ਕੁੱਤੇ ਰੋਕਣਗੇ ਸ਼ਰਾਬ ਤਸਕਰੀ, ਦੇਸ਼ ਦਾ ਪਹਿਲਾ ਸੂਬਾ ਬਣੇਗਾ ਪੰਜਾਬ 

ਦਿਨੋਂਦਿਨ ਵਧ ਰਹੀ ਸ਼ਰਾਬ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਯੋਜਨਾ ਬਣਾਈ। ਡੌਗ ਸਕੁਐਡ ਬਣਾ ਕੇ ਕੁੱਤਿਆਂ ਨੂੰ 3 ਮਹੀਨੇ ਦੀ ਸਿਖਲਾਈ ਦਿੱਤੀ ਗਈ। 

Share:

ਬਾਹਰੀ ਸੂਬਿਆਂ ਤੋਂ ਪੰਜਾਬ ਅੰਦਰ ਵਧ ਰਹੀ ਸ਼ਰਾਬ ਤਸਕਰੀ ਕਾਰਨ ਜਿੱਥੇ ਸ਼ਰਾਬ ਕਾਰੋਬਾਰੀ ਪ੍ਰੇਸ਼ਾਨ ਹਨ, ਉਥੇ ਹੀ ਸਰਕਾਰ ਲਈ ਵੀ ਇਹ ਇੱਕ ਗੰਭੀਰ ਵਿਸ਼ਾ ਹੈ। ਹੁਣ ਸ਼ਰਾਬ ਤਸਕਰੀ ਰੋਕਣ ਲਈ ਅਲੱਗ ਤਰ੍ਹਾਂ ਦੀ ਯੋਜਨਾ ਬਣਾਈ ਗਈ ਹੈ। ਜਿਸਦੇ ਸ਼ੁਰੂ ਹੋਣ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੇਗਾ ਜੋ ਅਜਿਹਾ ਕਰੇਗਾ।  ਨਕਲੀ ਅਤੇ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਆਬਕਾਰੀ ਵਿਭਾਗ ਨੇ ਡੌਗ ਸਕੁਐਡ ਬਣਾਇਆ।  ਸ਼ੁਰੂਆਤ 'ਚ ਤਿੰਨ ਕੁੱਤਿਆਂ ਦੀ ਟੀਮ ਬਣਾਈ ਗਈ ਹੈ ਜਿਸਨੂੰ 12 ਹੈਂਡਲਰ ਚਲਾਉਣਗੇ। ਇਨ੍ਹਾਂ ਕੁੱਤਿਆਂ ਨੂੰ 3 ਮਹੀਨੇ ਦੀ ਸਿਖਲਾਈ ਦਿੱਤੀ ਗਈ।
 
ਕਿਵੇਂ ਲੱਭਣਗੇ ਸ਼ਰਾਬ 
 
ਡੇਰਾਬੱਸੀ ਵਿਖੇ ਪੰਜਾਬ ਡੌਗਜ਼ ਸਕੁਐਡ  ਸਿਖਲਾਈ ਕੇਂਦਰ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਬਕਾਰੀ ਵਿਭਾਗ ਦੀ ਟੀਮ ਸਮੇਤ ਇੱਥੇ ਪੁੱਜੇ। ਉਹਨਾਂ ਕਿਹਾ ਕਿ  ਪੰਜਾਬ ਵਿੱਚ ਜਿੱਥੇ ਵੀ ਲੋਕ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਬਣਾ ਕੇ ਖੇਤਾਂ ਵਿੱਚ ਜਾਂ ਜ਼ਮੀਨ ਹੇਠਾਂ ਦੱਬ ਦਿੰਦੇ ਹਨ, ਉਸਨੂੰ ਬਾਹਰ ਕੱਢਣ ਵਿੱਚ ਸਮਾਂ ਲੱਗਦਾ ਹੈ ਅਤੇ ਕਈ ਵਾਰ ਤਸਕਰ ਭੱਜ ਜਾਂਦੇ ਹਨ। ਅਜਿਹੇ ‘ਚ ਸਰਕਾਰ ਨੇ ਡੌਗ ਸਕੁਐਡ ਬਣਾਇਆ ਤਾਂ ਜੋ ਤਸਕਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ।  ਆਉਣ ਵਾਲੇ ਦਿਨਾਂ ਵਿੱਚ ਇਸ ਸਕੁਐਡ ਨੂੰ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇਗਾ। ਚੀਮਾ ਨੇ ਦੱਸਿਆ ਕਿ ਇਨ੍ਹਾਂ ਕੁੱਤਿਆਂ ਨੂੰ ਜ਼ਮੀਨ ਹੇਠਾਂ ਦੱਬੀ ਕੱਚੀ ਸ਼ਰਾਬ ਕੱਢਣ ਬਾਰੇ ਸਿਖਲਾਈ ਦਿੱਤੀ ਗਈ ਹੈ।
 
ਵਿਦੇਸ਼ੀ ਨਸਲ ਦੇ ਕੁੱਤੇ 
 
ਇਸ ਯੋਜਨਾ 'ਤੇ ਸਾਲਾਨਾ ਕਰੀਬ 40 ਤੋਂ 50 ਲੱਖ ਰੁਪਏ ਦਾ ਖਰਚਾ ਆਵੇਗਾ, ਜੋ ਵਿਭਾਗ ਵੱਲੋਂ ਦਿੱਤਾ ਜਾਵੇਗਾ। ਇਸ ਡੌਗ ਸਕੁਐਡ ਨੂੰ ਟਰੇਨਿੰਗ ਦੇਣ ਵਾਲੇ ਨਿਊਟਨ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਕੁੱਤਿਆਂ ਨੂੰ 6 ਮਹੀਨੇ ਦੀ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਇਹ ਬੈਲਜੀਅਨ ਮੈਲੀਨੋਇਸ ਨਸਲ ਦੇ ਕੁੱਤੇ ਹਨ। ਇਹ 8 ਘੰਟੇ ਕੰਮ ਕਰਦੇ ਹਨ। ਸਿਖਲਾਈ ਦੌਰਾਨ ਇਨ੍ਹਾਂ ਕੁੱਤਿਆਂ ਨੇ 3 ਲੱਖ ਲੀਟਰ ਨਕਲੀ ਅਤੇ ਕੱਚੀ ਸ਼ਰਾਬ ਫੜੀ। ਇਨ੍ਹਾਂ ਕੁੱਤਿਆਂ ਨੂੰ ਬਹੁਤ ਖਾਸ ਸਿਖਲਾਈ ਦਿੱਤੀ ਜਾਂਦੀ ਹੈ। ਆਉਣ ਵਾਲੇ ਦਿਨਾਂ 'ਚ ਗੱਡੀਆਂ ਰਾਹੀਂ ਸ਼ਰਾਬ ਤਸਕਰੀ ਰੋਕਣ ਲਈ ਵੀ ਕੁੱਤੇ ਟ੍ਰੇਂਡ ਕੀਤੇ ਜਾਣਗੇ। 
 

ਇਹ ਵੀ ਪੜ੍ਹੋ