ਅੰਮ੍ਰਿਤਸਰ ਦੇ ਪਿੰਡ ਵਿੱਚ ਫਿਰ ਤੋਂ ਬਰਾਮਦ ਹੋਇਆ ਹੈਰੋਇਨ ਸਣੇ ਡ੍ਰੋਨ

ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਅੰਮ੍ਰਿਤਸਰ ਦੇ ਪਿੰਡ ਧਨੋਏ ਖੁਰਦ 'ਚ ਡਰੋਨ ਅਤੇ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੀਮਾ ਸੁਰੱਖਿਆ ਬਲ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿੱਚ ਡਰੋਨ ਗਤੀਵਿਧੀ ਹੋਈ ਹੈ।

Share:

ਪੰਜਾਬ ਵਿੱਚ ਪਾਕਿਸਤਾਨ ਤਸਰਕਾਂ ਵਲੋਂ ਲਗਾਤਾਰ ਡ੍ਰੋਨ ਭੇਜਣ ਦਾ ਸਿਲਸਿਲਾ ਜਾਰੀ ਹੈ। ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਅੰਮ੍ਰਿਤਸਰ ਦੇ ਪਿੰਡ ਧਨੋਏ ਖੁਰਦ 'ਚ ਡਰੋਨ ਅਤੇ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੀਮਾ ਸੁਰੱਖਿਆ ਬਲ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿੱਚ ਡਰੋਨ ਗਤੀਵਿਧੀ ਹੋਈ ਹੈ। ਇਸ ਲਈ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਡਰੋਨ ਖੇਤ ਵਿੱਚ ਪਿਆ ਦੇਖਿਆ ਗਿਆ। ਇਹ ਡਰੋਨ ਚੀਨ ਵਿੱਚ ਬਣਿਆ ਹੈ। ਇਸ ਦੇ ਨੇੜੇ ਇਕ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹਣ 'ਤੇ 545 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹੀਂ ਦਿਨੀਂ ਪਾਕਿਸਤਾਨੀ ਤਸਕਰ ਧੂੰਏਂ ਦਾ ਫਾਇਦਾ ਉਠਾ ਕੇ ਇਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਡਰੋਨ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ

ਡਰੋਨ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ ਹੈ। ਤਿੰਨ ਦਿਨ ਪਹਿਲਾਂ ਵੀ BSF ਨੇ ਭਾਰਤੀ ਸਰਹੱਦ ’ਤੇ ਡਰੋਨ ਨਾਲ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਸੀ। ਇਹ ਡਰੋਨ ਅੰਮ੍ਰਿਤਸਰ ਸਥਿਤ ਨੇਸਟਾ ਪਿੰਡ ਦੇ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਖੇਤ 'ਚੋਂ ਨਸ਼ੀਲੇ ਪਦਾਰਥਾਂ ਦੇ ਪੈਕਟ ਸਮੇਤ ਇਕ ਡਰੋਨ ਵੀ ਬਰਾਮਦ ਹੋਇਆ। ਪੈਕੇਟ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਸੀ। ਇਸ ਦੇ ਨਾਲ ਰੱਸੀ ਦੀ ਬਣੀ ਹੁੱਕ ਵੀ ਸੀ। ਇਸ ਤੋਂ ਇਲਾਵਾ ਪੈਕਟ 'ਚ ਨਸ਼ੀਲੀ ਵਸਤੂ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ