Dr. Inderbir Singh Nijjar ਦੂਜੀ ਵਾਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ, ਸੁਰਿੰਦਰਜੀਤ ਨੂੰ 92 ਵੋਟਾਂ ਨਾਲ ਹਰਾਇਆ

ਇਸ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਵਿਰੋਧੀ ਧੜੇ ਦੇ ਕੱਢੇ ਗਏ ਮੈਂਬਰਾਂ ਨੇ ਪੋਲਿੰਗ ਬੂਥ ਦੇ ਬਾਹਰ ਦੋ ਘੰਟੇ ਤੱਕ ਧਰਨਾ ਦਿੱਤਾ।

Share:

Punjab News: ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਡਾ. ਇੰਦਰਬੀਰ ਸਿੰਘ ਨਿੱਝਰ ਇੱਕ ਵਾਰ ਫਿਰ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੇ ਸੀਕੇਡੀ ਬਚਾਓ ਫਰੰਟ ਦੇ ਉਮੀਦਵਾਰ ਸੁਰਿੰਦਰਜੀਤ ਸਿੰਘ ਪਾਲ ਨੂੰ 97 ਵੋਟਾਂ ਦੇ ਫਰਕ ਨਾਲ ਹਰਾਇਆ। ਮੌਜੂਦਾ ਕਾਰਜਕਾਰੀ ਪ੍ਰਧਾਨ ਡਾ. ਨਿੱਝਰ ਨੂੰ 247 ਵੋਟਾਂ ਮਿਲੀਆਂ ਜਦਕਿ ਫਰੰਟ ਦੇ ਉਮੀਦਵਾਰ ਸੁਰਿੰਦਰਜੀਤ ਨੂੰ 150 ਵੋਟਾਂ ਮਿਲੀਆਂ |

ਪੰਜ ਅਹੁਦਿਆਂ ਤੇ ਕੀਤਾ ਕਬਜਾ

ਨਿੱਝਰ ਧੜੇ ਨੇ ਛੇ ਵਿੱਚੋਂ ਪੰਜ ਅਹੁਦਿਆਂ ’ਤੇ ਕਬਜ਼ਾ ਕਰ ਲਿਆ ਹੈ, ਜਦਕਿ ਵਿਰੋਧੀ ਧੜੇ ਦੇ ਸਕੱਤਰ ਉਮੀਦਵਾਰ ਰਮਣੀਕ ਸਿੰਘ ਫਰੀਡਮ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੇ ਹਨ। ਐਤਵਾਰ ਨੂੰ ਹੋਈ ਵੋਟਿੰਗ ਵਿੱਚ ਉਪ ਪ੍ਰਧਾਨ ਦੇ ਦੋ ਅਹੁਦਿਆਂ ਲਈ ਨਿੱਝਰ ਧੜੇ ਦੇ ਸੰਤੋਖ ਸਿੰਘ ਸੇਠੀ ਅਤੇ ਜਗਜੀਤ ਸਿੰਘ ਬੰਟੀ ਜਿੱਤਣ ਵਿੱਚ ਸਫਲ ਰਹੇ।

ਕਿਸ ਨੂੰ ਕਿੰਨੀਆਂ ਵੋਟਾਂ ਮਿਲਿਆਂ

ਸੇਠੀ ਨੂੰ 242 ਵੋਟਾਂ ਮਿਲੀਆਂ ਜਦਕਿ ਵਿਰੋਧੀ ਧੜੇ ਦੇ ਅਮਰਜੀਤ ਸਿੰਘ ਨੂੰ 150 ਵੋਟਾਂ ਮਿਲੀਆਂ। ਇਸੇ ਤਰ੍ਹਾਂ ਉਪ ਪ੍ਰਧਾਨ ਦੇ ਅਹੁਦੇ ਲਈ ਜਗਜੀਤ ਸਿੰਘ ਬੰਟੀ ਨੂੰ 212, ਸਰਬਜੀਤ ਸਿੰਘ ਨੂੰ 180 ਅਤੇ ਅਮਰਜੀਤ ਸਿੰਘ ਨੂੰ ਸਿਰਫ਼ 150 ਵੋਟਾਂ ਮਿਲੀਆਂ। ਸਥਾਨਕ ਪ੍ਰਧਾਨ ਦੇ ਅਹੁਦੇ ਲਈ ਨਿੱਝਰ ਗਰੁੱਪ ਦੇ ਕੁਲਜੀਤ ਸਿੰਘ ਸਾਹਨੀ ਨੂੰ 226 ਵੋਟਾਂ ਮਿਲੀਆਂ ਜਦਕਿ ਸੁਖਦੇਵ ਸਿੰਘ ਮੱਤੇਵਾਲ ਨੂੰ 165 ਵੋਟਾਂ ਮਿਲੀਆਂ। ਸਕੱਤਰ ਦੇ ਦੋ ਅਹੁਦਿਆਂ ਲਈ ਨਿੱਝਰ ਗਰੁੱਪ ਦੇ ਸਵਿੰਦਰ ਸਿੰਘ ਕਾਠੂਨੰਗਲ ਨੂੰ 221 ਵੋਟਾਂ ਮਿਲੀਆਂ, ਜਦਕਿ ਵਿਰੋਧੀ ਧੜੇ ਦੇ ਜਸਵਿੰਦਰ ਸਿੰਘ ਢਿੱਲੋਂ ਨੂੰ 186 ਵੋਟਾਂ ਮਿਲੀਆਂ।

ਕੱਢੇ ਗਏ ਮੈਂਬਰਾਂ ਨੇ ਦਿੱਤਾ 2 ਘੰਟੇ ਧਰਨਾ

ਇਸ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਵਿਰੋਧੀ ਧੜੇ ਦੇ ਕੱਢੇ ਗਏ ਮੈਂਬਰਾਂ ਨੇ ਪੋਲਿੰਗ ਬੂਥ ਦੇ ਬਾਹਰ ਦੋ ਘੰਟੇ ਤੱਕ ਧਰਨਾ ਦਿੱਤਾ। ਵਿਰੋਧੀ ਧੜੇ ਦੇ ਬਰਖਾਸਤ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਪੱਤਰ ਦਿਖਾਉਂਦੇ ਹੋਏ ਪ੍ਰੀਜ਼ਾਈਡਿੰਗ ਅਫ਼ਸਰ ਮਹਿੰਦਰ ਸਿੰਘ ਨੂੰ ਦੱਸਿਆ ਕਿ ਜਥੇਦਾਰ ਰਘਬੀਰ ਸਿੰਘ ਵੱਲੋਂ ਦਿੱਤੇ ਪੱਤਰ ਵਿੱਚ ਸਾਰੇ ਛੇ ਬਰਖਾਸਤ ਮੈਂਬਰਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ