Dense Fog ਕਾਰਨ ਪੰਜਾਬ ਰੋਡਵੇਜ਼ ਦੀ ਬੱਸ ਦਰੱਖਤ ਚ ਵੱਜੀ, ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਸਨ। ਬੱਸ ਸਵੇਰੇ 4.40 ਵਜੇ ਜਲਾਲਾਬਾਦ ਤੋਂ ਫਤਿਹਾਬਾਦ ਲਈ ਰਵਾਨਾ ਹੋਈ ਸੀ।

Share:

ਹਾਈਲਾਈਟਸ

  • ਕਰੀਬ 5 ਵਜੇ ਦੇ ਕਰੀਬ ਸਵਾਰੀਆਂ ਪਿੰਡ ਚੱਕ ਸੈਦੋਕੇ ਤੋਂ ਬੱਸ ਵਿੱਚ ਚੜ੍ਹੀਆਂ ਸਨ

Punjab News: ਸੰਘਣੀ ਧੁੰਦ ਕਾਰਨ ਜਲਾਲਾਬਾਦ 'ਚ ਮੁਕਤਸਰ ਡਿਪੂ ਦੀ ਪੰਜਾਬ ਰੋਡਵੇਜ਼ ਦੀ ਬੱਸ ਸੜਕ ਤੋਂ ਹੇਠਾਂ ਜਾ ਡਿੱਗੀ। ਹਾਦਸੇ ਵਿੱਚ ਕਰੀਬ ਅੱਧੀ ਦਰਜਨ ਸਵਾਰੀਆਂ ਦੇ ਜ਼ਖ਼ਮੀ ਹੋ ਗਈਆਂ। ਇਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਬੱਸ ਦੇ ਕੰਡਕਟਰ ਗੁਰਜੰਟ ਸਿੰਘ ਅਨੁਸਾਰ ਸੰਘਣੀ ਧੁੰਦ ਕਾਰਨ ਬੱਸ ਸੜਕ ਤੋਂ ਉਤਰ ਗਈ ਅਤੇ ਸੜਕ ਕਿਨਾਰੇ ਲੱਗੇ ਦਰੱਖਤ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਸਨ। ਬੱਸ ਸਵੇਰੇ 4.40 ਵਜੇ ਜਲਾਲਾਬਾਦ ਤੋਂ ਫਤਿਹਾਬਾਦ ਲਈ ਰਵਾਨਾ ਹੋਈ ਸੀ।

ਕੰਡਕਟਰ ਵੀ ਹੋਇਆ ਜ਼ਖਮੀ 

ਕਰੀਬ 5 ਵਜੇ ਦੇ ਕਰੀਬ ਸਵਾਰੀਆਂ ਪਿੰਡ ਚੱਕ ਸੈਦੋਕੇ ਤੋਂ ਬੱਸ ਵਿੱਚ ਚੜ੍ਹੀਆਂ। ਜਦੋਂ ਬੱਸ ਚੱਕ ਸਾਦੋਕੇ ਤੋਂ ਥੋੜ੍ਹਾ ਅੱਗੇ ਪੁੱਜੀ ਤਾਂ ਧੁੰਦ ਕਾਰਨ ਕੁਝ ਦਿਖਾਈ ਨਹੀਂ ਦਿੱਤਾ ਅਤੇ ਬੱਸ ਸੜਕ ਤੋਂ ਹੇਠਾਂ ਜਾ ਡਿੱਗੀ। ਇਸ ਘਟਨਾ ਦੌਰਾਨ ਸਵਾਰੀਆਂ ਦੇ ਮੂੰਹ ਅਤੇ ਹੱਥਾਂ 'ਤੇ ਸੱਟਾਂ ਲੱਗੀਆਂ। ਕੰਡਕਟਰ ਦਾ ਹੱਥ ਵੀ ਜ਼ਖਮੀ ਹੋ ਗਿਆ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ