ਪਟਿਆਲਾ ਵਿੱਚ ਨਸ਼ੇ ਨੇ ਲੈ ਲਈ ਇਕ ਹੋਰ ਨੌਜਵਾਨ ਦੀ ਜਾਨ

ਪੁਲਿਸ ਨੇ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪਿੰਡ ਵਿੱਚ ਤਸਕਰ ਲਗਾਤਾਰ ਨਸ਼ਾ ਵੇਚ ਰਹੇ ਹਨ।

Share:

ਪੰਜਾਬ ਦੀ ਜਵਾਨੀ ਨਸ਼ੇ ਦੇ ਦਲਦਲ ਵਿੱਚ ਧੱਸ ਕੇ ਲਗਾਤਾਰ ਬਰਬਾਦ ਹੋ ਰਹੀ ਹੈ। ਪਟਿਆਲਾ ਵਿੱਚ ਨਸ਼ੇ ਨੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਅਸੀਮ (24) ਵਾਸੀ ਕਾਦਰਾਬਾਦ ਸਮਾਣਾ ਵਜੋਂ ਹੋਈ ਹੈ। ਉਸ ਦੀ ਲਾਸ਼ ਸੰਗਰੂਰ ਦੇ ਮਦਨਪੁਰ ਰੋਡ ਕਾਲਾਝਾਰ ਚੌਕੀ ਨੇੜੇ ਬਰਾਮਦ ਹੋਈ। ਪੁਲਿਸ ਨੇ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪਿੰਡ ਵਿੱਚ ਤਸਕਰ ਲਗਾਤਾਰ ਨਸ਼ਾ ਵੇਚ ਰਹੇ ਹਨ। ਜਿਸ ਕਾਰਣ ਨੌਜਵਾਨ ਦੀ ਜਿੰਦਗੀ ਬਰਬਾਦ ਹੋ ਰਹੀ ਹੈ। ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਡੇਢ ਸਾਲ ਤੋਂ ਨਸ਼ੇ ਦਾ ਆਦੀ ਸੀ ਨੌਜਵਾਨ

ਪਰਿਵਾਰ ਦੇ ਮੁਤਾਬਿਕ ਮੁਹੰਦਮ ਕੋਈ ਕੰਮ ਨਹੀਂ ਕਰਦਾ ਸੀ। ਡੇਢ ਸਾਲ ਪਹਿਲਾਂ ਮੁਹੰਮਦ ਆਸਿਮ ਨਸ਼ੇ ਦਾ ਆਦੀ ਹੋ ਗਿਆ। ਉਹ ਨਸ਼ੇ ਦਾ ਟੀਕਾ ਲਗਾਉਂਦਾ ਸੀ ਅਤੇ ਸਿਗਰਟਾਂ ਦਾ ਸੇਵਨ ਕਰਦਾ ਸੀ। ਉਸਦੀ ਕੰਪਨੀ ਦਿਨੋ-ਦਿਨ ਵਿਗੜਦੀ ਗਈ। ਪਰਿਵਾਰ ਵਾਲਿਆਂ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਧਰਿਆ ਨਹੀਂ। ਹੀਰਾ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਲੋਕ ਨਸ਼ਾ ਵੀ ਵੇਚਦੇ ਹਨ, ਜਿਸ ਕਾਰਨ ਉਹ ਅਕਸਰ ਨਸ਼ੇ ਦੀ ਲਪੇਟ ਵਿੱਚ ਰਹਿੰਦਾ ਸੀ ਅਤੇ ਨਸ਼ੇ ਦੇ ਟੀਕੇ ਲਗਾਉਂਦਾ ਸੀ। ਪਰਿਵਾਰ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਪੁੱਤਰ ਗੁਆ ਦਿੱਤਾ ਹੈ। ਇਸ ਲਈ ਕੋਈ ਵੀ ਪਰਿਵਾਰ ਉਨ੍ਹਾਂ ਦੇ ਪੁੱਤਰ ਨੂੰ ਨਾ ਗੁਆਵੇ। 
 

ਇਹ ਵੀ ਪੜ੍ਹੋ