ਗੁਰੂ ਰਾਮਦਾਸ ਏਅਰਪੋਰਟ 'ਤੇ ਖੁੱਲ੍ਹੇਗਾ DGCA ਦਾ ਦਫ਼ਤਰ,ਯਾਤਰੀਆਂ ਦੀਆਂ ਸ਼ਿਕਾਇਤਾਂ ਦਾ ਹੋਵੇਗਾ ਤੁਰੰਤ ਨਿਪਟਾਰਾ

Guru Ramdas International Airport 'ਤੇ ਹਰ ਰੋਜ਼ ਯਾਤਰੀਆਂ ਨੂੰ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਤੌਰ 'ਤੇ ਏਅਰਲਾਈਨ ਕੰਪਨੀਆਂ ਨੂੰ ਲੈ ਕੇ ਯਾਤਰੀਆਂ ਦੀਆਂ ਕੁਝ ਸ਼ਿਕਾਇਤਾਂ ਹਨ।

Share:

ਹਾਈਲਾਈਟਸ

  • ਮੌਜੂਦਾ ਸਮੇਂ ਵਿੱਚ ਡੀਜੀਸੀਏ ਦਾ ਦਫ਼ਤਰ ਪੰਜਾਬ ਵਿੱਚ ਸਿਰਫ਼ ਪਟਿਆਲਾ ਸ਼ਹਿਰ ਵਿੱਚ ਹੀ ਹੈ

ਪੰਜਾਬ ਦੇ ਅੰਮ੍ਰਿਤਸਰ ‘ਚ ਬਣੇ Sri Guru Ramdas International Airport 'ਤੇ ਯਾਤਰੀਆਂ ਦੀ ਸਹੂਲਤ ਨੂੰ ਲੈ ਕੇ DGCA ਨੇ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਇਸ ਹਵਾਈ ਅੱਡੇ ਤੇ ਹਰ ਰੋਜ਼ ਯਾਤਰੀਆਂ ਨੂੰ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਏਅਰਲਾਈਨ ਕੰਪਨੀਆਂ ਨੂੰ ਲੈ ਕੇ ਮੁਸਾਫਰਾਂ ਵੱਲੋਂ ਹਮੇਸ਼ਾ ਕੁਝ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਪਰ ਉਹ ਕਿਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਉਣ ਤੋਂ ਅਸਮਰੱਥ ਹੈ।

ਹਵਾਈ ਅੱਡੇ 'ਤੇ ਖੁੱਲੇਗਾ DGCA ਦਾ ਦਫ਼ਤਰ

ਇਸ ਸਮੱਸਿਆ ਦੇ ਹੱਲ ਲਈ ਡਾਇਰੈਕਟੋਰੇਟ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਹੁਣ ਜਲਦ ਹੀ ਆਪਣਾ ਦਫਤਰ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਏਅਰਪੋਰਟ ਅਥਾਰਟੀ ਵੱਲੋਂ ਵਿਸ਼ੇਸ਼ ਤੌਰ 'ਤੇ ਜ਼ਮੀਨ ਵੀ ਮੁਹੱਈਆ ਕਰਵਾਈ ਗਈ ਹੈ।

Airline ਕੰਪਨੀਆਂ 'ਤੇ ਰੱਖੇਗਾ ਨਜ਼ਰ

ਇੱਥੇ ਡੀਜੀਸੀਏ ਦਫ਼ਤਰ ਦੀ ਸਥਾਪਨਾ ਨਾਲ ਏਅਰਲਾਈਨ (Airline) ਕੰਪਨੀਆਂ 'ਤੇ ਸਿੱਧੀ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਕਿਸੇ ਯਾਤਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਆਪਣੀ ਸ਼ਿਕਾਇਤ ਦਰਜ ਕਰਵਾ ਸਕੇਗਾ। ਜਦੋਂ ਕਿ ਮੌਜੂਦਾ ਸਮੇਂ ਵਿੱਚ ਡੀਜੀਸੀਏ ਦਾ ਦਫ਼ਤਰ ਪੰਜਾਬ ਵਿੱਚ ਸਿਰਫ਼ ਪਟਿਆਲਾ ਸ਼ਹਿਰ ਵਿੱਚ ਹੀ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਵੱਖ-ਵੱਖ ਏਅਰਲਾਈਨਜ਼ ਕੰਪਨੀਆਂ ਵੱਲੋਂ ਕਿਸੇ ਨਾ ਕਿਸੇ ਕਾਰਨ ਮੁਸਾਫ਼ਰਾਂ ਨੂੰ ਹਵਾਈ ਜਹਾਜ਼ ਵਿੱਚ ਚੜ੍ਹਨ ਤੋਂ ਰੋਕਣ ਅਤੇ ਸਵਾਰੀਆਂ ਨੂੰ ਛੱਡਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਜਲਦ ਨਿਰਮਾਣ ਹੋਵੇਗਾ ਸ਼ੁਰੂ

Airport Director VK Seth ਨੇ ਦੱਸਿਆ ਕਿ DGCA ਨੇ ਉਨ੍ਹਾਂ ਨੂੰ ਆਪਣਾ ਦਫ਼ਤਰ ਖੋਲ੍ਹਣ ਲਈ ਜਗ੍ਹਾ ਮੁਹੱਈਆ ਕਰਵਾਉਣ ਲਈ ਕਿਹਾ ਸੀ ਜੋ ਉਨ੍ਹਾਂ ਵੱਲੋਂ ਮੁਹੱਈਆ ਕਰਵਾ ਦਿੱਤਾ ਗਿਆ ਹੈ। ਹੁਣ ਜਲਦੀ ਹੀ ਉਹ ਆਪਣੇ ਦਫ਼ਤਰ ਦੀ ਉਸਾਰੀ ਕਰਨਗੇ।

ਇਹ ਵੀ ਪੜ੍ਹੋ