Earthquake: ਪੰਜਾਬ-ਹਰਿਆਣਾ, ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ਵਿੱਚ ਲਗੇ ਭੂਚਾਲ ਦੇ ਝਟਕੇ 

ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ 'ਚ ਸੀ ਅਤੇ ਹਿੰਦੂਕੁਸ਼ ਖੇਤਰ 'ਚ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.1 ਸੀ। ਭੂਚਾਲ ਕਾਰਨ ਧਰਤੀ ਕਾਫੀ ਦੇਰ ਤੱਕ ਕੰਬਦੀ ਰਹੀ।

Share:

Earthquake: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਅੱਜ ਦੁਪਹਿਰ 2.50 ਵਜੇ ਆਇਆ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ 'ਚ ਸੀ ਅਤੇ ਹਿੰਦੂਕੁਸ਼ ਖੇਤਰ 'ਚ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.1 ਸੀ। ਭੂਚਾਲ ਕਾਰਨ ਧਰਤੀ ਕਾਫੀ ਦੇਰ ਤੱਕ ਕੰਬਦੀ ਰਹੀ। ਜਾਣਕਾਰੀ ਦੇ ਮੁਤਾਬਿਕ ਦਿੱਲੀ-NCR ਅਤੇ ਜੰਮੂ-ਕਸ਼ਮੀਰ 'ਚ ਵੀ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਆਉਂਦੇ ਹੀ ਹਰ ਕੋਈ ਆਪਣੇ ਦਫ਼ਤਰਾਂ ਅਤੇ ਘਰਾਂ ਤੋਂ ਬਾਹਰ ਆ ਗਏ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।  

ਲਗਾਤਾਰ ਆ ਰਹੇ ਭੂਚਾਲ

ਨੈਸ਼ਨਲ ਸੈਂਟਰ ਫਾਰ ਸਿਸਮਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 20 ਦਸੰਬਰ 2023 ਨੂੰ ਹਰਿਆਣਾ ਵਿੱਚ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.0 ਮਾਪੀ ਗਈ। ਇਸ ਦਾ ਕੇਂਦਰ ਪਾਣੀਪਤ ਸੀ। ਇਸ ਤੋਂ ਪਹਿਲਾਂ 5 ਸਤੰਬਰ 2023 ਨੂੰ ਇੱਕ ਹੀ ਦਿਨ ਵਿੱਚ ਦੋ ਵਾਰ ਭੂਚਾਲ ਆਇਆ ਸੀ। ਭੂਚਾਲ ਦਾ ਪਹਿਲਾ ਝਟਕਾ ਦੁਪਹਿਰ 12:27 'ਤੇ ਅਤੇ ਦੂਜਾ ਝਟਕਾ 1:44 'ਤੇ ਆਇਆ। ਯਾਨੀ ਥੋੜ੍ਹੇ ਸਮੇਂ ਬਾਅਦ ਦੂਜੀ ਵਾਰ ਭੂਚਾਲ ਆਇਆ। 12:27 'ਤੇ ਆਏ ਭੂਚਾਲ ਦਾ ਕੇਂਦਰ ਪਿੰਡ ਪੋਲਾਂਗੀ ਸੀ ਅਤੇ ਇਸ ਦੀ ਤੀਬਰਤਾ 2.6 ਸੀ, ਜਦਕਿ 01:44 'ਤੇ ਆਏ ਭੂਚਾਲ ਦਾ ਕੇਂਦਰ ਪਿੰਡ ਆਸਣ ਸੀ।ਇਸ ਭੂਚਾਲ ਦੀ ਤੀਬਰਤਾ 2.7 ਦਰਜ ਕੀਤੀ ਗਈ। ਇਸ ਤੋਂ ਇਲਾਵਾ ਨਵੇਂ ਸਾਲ ਦੀ ਸ਼ੁਰੂਆਤ 'ਚ ਵੀ ਹਰਿਆਣਾ ਸਮੇਤ ਦਿੱਲੀ ਐਨਸੀਆਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਦੋਂ ਝੱਜਰ ਜ਼ਿਲ੍ਹੇ ਦਾ ਪਿੰਡ ਬੇਰੀ ਭੂਚਾਲ ਦਾ ਕੇਂਦਰ ਸੀ। ਦੁਪਹਿਰ 1:19 ਵਜੇ ਆਏ ਇਸ ਭੂਚਾਲ ਦੀ ਤੀਬਰਤਾ 3.8 ਸੀ।

ਇਹ ਵੀ ਪੜ੍ਹੋ