ਪੰਜਾਬ ਕਾਂਗਰਸ ਵਿੱਚ ਕਾਟੋ-ਕਲੇਸ਼...ਖੜਗੇ ਤੱਕ ਪਹੁੰਚਿਆ ਮਾਮਲਾ

ਪਾਰਟੀ ਦੇ ਸੀਨੀਅਰ ਲੀਡਰਾਂ ਅਤੇ ਨਵਜੋਤ ਸਿੱਧੂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਦੋਵੇਂ ਧਿਰਾਂ ਵਿੱਚ ਜੁਬਾਨੀ ਜੰਗ ਤੇਜ਼ ਹੋ ਗਈ ਹੈ। ਇਸ ਮਾਮਲੇ ਵਿੱਚ ਸਿੱਧੂ ਦੇ ਕਰੀਬੀ ਗੌਤਮ ਸੇਠ ਦੀ ਸ਼ਿਕਾਇਤ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੁਰੰਤ ਪੰਜਾਬ ਇਕਾਈ ਤੋਂ ਰਿਪੋਰਟ ਵੀ ਮੰਗ ਲਈ ਹੈ।

Share:

ਪੰਜਾਬ ਕਾਂਗਰਸ ਵਿੱਚ ਕਾਟੋ-ਕਲੇਸ਼ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਪਾਰਟੀ ਦੇ ਸੀਨੀਅਰ ਲੀਡਰਾਂ ਅਤੇ ਨਵਜੋਤ ਸਿੱਧੂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਦੋਵੇਂ ਧਿਰਾਂ ਵਿੱਚ ਜੁਬਾਨੀ ਜੰਗ ਤੇਜ਼ ਹੋ ਗਈ ਹੈ। ਇਸ ਮਾਮਲੇ ਵਿੱਚ ਸਿੱਧੂ ਦੇ ਕਰੀਬੀ ਗੌਤਮ ਸੇਠ ਦੀ ਸ਼ਿਕਾਇਤ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੁਰੰਤ ਪੰਜਾਬ ਇਕਾਈ ਤੋਂ ਰਿਪੋਰਟ ਵੀ ਮੰਗ ਲਈ ਹੈ। ਪ੍ਰਤਾਪ ਸਿੰਘ ਬਾਜਵਾ ਦੇ ਸਿੱਧੂ ਖਿਲਾਫ ਭਾਸ਼ਣ ਤੋਂ ਇਲਾਵਾ ਰੈਲੀ ਬਾਰੇ ਹੋਰ ਜਾਣਕਾਰੀ ਮੰਗੀ ਗਈ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਕਾਰਨ ਹਾਈਕਮਾਂਡ ਨੇ ਹਾਲੇ ਤੱਕ ਪੰਜਾਬ ਤੋਂ ਕਿਸੇ ਵੀ ਆਗੂ ਨੂੰ ਦਿੱਲੀ ਨਹੀਂ ਬੁਲਾਇਆ ਪਰ ਕਾਂਗਰਸ ਹਾਈਕਮਾਂਡ ਸਥਾਨਕ ਲੀਡਰਸ਼ਿਪ ਅਤੇ ਸਿੱਧੂ ਨੂੰ ਕਿਸੇ ਵੇਲੇ ਵੀ ਦਿੱਲੀ ਬੁਲਾ ਸਕਦੀ ਹੈ।

ਸਿੱਧੂ ਬੇਸਮੈਂਟ ਵਿੱਚ ਰੱਖਿਆ ਬੰਬ, ਜਿਹੜਾ ਫਟਣ ਦੀ ਉਡੀਕ ਵਿੱਚ 

ਸਿੱਧੂ ਨੇ 'ਐਕਸ' ਟਾਈਮਲਾਈਨ 'ਤੇ ਆਪਣੇ ਵਫ਼ਾਦਾਰ ਸਮਰਥਕ ਅਤੇ ਸਮਾਜਿਕ ਕਾਰਕੁਨ ਮਾਲਵਿੰਦਰ ਸਿੰਘ ਮੱਲੀ ਦੀ ਪੋਸਟ ਸਾਂਝੀ ਕੀਤੀ। ਇਸ 'ਚ ਬਾਜਵਾ 'ਤੇ ਹਮਲਾ ਬੋਲਿਆ ਗਿਆ। ਕੁਝ ਘੰਟਿਆਂ ਬਾਅਦ ਬਾਜਵਾ ਦੀ ਹਮਾਇਤ ਕਰ ਰਹੇ ਇਕ ਹੋਰ ਕਾਂਗਰਸੀ ਗਰੁੱਪ ਨੇ ਸਿੱਧੂ ਨੂੰ ਅਨੁਸ਼ਾਸਨਹੀਣਤਾ ਲਈ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕੀਤੀ। ਉਨ੍ਹਾਂ ਬਿਆਨ ਵਿੱਚ ਕਿਹਾ ਕਿ ਸਿੱਧੂ ਬੇਸਮੈਂਟ ਵਿੱਚ ਰੱਖਿਆ ਬੰਬ ਹੈ, ਜੋ ਫਟਣ ਦੀ ਉਡੀਕ ਵਿੱਚ ਹੈ। ਸਿੱਧੂ ਨੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਨੇੜਲੇ ਕਾਂਗਰਸੀ ਆਗੂ ਗੌਤਮ ਸੇਠ ਦੀ ਪੋਸਟ ਨੂੰ ਮੁੜ ਸਾਂਝਾ ਕੀਤਾ ਅਤੇ ਬਾਜਵਾ ਦੀਆਂ ਟਿੱਪਣੀਆਂ ਨੂੰ ਗੈਰਵਾਜਬ ਅਤੇ ਮੰਦਭਾਗਾ ਦੱਸਿਆ। ਸਿੱਧੂ ਨੇ ਸਿੱਧੀ ਪੋਸਟ ਰਾਹੀਂ ਆਪਣੀ ਆਲੋਚਨਾ ਜਾਰੀ ਰੱਖਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਏਜੰਡਾ ਵਿਅਕਤੀਗਤ ਆਗੂਆਂ ਨਾਲੋਂ ਵੱਧ ਅਹਿਮ ਹੈ। ਉਨ੍ਹਾਂ ਕਿਹਾ ਕਿ 8000 ਸਮਰਥਕਾਂ ਲਈ ਅੜਿੱਕਾ ਕਿਉਂ ਬਣਦੇ ਹਨ ਅਤੇ ਉਨ੍ਹਾਂ ਨੂੰ ਸਹੂਲਤ ਕਿਉਂ ਨਹੀਂ ਦਿੰਦੇ? ਕੀ ਪੰਜਾਬ ਦੇ ਲੋਕ ਤੁਹਾਡੀ ਪਾਰਟੀ ਦੇ ਏਜੰਡੇ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਤੁਹਾਨੂੰ ਬਦਲ ਸਮਝਦੇ ਹਨ? 

ਇਹ ਵੀ ਪੜ੍ਹੋ