Chandigarh: ED ਦੀ ਫਾਰਮਾਸਿਊਟੀਕਲ ਕੰਪਨੀ ਤੇ ਵੱਡੀ ਕਾਰਵਾਈ, 24 ਅਚੱਲ ਜਾਇਦਾਦਾਂ ਸਣੇ 82.12 ਕਰੋੜ ਦੀ ਪ੍ਰਾਪਰਟੀ ਅਟੈਚ

Chandigarh: ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਐਕਟ 2002 ਤਹਿਤ ਕੀਤੀ ਹੈ। ਇਹ ਸਾਰੀ ਕੁਰਕ ਜਾਇਦਾਦ ਬੈਂਕ ਫਰਾਡ ਰਾਹੀਂ ਕਮਾਏ ਪੈਸੇ ਨਾਲ ਕੀਤੀ ਗਈ ਹੈ। ਮੁਲਜ਼ਮਾਂ ਕੋਲ ਹਰਿਆਣਾ ਦੇ ਅੰਬਾਲਾ, ਸੋਨੀਪਤ ਤੋਂ ਲੈ ਕੇ ਦਿੱਲੀ ਅਤੇ ਗੁਰੂਗ੍ਰਾਮ ਤੱਕ ਦੀਆਂ ਜਾਇਦਾਦਾਂ ਹਨ।

Share:

Chandigarh: ਚੰਡੀਗੜ੍ਹ ਸਥਿਤ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ ਖਿਲਾਫ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਉਸ ਦੀਆਂ 24 ਅਚੱਲ ਜਾਇਦਾਦਾਂ ਤੋਂ ਇਲਾਵਾ ਨਕਦੀ, ਲਗਜ਼ਰੀ ਕਾਰਾਂ, ਮਿਊਚਲ ਫੰਡ, FDR, ਬੈਂਕ ਬੈਲੇਂਸ ਜ਼ਬਤ ਕਰ ਲਿਆ ਹੈ। ਇਸ ਦੀ ਕੁੱਲ ਕੀਮਤ 82.12 ਕਰੋੜ ਰੁਪਏ ਦੱਸੀ ਜਾ ਰਹੀ ਹੈ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਐਕਟ 2002 ਤਹਿਤ ਕੀਤੀ ਹੈ। ਇਹ ਸਾਰੀ ਕੁਰਕ ਜਾਇਦਾਦ ਬੈਂਕ ਫਰਾਡ ਰਾਹੀਂ ਕਮਾਏ ਪੈਸੇ ਨਾਲ ਕੀਤੀ ਗਈ ਹੈ। ਮੁਲਜ਼ਮਾਂ ਕੋਲ ਹਰਿਆਣਾ ਦੇ ਅੰਬਾਲਾ, ਸੋਨੀਪਤ ਤੋਂ ਲੈ ਕੇ ਦਿੱਲੀ ਅਤੇ ਗੁਰੂਗ੍ਰਾਮ ਤੱਕ ਦੀਆਂ ਜਾਇਦਾਦਾਂ ਹਨ।

ਸੀਬੀਆਈ ਨੇ ਦਾਇਰ ਕੀਤਾ ਸੀ ਕੇਸ

ਇਸ ਮਾਮਲੇ ਵਿੱਚ ਪਹਿਲਾਂ ਸੀਬੀਆਈ ਨੇ ਕੇਸ ਦਾਇਰ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਇਸ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਸਾਰੀਆਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਕੰਪਨੀ ਦੇ ਮਾਲਕਾਂ ਪ੍ਰਣਬ ਗੁਪਤਾ, ਵਿਨੀਤ ਗੁਪਤਾ ਅਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਸੁਰਜੀਤ ਕੁਮਾਰ ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਹਨ। ਸੀਬੀਆਈ ਨੇ ਇਹ ਕੇਸ 2021 ਵਿੱਚ ਦਰਜ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ 2023 ਵਿੱਚ ਆਪਣੀ ਕਾਰਵਾਈ ਸ਼ੁਰੂ ਕੀਤੀ। ਕੰਪਨੀ 'ਤੇ 1626 ਕਰੋੜ ਰੁਪਏ ਦਾ ਬੈਂਕ ਲੋਨ ਲੈ ਕੇ ਧੋਖਾਧੜੀ ਕਰਨ ਦਾ ਦੋਸ਼ ਸੀ।

ਫਰਜ਼ੀ ਦਸਤਾਵੇਜ਼ਾਂ 'ਤੇ ਬੈਂਕ ਨਾਲ ਧੋਖਾਧੜੀ ਕਰਕੇ ਕਰਜ਼ਾ ਲੈਣ ਦਾ ਆਰੋਪ

ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਦੋਵੇਂ ਡਾਇਰੈਕਟਰਾਂ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕ ਨਾਲ ਧੋਖਾਧੜੀ ਕਰਕੇ ਇਹ ਕਰਜ਼ਾ ਲਿਆ ਸੀ ਅਤੇ ਕਰਜ਼ੇ ਦੀ ਰਕਮ ਨੂੰ ਆਪਣੀ ਜਾਇਦਾਦ ਬਣਾਉਣ ਲਈ ਡਾਇਵਰਟ ਕੀਤਾ ਸੀ। ਜਦੋਂ ਕਿ ਬਾਂਸਲ ਨੇ ਆਪਣੀ ਚਾਰਟਰਡ ਅਕਾਊਂਟੈਂਸੀ ਫਰਮ ਐਸ ਕੇ ਬਾਂਸਲ ਐਂਡ ਕੰਪਨੀ ਰਾਹੀਂ ਪੈਰਾਬੋਲਿਕ ਡਰੱਗਜ਼ ਲਿਮਟਿਡ ਨੂੰ ਝੂਠੇ ਸਰਟੀਫਿਕੇਟ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ