Good News: ਲਖਨਊ-ਅੰਮ੍ਰਿਤਸਰ-ਸ਼੍ਰੀਨਗਰ ਦੀ ਸਿੱਧੀ ਉਡਾਣ ਫਿਰ ਤੋਂ ਹੋਈ ਸ਼ੁਰੂ, ਜਾਣੋ ਪੂਰਾ ਸ਼ੈਅਡੂਅਲ

Good News: ਇੰਡੀਗੋ ਏਅਰਲਾਈਨ ਦੀ ਲਖਨਊ-ਅੰਮ੍ਰਿਤਸਰ-ਸ਼੍ਰੀਨਗਰ ਦੀ ਸਿੱਧੀ ਉਡਾਣ ਫਿਰ ਤੋਂ ਸ਼ੁਰੂ ਹੋ ਗਈ ਹੈ। ਲਖਨਊ-ਅੰਮ੍ਰਿਤਸਰ ਵਿਚਕਾਰ ਇਹ ਉਡਾਣ 31 ਦਸੰਬਰ ਤੋਂ ਮੁਅੱਤਲ ਕਰ ਦਿੱਤੀ ਗਈ ਸੀ।

Share:

Good News: ਲਖਨਊ, ਅੰਮ੍ਰਿਤਸਰ ਅਤੇ ਸ਼੍ਰੀਨਗਰ ਜਾਣਾ ਯਾਤਰੀਆਂ ਲਈ ਹੁਣ ਕਾਫੀ ਆਸਾਨ ਹੋਵੇਗਾ। ਨਾਲ ਹੀ ਉਹ ਘੱਟ ਸਮੇਂ ਵਿੱਚ ਆਪਣੀ ਮੰਜ਼ਿਲ 'ਤੇ ਪਹੁੰਚ ਸਕੇਗਾ। ਇੰਡੀਗੋ ਏਅਰਲਾਈਨ ਦੀ ਲਖਨਊ-ਅੰਮ੍ਰਿਤਸਰ-ਸ਼੍ਰੀਨਗਰ ਦੀ ਸਿੱਧੀ ਉਡਾਣ ਫਿਰ ਤੋਂ ਸ਼ੁਰੂ ਹੋ ਗਈ ਹੈ। ਲਖਨਊ-ਅੰਮ੍ਰਿਤਸਰ ਵਿਚਕਾਰ ਇਹ ਉਡਾਣ 31 ਦਸੰਬਰ ਤੋਂ ਮੁਅੱਤਲ ਕਰ ਦਿੱਤੀ ਗਈ ਸੀ। ਇਸ ਦਾ ਕਾਰਨ ਇਹ ਸੀ ਕਿ ਏਅਰਲਾਈਨ ਨੂੰ ਆਪਣੇ ਕਈ ਏਅਰਬੱਸ ਜਹਾਜ਼ਾਂ 'ਤੇ ਇੰਜਣ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ ਇੰਡੀਗੋ ਹੁਣ ਅੰਮ੍ਰਿਤਸਰ-ਸ਼੍ਰੀਨਗਰ ਵਿਚਕਾਰ ਰੋਜ਼ਾਨਾ 2 ਉਡਾਣਾਂ ਚਲਾ ਰਹੀ ਹੈ।

ਜਾਣੋ ਕੀ ਹੈ ਸ਼ੈਅਡੂਅਲ

ਇਹ ਉਡਾਣ ਲਖਨਊ ਤੋਂ ਸਵੇਰੇ 7:15 'ਤੇ ਉਡਾਣ ਭਰਦੀ ਹੈ ਅਤੇ ਸਵੇਰੇ 8:50 'ਤੇ ਅੰਮ੍ਰਿਤਸਰ ਪਹੁੰਚਦੀ ਹੈ। ਫਿਰ ਇਹੀ ਫਲਾਈਟ ਅੰਮ੍ਰਿਤਸਰ ਤੋਂ ਸਵੇਰੇ 9:25 'ਤੇ ਸ੍ਰੀਨਗਰ ਲਈ ਰਵਾਨਾ ਹੁੰਦੀ ਹੈ ਅਤੇ ਸਵੇਰੇ 10:15 'ਤੇ ਪਹੁੰਚਦੀ ਹੈ। ਇਸ ਤੋਂ ਬਾਅਦ ਇਹ ਸਵੇਰੇ 10:45 'ਤੇ ਸ੍ਰੀਨਗਰ ਤੋਂ ਰਵਾਨਾ ਹੁੰਦੀ ਹੈ ਅਤੇ 11:45 'ਤੇ ਅੰਮ੍ਰਿਤਸਰ ਪਹੁੰਚਦੀ ਹੈ। 30 ਮਿੰਟ ਰੁਕਣ ਤੋਂ ਬਾਅਦ ਉਹੀ ਫਲਾਈਟ ਦੁਪਹਿਰ 12:15 'ਤੇ ਰਵਾਨਾ ਹੁੰਦੀ ਹੈ ਅਤੇ ਦੁਪਹਿਰ 1:45 'ਤੇ ਲਖਨਊ ਪਹੁੰਚਦੀ ਹੈ।

ਇਹ ਵੀ ਪੜ੍ਹੋ