ਮੁੰਬਈ ਦੇਖਣ ਦਾ ਸੁਪਨਾ ਲੈਕੇ ਕੁੜੀਆਂ ਮਾਪਿਆਂ ਤੋਂ 1000 ਕਿਲੋਮੀਟਰ ਦੂਰ ਗਈਆਂ, ਰੇਲਵੇ ਪੁਲਿਸ ਅਤੇ ਬਾਲ ਭਲਾਈ ਕਮੇਟੀ ਦੀ ਮਦਦ ਨਾਲ ਘਰ ਵਾਪਸ ਆਈਆਂ

ਵਿਦਿਆਰਥਣਾਂ ਮੁੰਬਈ ਦੇਖਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰੇਲਗੱਡੀ ਰਾਹੀਂ ਰਵਾਨਾ ਹੋ ਗਈਆਂ। ਜਦੋਂ ਲਗਭਗ ਇੱਕ ਹਜ਼ਾਰ ਕਿਲੋਮੀਟਰ ਦੂਰ ਪਹੁੰਚੀਆਂ, ਤਾਂ ਅਹਿਸਾਸ ਹੋਇਆ ਕਿ ਗਲਤ ਕਦਮ ਚੁੱਕਿਆ ਹੈ। ਜਦੋਂ ਉਹਨਾਂ ਨੇ ਫਿਲਮਾਂ ਵਿੱਚ ਮੁੰਬਈ ਸ਼ਹਿਰ ਦੇਖਿਆ ਤਾਂ ਉੱਥੇ ਜਾਣ ਦਾ ਸੁਪਨਾ ਦੇਖਿਆ। ਦੋਵੇਂ ਫਿਲਮ ਇੰਡਸਟਰੀ ਵਿੱਚ ਕੁਝ ਬਣਨ ਦੀ ਇੱਛਾ ਨਾਲ ਘਰੋਂ ਚਲੇ ਗਈਆਂ ਅਤੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ। 

Courtesy: ਬਾਲ ਭਲਾਈ ਕਮੇਟੀ ਨੇ ਬੱਚੀਆਂ ਨੂੰ ਮਾਤਾ ਪਿਤਾ ਹਵਾਲੇ ਕੀਤਾ

Share:

ਸੋਸ਼ਲ ਮੀਡੀਆ ਕਾਰਨ ਬੱਚੇ ਅਕਸਰ ਅਜਿਹੇ ਕਦਮ ਚੁੱਕਦੇ ਹਨ ਜਿਸਦੇ ਨਤੀਜੇ ਉਨ੍ਹਾਂ ਨੂੰ ਭੁਗਤਣੇ ਪੈਂਦੇ ਹਨ ਅਤੇ ਫਿਰ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਵੱਲੋਂ ਚੁੱਕੇ ਗਏ ਅਜਿਹੇ ਕਦਮਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ। ਇੱਥੇ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਮੁੰਬਈ ਦੇਖਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰੇਲਗੱਡੀ ਰਾਹੀਂ ਰਵਾਨਾ ਹੋ ਗਈਆਂ। ਜਦੋਂ ਲਗਭਗ ਇੱਕ ਹਜ਼ਾਰ ਕਿਲੋਮੀਟਰ ਦੂਰ ਪਹੁੰਚੀਆਂ, ਤਾਂ ਅਹਿਸਾਸ ਹੋਇਆ ਕਿ ਗਲਤ ਕਦਮ ਚੁੱਕਿਆ ਹੈ। ਫਿਰ ਰੇਲਵੇ ਪੁਲਿਸ ਦੀ ਮਦਦ ਨਾਲ ਉਹ ਘਰ ਵਾਪਸ ਆਈਆਂ।

ਦੋਵੇਂ ਹੀ ਫਿਲਮ ਇੰਡਸਟਰੀ ਵਿੱਚ ਜਾਣਾ ਚਾਹੁੰਦੀਆਂ

ਫਤਿਹਗੜ੍ਹ ਸਾਹਿਬ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਨਿਲ ਗੁਪਤਾ ਅਤੇ ਕਮੇਟੀ ਮੈਂਬਰ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਨੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਨਾਲ ਭੋਪਾਲ ਤੋਂ ਰੇਲਵੇ ਪੁਲਿਸ ਨੇ ਸੰਪਰਕ ਕੀਤਾ ਸੀ। ਫਿਰ ਪਤਾ ਲੱਗਾ ਕਿ ਉਹਨਾਂ ਦੇ ਇਲਾਕੇ ਦੀਆਂ ਦੋ ਲੜਕੀਆਂ ਘਰੋਂ ਭੱਜ ਗਈਆਂ ਹਨ। ਉਹਨਾਂ ਨੇ ਰੇਲਵੇ ਪੁਲਿਸ ਨਾਲ ਗੱਲ ਕਰਨ ਤੋਂ ਬਾਅਦ ਦੋਵਾਂ ਕੁੜੀਆਂ ਨੂੰ ਸਰਹਿੰਦ ਆਉਣ ਵਾਲੀ ਛੱਤੀਸਗੜ੍ਹ ਐਕਸਪ੍ਰੈਸ ਰੇਲਗੱਡੀ ਵਿੱਚ ਪੁਲਿਸ ਨਿਗਰਾਨੀ ਹੇਠ ਭੇਜਿਆ। ਇੱਥੇ ਬਾਲ ਭਲਾਈ ਕਮੇਟੀ ਦੇ ਮੈਂਬਰ ਪਹਿਲਾਂ ਹੀ ਸਰਹਿੰਦ ਰੇਲਵੇ ਸਟੇਸ਼ਨ 'ਤੇ ਪਹੁੰਚੇ ਅਤੇ ਜਦੋਂ ਰੇਲਗੱਡੀ ਸਰਹਿੰਦ ਰੁਕੀ ਤਾਂ ਦੋਵੇਂ ਕੁੜੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਬਾਅਦ ਵਿੱਚ ਉਹਨਾਂ ਨੂੰ ਮਾਪਿਆਂ ਨਾਲ ਮਿਲਾਇਆ ਗਿਆ। ਐਡਵੋਕੇਟ ਗੁਰਾਇਆ ਨੇ ਕਿਹਾ ਕਿ ਦੋਵੇਂ ਕੁੜੀਆਂ ਸਰਹਿੰਦ ਤੋਂ ਭੋਪਾਲ ਰੇਲਵੇ ਸਟੇਸ਼ਨ ਪਹੁੰਚੀਆਂ ਸਨ। ਉਥੋਂ ਵਾਪਸ ਆਈਆਂ।

ਫਿਲਮਾਂ ਦੇਖ ਕੇ ਬਣਾਇਆ ਪਲਾਨ 

ਦੋਵੇਂ ਕੁੜੀਆਂ ਸਹੇਲੀਆਂ ਹਨ। ਜਦੋਂ ਉਹਨਾਂ ਨੇ ਫਿਲਮਾਂ ਵਿੱਚ ਮੁੰਬਈ ਸ਼ਹਿਰ ਦੇਖਿਆ ਤਾਂ ਉੱਥੇ ਜਾਣ ਦਾ ਸੁਪਨਾ ਦੇਖਿਆ। ਦੋਵੇਂ ਫਿਲਮ ਇੰਡਸਟਰੀ ਵਿੱਚ ਕੁਝ ਬਣਨ ਦੀ ਇੱਛਾ ਨਾਲ ਘਰੋਂ ਚਲੇ ਗਈਆਂ ਅਤੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ। ਕੁੜੀਆਂ ਦੇ ਮਾਪਿਆਂ ਨੇ ਬਾਲ ਭਲਾਈ ਕਮੇਟੀ ਅਤੇ ਰੇਲਵੇ ਪੁਲਿਸ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ