Side Effects of Weather: ਹਿਮਾਚਲ ਵਿੱਚ ਬਰਫ਼ਬਾਰੀ ਨਾ ਹੋਣ ਕਾਰਨ ਪੰਜਾਬ ਵਿੱਚ ਪੈਦਾ ਹੋ ਸਕਦਾ ਵੱਡਾ ਸੰਕਟ, ਜਾਣੋ ਕੀ ਹੈ ਮਾਮਲਾ

Side Effects of Weather: ਮੌਸਮ ਵਿੱਚ ਆਏ ਬਦਲਾਅ ਦੇ ਵੱਡੇ ਅਸਰ ਇਸ ਵਾਰ ਪੰਜਾਬ ਸਣੇ ਕਈ ਰਾਜਾਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਬਰਫਬਾਰੀ ਨਾ ਹੋਣ ਦਾ ਸਭ ਤੋਂ ਵੱਡਾ ਅਸਰ ਬਿਜਲੀ ਉਤਪਾਦਨ ਤੇ ਹੋਇਆ ਹੈ। ਹਿਮਾਚਲ ਵਿੱਚ ਬਿਜਲੀ ਦਾ ਉਤਪਾਦਨ 70 ਫੀਸਦੀ ਤੱਕ ਘੱਟ ਗਿਆ ਹੈ।

Share:

Side Effects of Weather: ਸਰਦੀ ਦੇ ਮੌਸਮ ਵਿੱਚ ਇਸ ਵਾਰ ਹਿਮਾਚਲ 'ਚ ਇਕ ਵਾਰ ਵੀ ਬਰਫ਼ਬਾਰੀ ਨਹੀਂ ਹੋਈ। ਮੌਸਮ ਦੇ ਲਿਹਾਜ਼ ਨਾਲ ਇਸ ਵਾਰ ਵੱਡਾ ਬਦਲਾਅ ਵੇਖਿਆ ਗਿਆ। ਇਸ ਸ਼ਾਇਦ ਪਹਿਲਾ ਮੌਕਾ ਹੈ, ਜਦੋਂ ਦਸੰਬਰ-ਜਨਵਰੀ ਦਾ ਪੂਰਾ ਮਹੀਨਾ ਹੀ ਹਿਮਾਚਲ ਵਿੱਚ ਬਰਫ਼ਬਾਰੀ ਨਾ ਹੋਈ ਹੋਵੇ। ਮੌਸਮ ਵਿੱਚ ਆਏ ਬਦਲਾਅ ਦੇ ਵੱਡੇ ਅਸਰ ਇਸ ਵਾਰ ਪੰਜਾਬ ਸਣੇ ਕਈ ਰਾਜਾਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਬਰਫਬਾਰੀ ਨਾ ਹੋਣ ਦਾ ਸਭ ਤੋਂ ਵੱਡਾ ਅਸਰ ਬਿਜਲੀ ਉਤਪਾਦਨ ਤੇ ਹੋਇਆ ਹੈ। ਹਿਮਾਚਲ ਵਿੱਚ ਬਿਜਲੀ ਦਾ ਉਤਪਾਦਨ 70 ਫੀਸਦੀ ਤੱਕ ਘੱਟ ਗਿਆ ਹੈ। ਦਰਿਆਵਾਂ ਵਿੱਚ ਪਾਣੀ ਘੱਟ ਹੋਣ ਕਾਰਨ ਹਿਮਾਚਲ ਗੁਆਂਢੀ ਰਾਜਾਂ ਦੀ ਬਿਜਲੀ ’ਤੇ ਨਿਰਭਰ ਹੋ ਗਿਆ ਹੈ। ਇਸੇ ਤਰ੍ਹਾਂ ਜਲ ਸ਼ਕਤੀ ਵਿਭਾਗ ਦੀਆਂ ਜ਼ਿਆਦਾਤਰ ਪੀਣ ਵਾਲੇ ਪਾਣੀ ਅਤੇ ਸਿੰਚਾਈ ਸਕੀਮਾਂ ਵਿੱਚ ਵੀ ਪਾਣੀ ਦਾ ਪੱਧਰ 30 ਫੀਸਦੀ ਤੱਕ ਘੱਟ ਗਿਆ ਹੈ। ਸਰਦੀਆਂ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਗਏ ਹਨ।

ਜਾਣੋ ਕੀ ਹੋਵੇਗਾ ਗੁਆਂਡੀ ਰਾਜਾਂ ਤੇ ਅਸਰ?

ਸਰਦੀਆਂ ਦੇ ਮੌਸਮ ਵਿੱਚ ਜਿਹੜੇ ਪਹਾੜ ਆਮ ਤੌਰ ਤੇ ਬਰਫ਼ ਨਾਲ ਢਕੇ ਹੁੰਦੇ ਹਨ, ਉਹ ਖਾਲੀ ਪਏ ਹਨ। ਸਰਦੀ ਦੇ ਸੋਕੇ ਨੇ ਪਿਛਲੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਨਾਲ ਗਰਮੀਆਂ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਪਾਣੀ ਲਈ ਹਾਹਾਕਾਰ ਮੱਚੀ ਸਕਦੀ ਹੈ। ਇਥੋਂ ਤੱਕ ਕਿ ਹਿਮਾਲੀਅਨ ਖੇਤਰਾਂ ਵਿੱਚ ਬਰਫ਼ਬਾਰੀ ਨਹੀਂ ਹੋਈ। ਇਸਦਾ ਅਸਰ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਗਰਮੀਆਂ 'ਚ ਦੇਖਣ ਨੂੰ ਮਿਲੇਗਾ। ਖਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀ ਖੇਤੀ 'ਤੇ ਪਵੇਗਾ। ਹਿਮਾਚਲ ਦੇ ਚਾਰ ਨਦੀ ਬੇਸਿਨ, ਚਨਾਬ, ਰਾਵੀ, ਸਤਲੁਜ ਅਤੇ ਬਿਆਸ 'ਤੇ ਬਰਫ਼ ਨਾਲ ਢੱਕਣ ਵਾਲਾ ਖੇਤਰ ਪਿਛਲੇ ਸਾਲ ਵੀ 14 ਫੀਸਦੀ ਘਟਿਆ ਹੈ। 

ਹਿਮਾਚਲ ਵਿੱਚ ਬਰਫ ਨਾਲ ਢੱਕੇ ਖੇਤਰ 'ਚ ਆਈ ਹੋਰ ਕਮੀ

ਸੂਤਰਾਂ ਦੀ ਮੰਨੀਏ ਤਾਂ ਇਸ ਸਾਲ ਵੀ ਹਿਮਾਚਲ ਪ੍ਰਦੇਸ਼ ਦੀ ਹੁਣ ਤੱਕ ਦੀ ਜਾਂਚ 'ਚ ਬਰਫ ਨਾਲ ਢੱਕੇ ਖੇਤਰ 'ਚ ਹੋਰ ਕਮੀ ਆਈ ਹੈ। ਹਿਮਾਲਿਆ 'ਚ ਗਲੇਸ਼ੀਅਰ ਰੀਚਾਰਜ ਨਾ ਹੋਣ ਕਾਰਨ ਉਨ੍ਹਾਂ ਦੀ ਸਿਹਤ 'ਤੇ ਅਸਰ ਪਿਆ ਹੈ। ਇਸ ਕਾਰਨ ਗਰਮੀਆਂ ਵਿੱਚ ਹਿਮਾਚਲ ਦੇ ਨਾਲ-ਨਾਲ ਗੁਆਂਢੀ ਰਾਜਾਂ ਵਿੱਚ ਵੀ ਸੋਕੇ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਹਿਮਾਚਲ ਵਿੱਚ ਵੀ ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਪਾਣੀ ਨਹੀਂ ਮਿਲੇਗਾ। 
 

ਇਹ ਵੀ ਪੜ੍ਹੋ

Tags :