ ਵਾਰ ਸਰਕਾਰੀ ਸਕੂਲਾਂ 'ਚੋਂ 'ਸੁਪਰ 5000' ਬੱਚੇ ਚੁਣੇ ਜਾਣਗੇ, ਪੰਜਾਬ ਦੇ 2000 ਸੀਨੀਅਰ ਸੈਕੰਡਰੀ ਸਕੂਲਾਂ 'ਚੋਂ ਐਕਸਟਰਾ ਆਰਡੀਨਰੀ ਬੱਚੇ ਚੁਣੇ ਜਾਣਗੇ, ਵਾਧੂ ਕੋਚਿੰਗ, ਵਾਧੂ ਕਲਾਸਾਂ, ਪ੍ਰੇਰਨਾ ਭਵਨ ਉਨ੍ਹਾਂ ਨੂੰ ਅੱਗੇ ਵਧਾਉਣ 'ਚ ਮਦਦ ਕਰੇਗਾ। ਉਨ੍ਹਾਂ ਦੀ ਯੋਗਤਾ ਅਤੇ ਸੁਧਾਰ ਕੀਤਾ ਜਾਵੇਗਾ, ਇਨ੍ਹਾਂ ਬੱਚਿਆਂ ਨੂੰ JEE, NEET ਅਤੇ 3 ਹੋਰ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ