ਫਿਰੋਜ਼ਪੁਰ 'ਚ ਨਸ਼ਾ ਤਸਕਰਾਂ ਨੇ ਲਈਆਂ ਤਿੰਨ ਜਾਨਾਂ

ਜਦੋਂ ਪੁਲਿਸ ਦੀ ਟੀਮ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਇਹਨਾਂ ਨੇ ਤੇਜ਼ ਰਫ਼ਤਾਰ ਕਾਰ ਨਾਲ ਮੋਟਰਸਾਈਕਲ ਸਵਾਰ ਦੋ ਬਜ਼ੁਰਗਾਂ ਸਮੇਤ ਇੱਕ ਬੱਚੀ ਨੂੰ ਟੱਕਰ ਮਾਰ ਦਿੱਤੀ।

Share:

ਹਾਈਲਾਈਟਸ

  • ਨਸ਼ਾ ਤਸਕਰਾਂ
  • ਸੀਆਈਏ

ਪੰਜਾਬ 'ਚ ਨਸ਼ਾ ਤਸਕਰਾਂ ਨੇ ਤਿੰਨ ਜਾਨਾਂ ਲੈ ਲਈਆਂ। ਮਾਮਲਾ ਫ਼ਿਰੋਜ਼ਪੁਰ ਦੇ ਮੱਖੂ ਇਲਾਕੇ ਤੋਂ ਸਾਮਣੇ ਆਇਆ ਹੈ। ਇੱਥੇ ਬਿਜਲੀ ਘਰ ਦੇ ਸਾਹਮਣੇ ਨਸ਼ਾ ਤਸਕਰਾਂ ਦੀ ਕਾਰ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਸੀਆਈਏ ਸਟਾਫ਼ ਦੀ ਟੀਮ ਤਸਕਰਾਂ ਦੀ ਕਾਰ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ  ਤਸਕਰਾਂ ਦੀ ਕਾਰ ਦੇ ਅੱਗੇ ਮੋਟਰਸਾਈਕਲ  ਆ ਗਿਆ। ਉਹਨਾਂ ਨੇ ਕਾਰ ਰੋਕਣ ਦੀ ਬਜਾਏ ਟੱਕਰ ਮਾਰ ਦਿੱਤੀ। 

ਕਾਰ 'ਚ ਹੈਰੋਇਨ ਹੋਣ ਦੀ ਖ਼ਬਰ 

ਕਿਹਾ ਜਾ ਰਿਹਾ ਹੈ ਕਿ ਕਾਰ 'ਚ ਹੈਰੋਇਨ ਸੀ। ਜਿਸਦੀ ਸਪਲਾਈ ਦੇਣ ਤਸਕਰ ਜਾ ਰਹੇ ਸੀ। ਸੀਆਈਏ ਸਟਾਫ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਹਾਦਸੇ 'ਚ  ਪਿੰਡ ਘੁੱਦੂਵਾਲਾ ਦੇ ਵਸਨੀਕ ਅਮਰ ਸਿੰਘ ਅਤੇ ਉਸਦੇ ਭਰਾ ਕੁਲਬੀਰ ਸਿੰਘ, ਇਹਨਾਂ ਦੀ 7 ਸਾਲਾ ਪੋਤੀ ਨਿਮਰਤ ਕੌਰ ਦੀ ਮੌਤ ਹੋ ਗਈ। 

ਕਤਲ ਕੇਸ ਦਰਜ ਕਰਨ ਦੀ ਮੰਗ

ਇਸ ਘਟਨਾ ਨੂੰ ਲੈਕੇ ਇਲਾਕੇ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਤਸਕਰਾਂ ਦੇ ਖਿਲਾਫ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। 

ਇਹ ਵੀ ਪੜ੍ਹੋ