Weather Update: ਕਿਸਾਨਾਂ ਨੂੰ ਦੋਹਰੀ ਮਾਰ, ਹੁਣ ਗੜੇਮਾਰੀ ਨਾਲ ਕਈ ਫ਼ਸਲਾਂ ਦਾ ਭਾਰੀ ਨੁਕਸਾਨ, ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਪੈ ਸਕਦਾ ਮੀਂਹ

Weather Update: ਗੜਿਆਂ ਨਾਲ ਕਈ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ 30.4 ਮਿਲੀਮੀਟਰ ਮੀਂਹ ਪਿਆ। ਆਮ ਤੌਰ 'ਤੇ ਫਰਵਰੀ ਵਿਚ 33.7 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਇਸ ਸਾਲ ਇਕ ਦਿਨ ਵਿਚ ਹੋਈ ਬਾਰਿਸ਼ ਨੇ ਰਿਕਾਰਡ ਤੋੜ ਦਿੱਤਾ ਹੈ।

Share:

Weather Update: ਪੰਜਾਬ ਵਿੱਚ ਮੌਸਮ ਲਗਾਤਾਰ ਆਪਣੇ ਮਿਜ਼ਾਜ ਦਿਖਾ ਰਿਹਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਬੁੱਧਵਾਰ-ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ। ਨਾਲ ਹੀ 7 ਜ਼ਿਲ੍ਹਿਆਂ ਵਿੱਚ ਗੜੇਮਾਰੀ ਵੀ ਹੋਈ। ਜਿਸ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਦਸ ਦੇਈਏ ਕਿ ਇਸ ਤੋਂ ਪਹਿਲਾਂ ਜਿਆਦਾ ਠੰਡ ਅਤੇ ਧੁੰਦ ਪੈਣ ਕਾਰਨ ਵੀ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ। ਪਰ ਹੁਣ ਜਦੋਂ ਬਾਰਿਸ਼ ਹੋਈ ਤਾਂ ਇਕ ਵਾਰ ਫਿਰ ਤੋਂ ਕਿਸਾਨਾਂ ਲਈ ਮੁਸੀਬਤ ਖੜੀ ਹੋ ਗਈ। ਗੜਿਆਂ ਨਾਲ ਕਈ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ 30.4 ਮਿਲੀਮੀਟਰ ਮੀਂਹ ਪਿਆ। ਆਮ ਤੌਰ 'ਤੇ ਫਰਵਰੀ ਵਿਚ 33.7 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਇਸ ਸਾਲ ਇਕ ਦਿਨ ਵਿਚ ਹੋਈ ਬਾਰਿਸ਼ ਨੇ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਕਈ ਜ਼ਿਲ੍ਹਿਆਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ।

ਕੀ ਹੋ ਸਕਦਾ ਹੈ ਫਸਲਾਂ ਨੂੰ ਨੁਕਸਾਨ?

ਮੀਂਹ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਣਕ ਸਮੇਤ ਸਾਰੀਆਂ ਫਸਲਾਂ ਨੂੰ ਫਾਇਦਾ ਹੋਵੇਗਾ। ਜਦਕਿ ਹੁਣ ਧੁੰਦ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਮੀਂਹ ਨਾਲ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਲਈ ਮੀਂਹ ਪੈਣਾ ਕਾਫੀ ਚੰਗਾ ਹੈ। ਪਰ ਜਿੱਥੇ ਗੜੇਮਾਰੀ ਹੋਈ ਹੈ, ਉੱਥੇ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਗੜਿਆਂ ਕਾਰਨ ਕਣਕ ਦੇ ਪੱਤੇ ਫੱਟ ਜਾਂਦੇ ਹਨ। ਸਰ੍ਹੋਂ ਦੀ ਫ਼ਸਲ ਲਈ ਮੀਂਹ ਨੁਕਸਾਨਦਾਇਕ ਹੈ। ਇਸ ਨਾਲ ਕਿਸਾਨਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਹੋ ਸਕਦਾ ਹੈ। 

ਇਹ ਵੀ ਪੜ੍ਹੋ