Weekend: 3 ਛੁੱਟੀਆਂ ਹੋਣ ਕਾਰਨ ਅੰਮ੍ਰਿਤਸਰ 'ਚ ਸੈਲਾਨੀਆਂ ਦੀ ਗਿਣਤੀ ਵਿੱਚ ਇਜਾਫਾ, ਵੱਡੀ ਗਿਣਤੀ ਵਿੱਚ ਲੋਕਾਂ ਨੇ ਦੇਖੀ ਰਿਟਰੀਟ ਸੈਰੇਮਨੀ

Weekend: ਕੜਾਕੇ ਦੀ ਠੰਡ ਦੇ ਵਿਚਾਲੇ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ। ਅਟਾਰੀ ਬਾਰਡਰ ’ਤੇ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਰਿਟਰੀਟ ਸੈਰੇਮਨੀ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ।

Share:

Weekend: ਜਨਵਰੀ ਦੇ ਆਖਰੀ ਹਫਤੇ ਦੇ ਅੰਤ ਵਿੱਚ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਇਕ ਵਾਰ ਫਿਰ ਤੋਂ ਵਾਧਾ ਦੇਖਿਆ ਜਾ ਰਿਹਾ ਹੈ। ਇਸਦਾ ਵੱਡਾ ਕਾਰਨ ਇਸ ਹਫਤੇ 3 ਛੁੱਟੀਆਂ ਹੋਣਾ ਮੰਨਿਆ ਜਾ ਰਿਹਾ ਹੈ। 26 ਤੋਂ 28 ਜਨਵਰੀ ਤੱਕ ਸ਼ਹਿਰ ਦੇ ਸਾਰੇ ਹੋਟਲ ਭਰੇ ਹੋਏ ਹਨ। ਕੜਾਕੇ ਦੀ ਠੰਡ ਦੇ ਵਿਚਾਲੇ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ। ਅਟਾਰੀ ਬਾਰਡਰ ’ਤੇ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਰਿਟਰੀਟ ਸੈਰੇਮਨੀ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ। ਅੰਮ੍ਰਿਤਸਰ ਤੋਂ ਲੋਕ ਹਿਮਾਚਲ ਅਤੇ ਜੰਮੂ-ਕਸ਼ਮੀਰ ਤੱਕ ਵੀ ਆਸਾਨੀ ਨਾਲ ਪਹੁੰਚ ਜਾਂਦੇ ਹਨ। ਇਹੀ ਕਾਰਨ ਹੈ ਕਿ ਇਸ ਹਫਤੇ ਸੈਲਾਨੀਆਂ ਨੇ ਅੰਮ੍ਰਿਤਸਰ ਦਾ ਰੁਖ ਕੀਤਾ। ਹਾਲਤ ਇਹ ਹੋ ਚੁੱਕੀ ਹੈ ਕਿ ਅੰਮ੍ਰਿਤਸਰ ਵਿੱਚ ਕੋਈ ਵੀ ਹੋਟਲ ਜਾਂ ਸਰਾਏ ਖਾਲੀ ਨਹੀਂ ਹੈ।
 
ਅੰਮ੍ਰਿਤਸਰ ਦਾ ਕੋਈ ਵੀ ਹੋਟਲ ਤਿੰਨ ਦਿਨਾਂ ਲਈ ਖਾਲੀ ਨਹੀਂ 

ਸੈਰ ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ 3 ਦਿਨਾਂ ਵਿੱਚ ਦੋ ਲੱਖ ਤੋਂ ਵੱਧ ਸੈਲਾਨੀ ਅੰਮ੍ਰਿਤਸਰ ਪੁੱਜੇ ਹਨ। ਅੰਮ੍ਰਿਤਸਰ ਹੋਟਲ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਕੰਡਾ ਦਾ ਕਹਿਣਾ ਹੈ ਕਿ ਸ਼ਹਿਰ ਦਾ ਕੋਈ ਵੀ ਹੋਟਲ ਤਿੰਨ ਦਿਨਾਂ ਲਈ ਖਾਲੀ ਨਹੀਂ ਹੈ। ਅੰਦਰੂਨੀ ਸ਼ਹਿਰ ਅਤੇ ਬਾਹਰਲੇ ਸਾਰੇ ਛੋਟੇ-ਵੱਡੇ ਹੋਟਲ ਪਿਛਲੇ ਇੱਕ ਹਫ਼ਤੇ ਤੋਂ ਪੂਰੀ ਤਰ੍ਹਾਂ ਬੁੱਕ ਹਨ। ਇੱਥੋਂ ਤੱਕ ਕਿ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਸਰਾਵਾਂ ਵੀ ਬੁੱਕ ਹੋ ਚੁੱਕੀਆਂ ਹਨ। ਸ਼੍ਰੀ ਦੁਰਗਿਆਣਾ ਮੰਦਿਰ ਦਾ ਯਾਤਰੀ ਨਿਵਾਸ ਵੀ ਬੁੱਕ ਹੈ।

ਇਹ ਵੀ ਪੜ੍ਹੋ