DGP ਗੌਰਵ ਯਾਦਵ ਨੇ ਕੀਤਾ ਪਠਾਨਕੋਟ ਦਾ ਦੌਰਾ, ਸਾਈਬਰ ਕ੍ਰਾਈਮ ਥਾਣੇ ਦਾ ਉਦਘਾਟਨ 

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਸਾਈਬਰ ਥਾਣਾ ਖੋਲ੍ਹਿਆ ਜਾਵੇਗਾ। ਪਠਾਨਕੋਟ ਵਿਖੇ ਜੋ ਸਾਈਬਰ ਥਾਣਾ ਖੋਲ੍ਹਿਆ ਗਿਆ ਹੈ ਪੂਰੇ ਜ਼ਿਲ੍ਹੇ ਦੇ ਕੈਮਰਿਆਂ ਦਾ ਕੰਟਰੋਲ ਇਸ ਸਾਈਬਰ ਥਾਣੇ ਵਿੱਚ ਹੋਵੇਗਾ। ਜਾਬ ਪੁਲਿਸ ਨੂੰ ਅਪਗ੍ਰੇਡ ਕਰਨ ਦੇ ਲਈ ਜਿੱਥੇ ਇੱਕ ਪਾਸੇ ਥਾਣਿਆਂ ਵਿੱਚ ਨਵੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਨਵੇਂ ਹਥਿਆਰ ਵੀ ਖਰੀਦੇ ਜਾ ਰਹੇ ਹਨ ਤਾਂ ਜੋ ਪੰਜਾਬ ਪੁਲਿਸ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

Courtesy: ਡੀਜੀਪੀ ਗੌਰਵ ਯਾਦਵ ਨੇ ਪਠਾਨਕੋਟ ਵਿਖੇ ਸਾਈਬਰ ਕਰਾਈਮ ਥਾਣੇ ਦਾ ਉਦਘਾਟਨ ਕੀਤਾ

Share:

ਪੰਜਾਬ ਨਿਊਜ਼। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਪਠਾਨਕੋਟ ਦਾ ਦੌਰਾ ਕੀਤਾ। ਇੱਥੇ ਪਹੁੰਚ ਕੇ ਉਨ੍ਹਾਂ ਨੇ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤ ਪਾਕਿਸਤਾਨ ਸਰਹੱਦ ਦੀ ਸੁਰੱਖਿਆ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਠਾਨਕੋਟ ਵਿਖੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਦੇ ਲਈ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ। ਜਿੱਥੇ ਸਾਈਬਰ ਠੱਗਾਂ ਦੇ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਸਾਈਬਰ ਥਾਣਾ ਖੋਲ੍ਹਿਆ ਜਾਵੇਗਾ। ਪਠਾਨਕੋਟ ਵਿਖੇ ਜੋ ਸਾਈਬਰ ਥਾਣਾ ਖੋਲ੍ਹਿਆ ਗਿਆ ਹੈ ਪੂਰੇ ਜ਼ਿਲ੍ਹੇ ਦੇ ਕੈਮਰਿਆਂ ਦਾ ਕੰਟਰੋਲ ਇਸ ਸਾਈਬਰ ਥਾਣੇ ਵਿੱਚ ਹੋਵੇਗਾ।

ਸੁਰੱਖਿਆ ਨੂੰ ਪੁਖਤਾ ਕਰਨ ਲਈ ਵੱਡੇ ਪੱਧਰ ’ਤੇ ਕੰਮ

ਇਸ ਦੌਰਾਨ ਉਨ੍ਹਾਂ ਕਿਹਾ ਕਿ ਪਠਾਨਕੋਟ ਵਿਖੇ ਹੋਰ ਵੀ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤਾਂ ਜੋ ਸੁਰੱਖਿਆ ਨੂੰ ਪੁਖਤਾ ਬਣਾਇਆ ਜਾ ਸਕੇ। ਦੂਜੇ ਪਾਸੇ ਸਰਹੱਦੀ ਇਲਾਕੇ ਬਾਰੇ ਉਹਨਾਂ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸੁਰੱਖਿਆ ਨੂੰ ਪੁਖਤਾ ਕਰਨ ਦੇ ਲਈ ਵੱਡੇ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ ਅਤੇ ਹੋਰ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੂੰ ਅਪਗ੍ਰੇਡ ਕਰਨ ਦੇ ਲਈ ਜਿੱਥੇ ਇੱਕ ਪਾਸੇ ਥਾਣਿਆਂ ਵਿੱਚ ਨਵੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਨਵੇਂ ਹਥਿਆਰ ਵੀ ਖਰੀਦੇ ਜਾ ਰਹੇ ਹਨ ਤਾਂ ਜੋ ਪੰਜਾਬ ਪੁਲਿਸ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਸਰਹੱਦੀ ਇਲਾਕੇ ਵਿਖੇ ਤਾਇਨਾਤ ਸੈਕਿੰਡ ਡਿਫੈਂਸ ਆਫ ਲਾਈਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਸਰਹੱਦੀ ਇਲਾਕੇ ਵਿੱਚ ਕਿਸੇ ਵੀ ਘਟਨਾ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਸਕੇ।

ਕੰਟਰੋਲ ਰੂਮ ਦਾ ਕੀਤਾ ਉਦਘਾਟਨ 

ਡੀ.ਜੀ.ਪੀ. ਪੰਜਾਬ ਵੱਲੋਂ ਪਠਾਨਕੋਟ ਵਿਖੇ ਅਤਿ-ਆਧੁਨਿਕ ਏਕੀਕ੍ਰਿਤ ਪੁਲਿਸ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ, ਜੋ ਕਿ 24 ਘੰਟੇ ਨਿਗਰਾਨੀ ਅਤੇ ਅਸਲ-ਸਮੇਂ ਦੇ ਹੋਣ ਵਾਲੇ ਅਪਰਾਧਆਂ ਦੀ ਨਿਗਰਾਨੀ ਲਈ ਇੱਕ ਸਹੂਲਤ ਹੈ। ਇਹ ਉੱਚ-ਤਕਨੀਕੀ ਹੱਬ ਤੇਜ਼ੀ ਨਾਲ ਜਵਾਬ ਦੇਣ ਦੀ ਸਾਡੀ ਯੋਗਤਾ ਨੂੰ ਵਧਾਉਂਦਾ ਹੈ, ਮਜ਼ਬੂਤ ​​ਕਾਨੂੰਨ ਲਾਗੂ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ, 344 HD CCTV ਕੈਮਰੇ, ਜਿਸ ਵਿੱਚ ਆਟੋ ਨੰਬਰ ਪਲੇਟ ਰੀਡਰ ਕੈਮਰੇ ਸ਼ਾਮਲ ਹਨ, ਜੋ ਸਰਹੱਦੀ ਖੇਤਰਾਂ, ਪੇਂਡੂ ਖੇਤਰਾਂ ਅਤੇ ਸ਼ਹਿਰ ਵਿੱਚ ਲਗਾਏ ਗਏ ਹਨ। ਜਲਦੀ ਹੀ 357 ਹੋਰ ਕੈਮਰੇ ਲਗਾਏ ਜਾਣਗੇ। 

ਸਰਹੱਦੀ ਥਾਣੇ ਤੇ ਚੌਂਕੀ ਦਾ ਦੌਰਾ ਕੀਤਾ 

ਡੀ.ਜੀ.ਪੀ. ਪੰਜਾਬ ਵੱਲੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਸਮਰਪਣ ਅਤੇ ਬਹਾਦਰੀ ਦਾ ਸਨਮਾਨ ਕਰਨ ਲਈ ਇੱਕ ਮਹੱਤਵਪੂਰਨ ਸਰਹੱਦੀ ਚੌਕੀ, ਨਰੋਟ ਜੈਮਲ ਸਿੰਘ ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਗਿਆ। ਭਾਰਤੀ ਫੌਜ, ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ ਇੱਕ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ। ਪੰਜਾਬ ਪੁਲਿਸ ਦੇ 30 ਅਫਸਰਾਂ ਨੂੰ ਉਨ੍ਹਾਂ ਦੀ ਚੰਗੀ ਸੇਵਾ ਲਈ ਡੀ.ਜੀ.ਪੀ.ਡਿਸਕ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਤਿੰਨ ਬੀ.ਐਸ.ਐਫ. ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਪ੍ਰਤੀ ਅਟੁੱਟ ਵਚਨਬੱਧਤਾ ਲਈ ਪ੍ਰਸ਼ੰਸਾ ਪੱਤਰ ਦਿੱਤੇ ਗਏ। ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਸੇਵਾ ਨਿਭਾ ਰਹੇ ਬੀ.ਐਸ.ਐਫ, ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਵੱਡਾ ਖਾਣਾ ਆਯੋਜਿਤ ਕੀਤਾ ਗਿਆ।

ਇਹ ਵੀ ਪੜ੍ਹੋ