ਗੁਰਦੁਆਰਿਆਂ 'ਚ ਹੁਣ ਨਹੀਂ ਚਲੇਗਾ ਫੈਸ਼ਨ, SGPC ਨੇ ਗ੍ਰੰਥਿਆਂ ਅਤੇ ਰਾਗੀਆਂ ਸਿੰਘਾਂ ਲ਼ਈ ਲਾਗੂ ਕੀਤਾ ਡ੍ਰੈਸ ਕੋਡ

Dress Code in Gurudwara ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਅਹਿਮ ਫੈਸਲਾ ਲਿਆ ਹੈ ਜਿਸਦੇ ਤਹਿਤ ਹੁਣ ਗੁਰਦੁਆਰਿਆਂ ਵਿੱਚ ਫੈਸ਼ਨ ਨਹੀਂ ਚਲੇਗਾ। ਨਵੇਂ ਹੁਕਮਾਂ ਮੁਤਾਬਿਕ ਹੁਣ ਗੁਰਦੁਆਰਿਆਂ ਵਿੱਚ ਫੈਸ਼ਨਬੇਲ ਪਜਾਮਾ ਕੁਰਤਾ ਨਹੀਂ ਪਾਇਆ ਜਾਵੇਗਾ। ਬਲਕਿ ਸਾਦਾ ਪਜਾਮਾ ਕੁਰਤਾ ਪਾਇਆ ਜਾਵੇਗਾ। 

Share:

ਪੰਜਾਬ ਨਿਊਜ। ਪਹਿਲਾਂ ਗ੍ਰੰਥੀ ਅਤੇ ਰਾਗੀ ਸਿੰਘ ਆਪਣੀ ਮਰਜੀ ਨਾਲ ਡ੍ਰੈਸ ਪਾ ਕੇ ਗੁਰਦੁਆਰਿਆਂ ਵਿੱਚ ਪਾਠ ਕਰਨ ਚਲੇ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਚੱਲੇਗਾ। ਕਮੇਟੀ ਦੇ ਪ੍ਰਧਾਨ ਨੇ ਸਾਰਿਆਂ ਦੀ ਸਹਿਮਤੀ ਨਾਲ ਗ੍ਰੰਥਿਆਂ ਅਤੇ ਰਾਗੀ ਸਿੰਘ ਲਈ ਡ੍ਰੈਸ ਕੋਡ ਲਾਗੂ ਕੀਤਾ ਹੈ। ਇਸਦੇ ਤਹਿਤ ਫੈਸ਼ਨੇਬਲ ਕੁੜਤਾ-ਪਜਾਮਾ ਜੈਕਟ ਪਹਿਨਣ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਰਾਗੀ ਜਥਿਆਂ 'ਤੇ ਵੀ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ ਜਥੇਦਾਰ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਗੱਲ ਕਰਨ ਲਈ 27 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ।

ਮਾਮਲਾ ਹੱਲ ਨਹੀਂ ਹੋਇਆ ਤਾਂ ਪਟੀਸ਼ਨ ਲਈ ਜਾਵੇਗੀ ਵਾਪਸ 

ਇਸ ਤੋਂ ਇਲਾਵਾ ਜਥੇਦਾਰ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਗੱਲ ਕਰਨ ਲਈ 27 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ, ਜੇਕਰ 27 ਜਨਵਰੀ ਤੱਕ ਮਸਲਾ ਹੱਲ ਨਾ ਹੋਇਆ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਖ਼ਿਲਾਫ਼ ਦਾਇਰ ਪਟੀਸ਼ਨ ਵਾਪਸ ਲੈ ਲਈ ਜਾਵੇਗੀ। 
 

ਇਹ ਵੀ ਪੜ੍ਹੋ