BJP ਦੇ ਸੀਨੀਅਰ ਆਗੂ ਅਰਵਿੰਦ ਖੰਨਾ ਨੂੰ ਈਡੀ ਨੇ ਕੀਤਾ ਸੰਮਨ ਜਾਰੀ !

ED ਨੇ ਇਸ ਮਾਮਲੇ ਵਿੱਚ 2020 ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਦੋ ਵਾਰ ਵਿਧਾਇਕ ਰਹ ਚੁੱਕੇ ਖੰਨਾ ਇਸ ਸਮੇਂ ਭਾਜਪਾ ਦੀ ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਹਨ।

Share:

ਹਾਈਲਾਈਟਸ

  • ਇਸ ਮਾਮਲੇ ਵਿੱਚ 2008 ਵਿੱਚ ਇੱਕ ਬ੍ਰਾਜ਼ੀਲੀਅਨ ਫਰਮ ਦੇ ਹੱਕ ਵਿੱਚ ਇੱਕ ਸੌਦਾ ਸੀਲ ਕਰਨ ਲਈ 5.76 ਮਿਲੀਅਨ ਅਮਰੀਕੀ ਡਾਲਰ ਦੀ ਕਥਿਤ ਰਿਸ਼ਵਤ ਦਿੱਤੀ ਗਈ ਸੀ

Punjab Update: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਨੂੰ ਈਡੀ ਨੇ ਕਥਿਤ ਐਮਬਰੇਅਰ ਭ੍ਰਿਸ਼ਟਾਚਾਰ ਮਾਮਲੇ 'ਚ 30 ਜਨਵਰੀ ਨੂੰ ਤਲਬ ਕੀਤਾ ਹੈ। ਇਸ ਮਾਮਲੇ ਵਿੱਚ 2008 ਵਿੱਚ ਇੱਕ ਬ੍ਰਾਜ਼ੀਲੀਅਨ ਫਰਮ ਦੇ ਹੱਕ ਵਿੱਚ ਇੱਕ ਸੌਦਾ ਸੀਲ ਕਰਨ ਲਈ 5.76 ਮਿਲੀਅਨ ਅਮਰੀਕੀ ਡਾਲਰ ਦੀ ਕਥਿਤ ਰਿਸ਼ਵਤ ਦਿੱਤੀ ਗਈ ਸੀ। ਈਡੀ ਨੇ ਇਸ ਮਾਮਲੇ ਵਿੱਚ 2020 ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਦੋ ਵਾਰ ਵਿਧਾਇਕ ਰਹ ਚੁੱਕੇ ਖੰਨਾ ਇਸ ਸਮੇਂ ਭਾਜਪਾ ਦੀ ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਹਨ। 

15 ਜਨਵਰੀ ਨੂੰ ਵੀ ਜਾਰੀ ਹੋਏ ਸਨ ਸੰਮਨ 

ਹਾਲਾਂਕਿ ਇਸ ਸਬੰਧ ਵਿੱਚ ਕੋਈ ਪੁਸ਼ਟੀ ਨਹੀਂ ਹੋਈ ਹੈ, ਪਰ ਸੂਤਰਾਂ ਦੇ ਅਨੁਸਾਰ ਸੰਮਨ ਈਡੀ ਦੇ ਸਹਾਇਕ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 6 ਜਨਵਰੀ ਨੂੰ ਵੀ ਸੰਮਨ ਜਾਰੀ ਕੀਤੇ ਗਏ ਸਨ ਅਤੇ ਇਸ ਤੋਂ ਬਾਦ 15 ਜਨਵਰੀ ਨੂੰ ਸੰਮਨ ਜਾਰੀ ਕੀਤੇ ਗਏ ਸਨ। ਦੱਸ ਦਈਏ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਹਾਲ ਹੀ ਵਿੱਚ ਦਾਇਰ ਚਾਰਜਸ਼ੀਟ ਵਿੱਚ, ਜਾਂਚ ਏਜੰਸੀ ਨੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਧਾਰਾ 120-ਬੀ ਦੇ ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਵੀ ਜੋੜਿਆਂ ਹਨ। ਸੀਬੀਆਈ ਨੇ ਜੂਨ 2023 ਵਿੱਚ ਹਥਿਆਰ ਡੀਲਰ ਅਰਵਿੰਦ ਖੰਨਾ, ਵਪਾਰੀ ਅਨੂਪ ਗੁਪਤਾ ਅਤੇ ਵਕੀਲ ਗੌਤਮ ਖੇਤਾਨ ਖ਼ਿਲਾਫ਼ ਆਰੋਪ ਪੱਤਰ ਦਾਇਰ ਕੀਤਾ ਸੀ।

ਇਹ ਵੀ ਪੜ੍ਹੋ

Tags :