UK ਤੋਂ ਫੇਸਬੁੱਕ ਤੇ ਲਾਈਵ ਹੋਇਆ ਨਸ਼ਾ ਤਸਕਰ ਮਨੀ, ਜਲੰਧਰ ਪੁਲਿਸ ਤੇ ਲਗਾਏ ਗੰਭੀਰ ਆਰੋਪ,ਕਿਹਾ ਜਾਣ ਬੁੱਝ ਕੇ ਫਸਾਇਆ ਗਿਆ

ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 10 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 29 ਕਿਲੋ ਅਫੀਮ ਬਰਾਮਦ ਕੀਤੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਸਿਟੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇੱਕ ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ 'ਚ ਕਿਹਾ ਸੀ ਕਿ ਮਨੀ ਠਾਕੁਰ ਪਿਛਲੇ ਤਿੰਨ ਸਾਲਾਂ ਤੋਂ ਵਿਦੇਸ਼ਾਂ ਵਿੱਚ ਨਸ਼ਾ ਭੇਜਣ 'ਚ ਕਾਫੀ ਸਰਗਰਮ ਸੀ।

Share:

Punjab News: ਜਲੰਧਰ ਸਿਟੀ ਪੁਲਿਸ ਵੱਲੋਂ ਤੋੜੇ ਗਏ ਅੰਤਰਰਾਸ਼ਟਰੀ ਅਫੀਮ ਤਸਕਰੀ ਗਿਰੋਹ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ। ਮਨੀ ਠਾਕੁਰ, ਜਿਸ ਨੂੰ ਸਿਟੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਿੰਗਪਿਨ ਬਣਾਇਆ ਗਿਆ ਹੈ, ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਕੇਸ ਵਿੱਚ ਫਸਾਇਆ ਜਾ ਰਿਹਾ ਹੈ।

ਮਨੀ ਠਾਕੁਰ ਨੇ ਸੋਮਵਾਰ ਨੂੰ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ ਕਿ ਉਹ 1 ਸਾਲ 1 ਮਹੀਨੇ ਤੋਂ ਯੂਕੇ 'ਚ ਰਹਿ ਰਿਹਾ ਹੈ ਅਤੇ ਉੱਥੇ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ ਪਰ ਨਸ਼ੇ ਦਾ ਕਾਰੋਬਾਰ ਨਹੀ ਕਰਦਾ।

ਮਨੀਸ਼ ਕੁਮਾਰ ਨੇ ਕਿਹਾ ਉਸਨੂੰ ਫਸਾਇਆ ਜਾ ਰਿਹਾ ਹੈ

ਮਨੀਸ਼ ਕੁਮਾਰ ਉਰਫ ਮਨੀ ਠਾਕੁਰ ਨੇ ਫੇਸਬੁੱਕ ਲਾਈਵ 'ਤੇ ਕਿਹਾ ਕਿ ਜਲੰਧਰ ਸਿਟੀ ਪੁਲਿਸ ਨੇ ਕੱਲ ਅਫੀਮ ਬਰਾਮਦ ਕੀਤੀ ਸੀ, ਜਿਸ ਦੀ ਸਪਲਾਈ ਚੇਨ ਵਿਦੇਸ਼ਾਂ 'ਚ ਦੱਸੀ ਜਾ ਰਹੀ ਹੈ। ਪੁਲਿਸ ਨੇ ਉਸ ਨੂੰ ਉਕਤ ਚੇਨ ਦੇ ਕਿੰਗਪਿਨ ਦੱਸਿਆ ਪਰ, ਅਜਿਹਾ ਕੁਝ ਵੀ ਨਹੀਂ ਹੈ। ਇਹ ਸਾਰੇ ਦੋਸ਼ ਗਲਤ ਹਨ। ਮਨੀ ਠਾਕੁਰ ਨੇ ਕਿਹਾ- ਸਿਟੀ ਪੁਲਿਸ ਨੇ ਹਰਮਨ ਨਾਮ ਦੇ ਨੌਜਵਾਨ ਨੂੰ ਕੇਸ ਵਿੱਚੋਂ ਕੱਢਣ ਲਈ ਉਸ ਨੂੰ ਫਸਾਇਆ ਹੈ। ਠਾਕੁਰ ਨੇ ਇਹ ਵੀ ਦੱਸਿਆ ਕਿ ਉਸਦੇ ਕੋਲ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦੀ ਰਿਕਾਰਡਿੰਗ ਵੀ ਹੈ। ਜਿਸ ਵਿੱਚ ਸਿਟੀ ਪੁਲਿਸ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਕਤ ਮਾਮਲੇ ਵਿੱਚ ਮਨੀ ਠਾਕੁਰ ਨੂੰ ਫਸਾਇਆ ਜਾਵੇ ਅਤੇ ਗ੍ਰਿਫ਼ਤਾਰ ਮੁਲਜ਼ਮ ਅਦਾਲਤ ਵਿੱਚ ਮਨੀ ਖ਼ਿਲਾਫ਼ ਬਿਆਨ ਦੇਵੇ।

ਇਹ ਵੀ ਪੜ੍ਹੋ

Tags :