ਬਟਾਲਾ ਵਿਖੇ DIG ਸਤਿੰਦਰ ਸਿੰਘ ਨੇ 400 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਨਮਾਨਤ 

ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਡੀਜੀਪੀ ਡਿਸਕ ,15 ਲੱਖ ਰੁਪਏ ਦੀ ਨਕਦ ਇਨਾਮ ਰਾਸ਼ੀ ਅਤੇ ਕਲਾਸ ਵਨ ਤੇ ਕਲਾਸ ਟੂ ਸਰਟੀਫਿਕੇਟ ਵੰਡੇ ਗਏ। ਇਸ ਦੌਰਾਨ ਡੀਆਈਜੀ ਨੇ ਪੁਲਿਸ ਫੋਰਸ ਦਾ ਹੌਸਲਾ ਵੀ ਵਧਾਇਆ। 

Courtesy: ਡੀਆਈਜੀ ਸਤਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਤ ਕੀਤਾ

Share:

ਬਟਾਲਾ ਪੁਲਿਸ ਲਾਈਨ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਨਮਾਨ ਸਮਰੋਹ ਦੀ ਪ੍ਰਧਾਨਗੀ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਵੱਲੋਂ ਕੀਤੀ ਗਈ ਅਤੇ ਉਹਨਾਂ ਵੱਲੋਂ 400 ਦੇ ਕਰੀਬ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਡੀਜੀਪੀ ਡਿਸਕ ,15 ਲੱਖ ਰੁਪਏ ਦੀ ਨਕਦ ਇਨਾਮ ਰਾਸ਼ੀ ਅਤੇ ਕਲਾਸ ਵਨ ਤੇ ਕਲਾਸ ਟੂ ਸਰਟੀਫਿਕੇਟ ਵੰਡੇ ਗਏ। ਇਸ ਦੌਰਾਨ ਡੀਆਈਜੀ ਨੇ ਪੁਲਿਸ ਫੋਰਸ ਦਾ ਹੌਸਲਾ ਵੀ ਵਧਾਇਆ। 

ਮੁਲਾਜ਼ਮ ਵੀ ਹੋਏ ਖੁਸ਼ 

ਗੱਲਬਾਤ ਦੌਰਾਨ ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਜਿਨਾਂ ਪੁਲਿਸ ਕਰਮੀਆਂ ਨੇ ਚੰਗੇ ਕੰਮ ਕੀਤੇ ਹਨ ਉਹਨਾਂ ਨੂੰ ਅੱਜ ਸਰਟੀਫਿਕੇਟ ,ਡਿਸਕ ਅਤੇ ਨਗਦ ਇਨਾਮ ਵੰਡੇ ਗਏ ਹਨ।ਅਜਿਹੇ ਸਨਮਾਨ ਦੇ ਨਾਲ ਪੁਲਿਸ ਦਾ ਹੌਸਲਾ ਵੱਧਦਾ ਹੈ। ਕੰਮ ਕਰਨ ਦਾ ਜਜ਼ਬਾ ਵੱਧਦਾ ਹੈ ।ਨਾਲ ਹੀ ਜਿਨਾਂ ਅਧਿਕਾਰੀਆਂ ਨੂੰ ਨਗਦ ਇਨਾਮ ਡਿਸਕ ਅਤੇ ਸਰਟੀਫਿਕੇਟ ਮਿਲੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੱਡੇ ਅਫਸਰ ਪਿੱਠ ਤੇ ਹੱਥ ਰੱਖ ਕੇ ਸ਼ਾਬਾਸ਼ ਦਿੰਦੇ ਹਨ ਤਾਂ ਕੰਮ ਕਰਨ ਦਾ ਹੌਸਲਾ ਹੋਰ ਵੀ ਵੱਧਦਾ ਹੈ।

ਸਮੇਂ ਸਮੇਂ ਮਿਲੇਗੀ ਤਰੱਕੀ

ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਵੱਲੋਂ ਪੁਲਿਸਿੰਗ ਸਿਸਟਮ ਅੰਦਰ ਵੱਡੇ ਪੱਧਰ ਤੇ ਸੁਧਾਰ ਤੇ ਬਦਲਾਅ ਲਿਆਂਦੇ ਗਏ ਹਨ। ਇਸਦੇ ਤਹਿਤ ਹਰ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਬਣਦਾ ਮਾਣ ਸਨਮਾਨ ਤੇ ਤਰੱਕੀ ਮਿਲ ਰਹੀ ਹੈ। ਜਿਹੜੇ ਵੀ ਮੁਲਾਜ਼ਮ ਆਪਣੀ ਡਿਊਟੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾ ਕੇ ਖਾਕੀ ਦਾ ਕੱਦ ਹੋਰ ਉੱਚਾ ਕਰਨਗੇ ਤਾਂ ਉਹਨਾਂ ਨੂੰ ਵੀ ਮਹਿਕਮਾ ਤਰੱਕੀ ਦੇਵੇਗਾ।  

ਇਹ ਵੀ ਪੜ੍ਹੋ