Chandigarh PGI ਦੇ ਡਾਕਟਰਾਂ ਦੀ ਲੇਟਲਤੀਫੀ ਤੋਂ ਪਰੇਸ਼ਾਨ ਹੋਏ ਪ੍ਰਸ਼ਾਸਨ ਨੇ ਜਾਰੀ ਕੀਤੇ ਇਹ ਹੁਕੱਮ

PGI Administration Issued Circular: ਪੀਜੀਆਈ ਪ੍ਰਸ਼ਾਸਨ ਨੇ ਹੁਣ ਦੇਰੀ ਨਾਲ ਪਹੁੰਚਣ ਵਾਲੇ ਡਾਕਟਰਾਂ ਨੂੰ ਆਪਣੇ ਵਿਭਾਗ ਜਾਂ ਓਪੀਡੀ ਵਿੱਚ ਸਮੇਂ ਸਿਰ ਪਹੁੰਚਣ ਲਈ ਇਹ ਸਰਕੂਲਰ ਜਾਰੀ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਤੋਂ ਪੀਜੀਆਈ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ 8 ਤੋਂ 10 ਹਜ਼ਾਰ ਤੱਕ ਹੁੰਦੀ ਹੈ। 

Share:

PGI Administration Issued Circular: ਚੰਡੀਗੜ੍ਹ ਪੀਜੀਆਈ ਨੂੰ ਡਾਕਟਰਾਂ ਦੇ ਦੇਰੀ ਨਾਲ ਪਹੁੰਚਣ ਕਾਰਨ ਓਪੀਡੀ ਵਿੱਚ ਮਰੀਜ਼ਾਂ ਦੇ ਚੈਕਅੱਪ ਵਿੱਚ ਦੇਰੀ ਦੀ ਸਮੱਸਿਆ ਆ ਰਹੀ ਹੈ। ਕੁਝ ਅਜਿਹੇ ਡਾਕਟਰਾਂ ਦੇ ਦੇਰੀ ਨਾਲ ਆਉਣ ਦੀ ਸੂਚਨਾ ਪੀਜੀਆਈ ਪ੍ਰਸ਼ਾਸਨ ਦੇ ਧਿਆਨ ਵਿੱਚ ਆਈ। ਇਸ ਲਈ ਉਨ੍ਹਾਂ ਨੇ ਇਸ ਨੂੰ ਰੋਕਣ ਲਈ ਸਰਕੂਲਰ ਜਾਰੀ ਕੀਤਾ ਹੈ। ਪੀਜੀਆਈ ਪ੍ਰਸ਼ਾਸਨ ਨੇ ਹੁਣ ਦੇਰੀ ਨਾਲ ਪਹੁੰਚਣ ਵਾਲੇ ਡਾਕਟਰਾਂ ਨੂੰ ਆਪਣੇ ਵਿਭਾਗ ਜਾਂ ਓਪੀਡੀ ਵਿੱਚ ਸਮੇਂ ਸਿਰ ਪਹੁੰਚਣ ਲਈ ਇਹ ਸਰਕੂਲਰ ਜਾਰੀ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਤੋਂ ਪੀਜੀਆਈ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ 8 ਤੋਂ 10 ਹਜ਼ਾਰ ਤੱਕ ਹੁੰਦੀ ਹੈ। ਪਰ ਹਾਲ ਹੀ ਵਿੱਚ ਇਹ ਅੰਕੜਾ 10000 ਨੂੰ ਪਾਰ ਕਰ ਗਿਆ ਹੈ। ਪਿਛਲੇ ਬੁੱਧਵਾਰ ਨੂੰ ਓਪੀਡੀ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 11450 ਤੱਕ ਪਹੁੰਚ ਗਈ ਸੀ। 

ਪੀਜੀਆਈ ਪ੍ਰਸ਼ਾਸਨ ਨੇ ਜਾਂਚ ਲਈ ਬਣਾਈ ਸੀ ਕਮੇਟੀ

ਡਾਕਟਰਾਂ ਦੇ ਲੇਟ ਆਉਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੀਜੀਆਈ ਪ੍ਰਸ਼ਾਸਨ ਨੇ ਇਸ ਦੀ ਜਾਂਚ ਲਈ ਕਮੇਟੀ ਬਣਾਈ ਸੀ। ਜਦੋਂ ਕਮੇਟੀ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੁਝ ਫੈਕਲਟੀ ਦੁਪਹਿਰ 12 ਵਜੇ ਤੱਕ ਆਪਣੇ ਵਿਭਾਗਾਂ ਵਿੱਚ ਨਹੀਂ ਪਹੁੰਚਦੇ। ਇਸ ਕਾਰਨ ਮਰੀਜ਼ ਪ੍ਰੇਸ਼ਾਨ ਰਹਿੰਦੇ ਹਨ। ਇਨ੍ਹਾਂ ਡਾਕਟਰਾਂ ਦੀ ਦੇਰੀ ਕਾਰਨ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਨਾਲ-ਨਾਲ ਓਪੀਡੀ ਦੇ ਚੱਕਰ ਲਾਉਣ ਵਿੱਚ ਵੀ ਮੁਸ਼ਕਲ ਆਈ। ਇਸ ਕਾਰਨ ਹੁਣ ਪ੍ਰਸ਼ਾਸਨ ਨੇ ਇਹ ਸਰਕੂਲਰ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ