DRUG OVERDOSE - 17 ਸਾਲਾਂ ਦੇ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ਦੇ ਬਾਥਰੂਮ ਚੋਂ ਮਿਲਿਆ 

ਬਲਵਿੰਦਰ ਦੀ ਹਾਲਤ ਬਹੁਤ ਨਾਜੁਕ ਸੀ। ਉਸ ਨੂੰ ਨੇੜਲੇ ਡਾਕਟਰ ਕੋਲ ਲੈ ਗਏ, ਜਿੱਥੇ ਪਹੁੰਚਦਿਆ ਹੀ ਉਸਦੀ ਮੌਤ ਹੋ ਗਈ। ਜਿਥੇ ਲੜਕਾ ਪਿਆ ਮਿਲਿਆ ਉਥੇ ਸਰਿੰਜਾਂ ਤੇ ਚਿੱਟਾ ਪੀਣ ਲਈ ਵਰਤੇ ਜਾਂਦੇ ਪੇਪਰ ਮਿਲੇ ਹਨ। ਪਿੰਡ ਵਾਸੀਆ ਨੇ ਸਮੁੱਚੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

Courtesy: ਮ੍ਰਿਤਕ ਦੀ ਫਾਇਲ ਫੋਟੋ

Share:

ਪਟਿਆਲਾ ਦੇ ਪਿੰਡ ਨੰਗਲ ਸਲੇਮਪੁਰ ਵਾਸੀ 17 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋ ਗਈ। ਉਹ ਦੋ ਭਰਾਵਾਂ ਚੋਂ ਛੋਟਾ ਸੀ। ਪਿੰਡਵਾਸੀਆਂ ਦੇ ਰੋਹ ਨੂੰ ਭਾਂਪਦਿਆ ਥਾਣਾ ਮੁਖੀ ਪੁਲਿਸ ਪਾਰਟੀ ਨਾਲ ਮੌਕੇ’ ਤੇ ਪੁੱਜੇ ਤੇ ਉਨ੍ਹਾਂ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਡੇਰਾਬਸੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ। ਜਿਸਦਾ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ। ਪਿੰਡ ਦੇ ਲੋਕਾਂ ਨੇ ਇਲਾਕੇ 'ਚ ਖੁੱਲ੍ਹੇਆਮ ਨਸ਼ਾ ਵਿਕਣ ਤੱਕ ਦੇ ਇਲਜ਼ਾਮ ਲਾਏ ਤੇ ਇਸਦੇ ਨਾਲ ਹੀ ਪੁਲਿਸ ਦੀ ਕਾਰਜਸ਼ੈਲੀ ਉਪਰ ਵੀ ਸਵਾਲ ਖੜ੍ਹੇ ਕੀਤੇ। 

ਰਾਤ ਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ 

ਮ੍ਰਿਤਕ ਬਲਵਿੰਦਰ ਸਿੰਘ (17) ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ  ਉਸਦਾ ਛੋਟਾ ਪੁੱਤ ਬਲਵਿੰਦਰ ਬੀਤੀ ਰਾਤ 9 ਵਜੇ ਘਰ ਆਇਆ ਸੀ ਤੇ ਉਸਨੂੰ ਕਿਸੇ ਨੇ ਫੋਨ ਕਰਕੇ ਬਾਹਰ ਬੁਲਾਇਆ। ਇਸੇ ਦਰਮਿਆਨ ਚਰਨਜੀਤ ਸਿੰਘ ਖੁਦ ਰਾਤ ਦੀ ਡਿਊਟੀ ’ਤੇ ਚਲਾ ਗਿਆ ਪਰ ਉਸਦਾ ਪੁੱਤ ਬਲਵਿੰਦਰ ਸਾਰੀ ਰਾਤ ਘਰ ਨਹੀ ਆਇਆ। ਸਵੇਰੇ ਪੰਜ ਵਜੇ ਉਨਾਂ ਦੇ ਗੁਆਢੀਆਂ ਦਾ ਲੜਕਾ ਉਸਦੇ ਪੁੱਤ ਨੂੰ ਸਾਇਕਲ ਰੇਹੜੀ ’ਤੇ ਲੈ ਕੇ ਆਇਆ। ਬਲਵਿੰਦਰ ਦੀ ਹਾਲਤ ਬਹੁਤ ਨਾਜੁਕ ਸੀ। ਉਸ ਨੂੰ ਨੇੜਲੇ ਡਾਕਟਰ ਕੋਲ ਲੈ ਗਏ, ਜਿੱਥੇ ਪਹੁੰਚਦਿਆ ਹੀ ਉਸਦੀ ਮੌਤ ਹੋ ਗਈ। 

ਸਾਇਕਲ ਰੇਹੜੀ 'ਤੇ ਲੈਕੇ ਆਇਆ ਪਿੰਡ ਦਾ ਬੰਦਾ

ਬਲਵਿੰਦਰ ਨੂੰ ਘਰ ਲੈ ਕੇ ਆਉਣ ਵਾਲੇ ਲੜਕੇ ਨੇ ਦੱਸਿਆ ਕਿ ਇਹ ਸਮਸ਼ਾਨਘਾਟ ਦੇ ਬਾਥਰੂਮ ਵਿੱਚ ਪਿਆ ਸੀ। ਪੀੜਤ ਨੇ ਦੱਸਿਆ ਕਿ ਉਸਦਾ ਲੜਕਾ ਕੰਮਕਾਰ ’ਤੇ ਲੱਗਾ ਹੋਇਆ ਸੀ ਤੇ ਰਾਤ ਉਹ ਤਨਖਾਹ ਲੈ ਕੇ ਆਇਆ ਸੀ। ਉਸ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਨਸ਼ਾ ਦੇ ਕੇ ਮਾਰਿਆ ਗਿਆ ਹੈ। ਉਸਨੂੰ ਕਿਸ ਨੇ ਫੋਨ ਕਰਕੇ ਬੁਲਾਇਆ, ਉਸ ਨਾਲ ਹੋਰ ਕੌਣ ਸਨ ਦੀ ਜਾਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆ ਅਨੁਸਾਰ ਪਿੰਡ ਦੇ ਕੁਝ ਨੌਜਵਾਨ ਸ਼ਰੇਆਮ ਚਿੱਟਾ ਵੇਚਦੇ ਹਨ, ਜਿਨਾਂ ਦੀ ਪੁਲਿਸ ਨੂੰ ਨਾਮ ਦੱਸ ਕੇ ਕਈ ਵਾਰ ਸਿਕਾਇਤ ਕੀਤੀ ਜਾ ਚੁੱਕੀ ਹੈ, ਪਰ ਕੋਈ ਕਾਰਵਾਈ ਨਹੀ ਹੋਈ। ਉਨਾਂ ਦੁੱਖੀ ਮਨ ਨਾਲ ਦੱਸਿਆ ਕਿ ਜੇ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਸਾਇਦ ਇਹ ਘਟਨਾ ਨਾ ਵਾਪਰਦੀ। ਉਨਾਂ ਦੱਸਿਆ ਕਿ ਜਿਥੇ ਲੜਕਾ ਪਿਆ ਮਿਲਿਆ ਉਥੇ ਸਰਿੰਜਾਂ ਤੇ ਚਿੱਟਾ ਪੀਣ ਲਈ ਵਰਤੇ ਜਾਂਦੇ ਪੇਪਰ ਮਿਲੇ ਹਨ। ਪਿੰਡ ਵਾਸੀਆ ਨੇ ਸਮੁੱਚੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁੱਖੀ ਗੁਰਸੇਵਕ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬਸੀ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ