ਗਵਾਹ ਨੂੰ ਧਮਕਾਉਣ ਦੇ ਮਾਮਲੇ ਵਿੱਚ district court ਨੇ ਗੈਂਗਸਟਰ ਸੰਪਤ ਨਹਿਰਾ ਨੂੰ ਕੀਤਾ ਬਰੀ

ਸ਼ਿਕਾਇਤਕਰਤਾ ਆਪਣੇ ਬਿਆਨਾਂ ਤੋਂ ਮੁੱਕਰ ਗਿਆ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਸੰਪਤ ਦੀ ਕਾਲ ਨਹੀਂ ਆਇਆ ਸੀ। ਅਜਿਹੇ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਸੰਪਤ ਨੂੰ ਬਰੀ ਕਰ ਦਿੱਤਾ।

Share:

ਹਾਈਲਾਈਟਸ

  • ਸ਼ਿਕਾਇਤਕਰਤਾ ਆਲਮ ਨੇ ਅਦਾਲਤ ਵਿੱਚ ਕਿਹਾ ਕਿ ਉਸ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ

Punjab News: ਜਿਲ੍ਹਾ ਅਦਾਲਤ ਨੇ ਗਵਾਹ ਨੂੰ ਜਾਨਲੇਵਾ ਧਮਕੀਆਂ ਦੇਣ ਦੇ ਛੇ ਸਾਲ ਪੁਰਾਣੇ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਗੈਂਗਸਟਰ ਸੰਪਤ ਨਹਿਰਾ ਨੂੰ ਬਰੀ ਕਰ ਦਿੱਤਾ ਹੈ। ਗੈਂਗਸਟਰ ਸੰਪਤ ਖਿਲਾਫ ਸੈਕਟਰ-36 ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 195ਏ ਅਤੇ 506 ਤਹਿਤ ਕੇਸ ਦਰਜ ਕੀਤਾ ਸੀ।

ਸ਼ਿਕਾਇਤਕਰਤਾ ਨੇ ਸੰਪਤ ਨੂੰ ਅਦਾਲਤ ਵਿੱਚ ਪਹਿਚਾਨਣ ਤੋਂ ਕੀਤੀ ਇਨਕਾਰ

ਸੰਪਤ ਦਾ ਕੇਸ ਲੜਨ ਵਾਲੇ ਵਕੀਲ ਰਮਨ ਸਿਹਾਗ ਅਤੇ ਨੀਰਜ ਸਨਸਨੀਵਾਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲਿਸ ਨੇ ਸੰਪਤ ਨਹਿਰਾ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਹੈ। ਉਸ ਨੇ ਕਿਸੇ ਗਵਾਹ ਨੂੰ ਧਮਕੀ ਨਹੀਂ ਦਿੱਤੀ। ਪੁਲਿਸ ਨੂੰ ਸ਼ਿਕਾਇਤਕਰਤਾ ਨੂੰ ਜਿਸ ਨੰਬਰ ਤੋਂ ਕਾਲ ਆਈ ਸੀ ਉਸ ਦਾ ਵੇਰਵਾ ਵੀ ਨਹੀਂ ਮਿਲਿਆ। ਸ਼ਿਕਾਇਤਕਰਤਾ ਆਲਮ ਨੇ ਅਦਾਲਤ ਵਿੱਚ ਕਿਹਾ ਕਿ ਉਸ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਪੁਲਿਸ ਕੋਲ ਉਸਦੀ ਸ਼ਿਕਾਇਤ ਦੀ ਕਾਪੀ ਅੰਗਰੇਜ਼ੀ ਵਿੱਚ ਸੀ ਪਰ ਉਸਨੂੰ ਅੰਗਰੇਜ਼ੀ ਲਿਖਣੀ ਨਹੀਂ ਆਉਂਦੀ। ਇਸ ਤੋਂ ਇਲਾਵਾ ਅਦਾਲਤ 'ਚ ਸੰਪਤ ਨਹਿਰਾ ਦੀ ਪਛਾਣ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਪੜੋ ਪੂਰਾ ਮਾਮਲਾ

ਮਾਮਲੇ ਅਨੁਸਾਰ ਬੁੜੈਲ ਵਿੱਚ ਇੱਕ ਹੋਟਲ ਚਲਾਉਣ ਵਾਲੇ ਮੁਹੰਮਦ ਕਲਾਮ ਉਰਫ਼ ਆਲਮ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ 8 ਦਸੰਬਰ 2017 ਨੂੰ ਕੁਝ ਲੜਕਿਆਂ ਨੇ ਕਾਲੀ ਸ਼ੂਟਰ ਦਾ ਨਾਮ ਲੈ ਕੇ ਉਸ ਨੂੰ ਅਗਵਾ ਕਰ ਲਿਆ ਸੀ। ਮੁਲਜ਼ਮਾਂ ਨੇ ਉਸ ਨੂੰ ਮੁਹਾਲੀ ਨੇੜੇ ਸੁੱਟ ਦਿੱਤਾ ਅਤੇ ਉਸਦੀ ਸਕਾਰਪੀਓ ਗੱਡੀ ਲੈ ਕੇ ਭੱਜ ਗਏ। ਮੁਲਜ਼ਮਾਂ ਨੇ ਉਸ ਨੂੰ ਕਿਹਾ ਕਿ ਜੇਕਰ ਉਹ 2 ਲੱਖ ਰੁਪਏ ਦੇਵੇ ਤਾਂ ਉਹ ਉਸ ਦੀ ਕਾਰ ਵਾਪਸ ਕਰ ਦੇਣਗੇ। ਘਟਨਾ ਦੇ ਇੱਕ ਸਾਲ ਬਾਅਦ, ਉਸਨੂੰ ਸੰਪਤ ਨਹਿਰਾ ਦਾ ਇੱਕ ਕਾਲ ਆਇਆ ਅਤੇ ਉਸਨੇ ਧਮਕੀ ਦਿੱਤੀ ਕਿ ਜੇਕਰ ਉਸਨੇ ਕਾਲੀ ਸ਼ੂਟਰ ਦੇ ਖਿਲਾਫ ਗਵਾਹੀ ਦਿੱਤੀ ਤਾਂ ਉਸਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ